Jun 18, 2021 7:38 PM -

ਫਰੇਜ਼ਰ ਹੈਲਥ ਨੇ ਜਾਣਕਾਰੀ ਦਿੱਤੀ ਹੈ ਕਿ ਗਿਲਡਫੋਰਡ ਰੈਕ੍ਰੀਏਸ਼ਨ ਸੈਂਟਰ 'ਤੇ ਇਸ ਵੀਕਐਂਡ ਦੌਰਾਨ ਰੈੱਡ ਕਾਰਪੈਟ ਕੋਵਿਡ-19 ਇਮਿਊਨਾਈਜ਼ੇਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਨੂੰ ਫਰੇਜ਼ਰ ਹੈਲਥ ਨੇ ਰਾਤ ਭਰ ਚੱਲਣ ਵਾਲੇ 'ਵੈਕਸ-ਆ-ਥਾਨ' ਦਾ ਨਾਮ ਦਿੱਤਾ ਹੈ।
ਸ਼ਨੀਵਾਰ 19 ਜੂਨ ਨੂੰ ਸ਼ਾਮ 7 ਵਜੇ ਤੋਂ ਐਤਵਾਰ 20 ਜੂਨ ਨੂੰ ਸ਼ਾਮ 7 ਵਜੇ ਤਕ ਕੋਵਿਡ-19 ਵੈਕਸੀਨ ਦੀਆਂ 7,000 ਵੈਕਸੀਨ ਖੁਰਾਕਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਹਾਲਾਂਕਿ ਇਹ ਸਿਰਫ ਉਨ੍ਹਾਂ ਲੋਕਾਂ ਲਈ ਹੋਵੇਗਾ ਜਿੰਨਾ ਨੇ ਵੈਕਸੀਨ ਦੀ ਪਹਿਲੀ ਖੁਰਾਕ ਹਾਸਿਲ ਕਰਨੀ ਹੋਵੇ।
ਇਸ ਖਾਸ ਕਲੀਨਿਕ ਤਕ ਪਹੁੰਚ ਕਰਨ ਵਾਲੇ ਲੋਕਾਂ ਲਈ ਫਿਜ਼ੀਕਲ ਡਿਸਟੈਨਸਿੰਗ ਦੀ ਪ੍ਰੀਕਿਰਿਆ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ।
ਹਾਲਾਂਕਿ ਇਹ ਲੋਕ ਲਾਈਵ ਮਿਊਜ਼ਿਕ ਅਤੇ ਹੋਰ ਐਂਟਰਟੇਨਮੈਂਟ ਦਾ ਅਨੰਦ ਮਾਣ ਸਕਣਗੇ।
ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਫਾਦਰਸ ਡੇਅ ਦੇ ਮੌਕੇ ਆਪਣੇ ਪਿਤਾ ਨਾਲ ਵੈਕਸੀਨ ਹਾਸਿਲ ਕਰਨ ਲਈ ਪਹੁੰਚ ਕਰਨਾ ਚੰਗਾ ਉਪਰਾਲਾ ਹੋਵੇਗਾ।
ਇਸ ਵੈਕਸੀਨ ਕਲੀਨਿਕ 'ਤੇ 12 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਵੈਕਸੀਨ ਹਾਸਿਲ ਹੋ ਸਕੇਗੀ।




