7.81C Vancouver
ADS

Jul 13, 2022 6:44 PM - ANI

ਭਾਰਤ 'ਚ 18 ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਅਗਲੇ 75 ਦਿਨ ਮੁਫ਼ਤ ਲੱਗੇਗੀ ਬੂਸਟਰ ਡੋਜ਼

Share On
free-covid-19-booster-dose-for-adults-for-75-days-from-july-15
India announces Free COVID-19 booster dose for adults (Photo : ANI)

ਭਾਰਤ ਵਿਚ 15 ਜੁਲਾਈ ਤੋਂ 18 ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਅਗਲੇ 75 ਦਿਨਾਂ ਤੱਕ ਮੁਫ਼ਤ ਬੂਸਟਰ ਡੋਜ਼ ਲਗਾਈ ਜਾਵੇਗੀ। ਭਾਰਤ ਦੀ ਆਜ਼ਾਦੀ ਦੇ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਸਰਕਾਰ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਡੋਜ਼ ਸਾਰੇ ਸਰਕਾਰੀ ਹਸਪਤਾਲਾਂ ਵਿਚ ਲੱਗੇਗੀ।

ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਜ਼ਾਦੀ ਕਾ ਅੰਮ੍ਰਿਤ ਕਾਲ ਮੌਕੇ ਇਹ ਫੈਸਲਾ ਕੀਤਾ ਗਿਆ ਹੈ ਕਿ 15 ਜੁਲਾਈ 2022 ਤੋਂ ਅਗਲੇ 75 ਦਿਨ ਤੱਕ 18 ਸਾਲ ਤੋਂ ਉੱਪਰ ਦੇ ਸਿਟੀਜ਼ਨਸ ਨੂੰ ਬੂਸਟਰ ਡੋਜ਼ ਮੁਫ਼ਤ ਦਿੱਤੀ ਜਾਵੇਗੀ। ਭਾਰਤ ਵਿਚ ਕੋਵਿਡ ਵੈਕਸੀਨ ਹੁਣ ਤੱਕ 199.12 ਕਰੋੜ ਲੋਕਾਂ ਨੂੰ ਲਾਈ ਜਾ ਚੁੱਕੀ ਹੈ।

ਭਾਰਤ ਵਿਚ ਕੋਵਿਡ 19 ਟੀਕਾਕਰਨ 16 ਜਨਵਰੀ, 2021 ਨੂੰ ਸ਼ੁਰੂ ਹੋਇਆ ਸੀ।

12 ਤੋਂ 14 ਸਾਲ ਦੀ ਉਮਰ ਵਰਗ ਲਈ ਕੋਵਿਡ-19 ਟੀਕਾਕਰਨ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 3.76 ਕਰੋੜ ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉੱਥੇ ਹੀ, 18 ਤੋਂ 59 ਸਾਲ ਦੀ ਉਮਰ ਵਰਗ ਲਈ ਬੂਸਟਰ ਡੋਜ਼ 10 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

Latest news

calgary-massage-therapist-faces-four-more-sexual-assault-charges
Punjabi

ਕੈਲਗਰੀ ਦੇ ਮਸਾਜ ਥੈਰੇਪਿਸਟ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਚਾਰ ਹੋਰ ਦੋਸ਼

ਕੈਲਗਰੀ ਦੇ ਇਕ ਮਸਾਜ ਥੈਰੇਪਿਸਟ ਖਿਲਾਫ ਜਿਣਸੀ ਸ਼ੋਸ਼ਣ ਦੇ ਹੋਰ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਅਗਸਤ 2025 ਵਿੱਚ 17 ਐਵੇਨਿਊ ਸਾਊਥ ਵੈਸਟ ਉੱਤੇ ਸਥਿਤ ਕਿਨੀਸੀਓ ਮਸਾਜ ਥੈਰੇਪੀ ਵਿਖੇ ਇੱਕ ਅਪਾਇੰਟਮੈਂਟ ਦੌਰਾਨ ਵਾਪਰੀ ਕਥਿਤ ਘਟਨਾ ਦੇ ਸਬੰਧ ਵਿੱਚ ਜੁਲਾਈ ਵਿੱਚ 53 ਸਾਲਾ Yuriy Zhivov ਨੂੰ ਗ੍ਰਿਫ਼ਤਾਰ ਕੀਤਾ ਸੀ।
poilievre-pushes-back-against-musks-call-for-canadian-provinces-to-separate
Punjabi

ਮਸਕ ਦੇ ਟਵੀਟ ’ਤੇ ਪੌਲੀਐਵ ਨੇ ਜਤਾਇਆ ਇਤਰਾਜ਼

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਐਲੋਨ ਮਸਕ ਵੱਲੋਂ ਕਿਊਬੈਕ, ਐਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਦਿੱਤੀ ਗਈ ਸਲਾਹ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸ਼ੁੱਕਰਵਾਰ ਨੂੰ ਓਨਟਾਰੀਓ ਦੇ ਬਰਲਿੰਗਟਨ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੌਲੀਐਵ ਨੇ ਕਿਹਾ ਕਿ ਕੈਨੇਡੀਅਨਜ਼ ਆਪਣੇ ਫੈਸਲੇ ਖੁਦ ਕਰਦੇ ਹਨ ਅਤੇ ਅਜਿਹੇ ਲੋਕਾਂ ਦੇ ਮੂਰਖਤਾਪੂਰਨ ਟਵੀਟ 'ਤੇ ਸਮਾਂ ਬਰਬਾਦ ਕਰਨ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦਾ ਕੈਨੇਡੀਅਨ ਨਾਲ ਕੋਈ ਵਾਸਤਾ ਨਹੀਂ ਹੈ।
gaurav-yadav-appointed-permanent-punjab-dgp
Punjabi

ਗੌਰਵ ਯਾਦਵ ਪੰਜਾਬ ਦੇ ਪੱਕੇ DGP ਨਿਯੁਕਤ

ਪੰਜਾਬ ਸਰਕਾਰ ਨੇ IPS ਗੌਰਵ ਯਾਦਵ ਨੂੰ ਪੱਕੇ ਤੌਰ ‘ਤੇ DGP ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਗੌਰਵ ਯਾਦਵ ਇਸ ਅਹੁਦੇ 'ਤੇ ਕਾਰਜਕਾਰੀ ਸੇਵਾਵਾਂ ਨਿਭਾਅ ਰਹੇ ਸਨ। ਇਸ ਨਾਲ, ਪੰਜਾਬ ਪੁਲਿਸ, ਜੋ ਪਿਛਲੇ ਚਾਰ ਸਾਲਾਂ ਤੋਂ ਇੱਕ ਕਾਰਜਕਾਰੀ DGP ਦੀ ਦੇਖ-ਰੇਖ ਹੇਠ ਹੈ, ਨੂੰ ਇੱਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ।
poilievre-to-visit-alberta-to-deliver-speech-on-canadian-unity
Punjabi

ਕੈਨੇਡਾ ਦੀ ਏਕਤਾ ’ਤੇ ਭਾਸ਼ਣ ਦੇਣ ਲਈ ਐਲਬਰਟਾ ਜਾਣਗੇ ਪੌਲੀਐਵ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਐਲਬਰਟਾ ਦਾ ਦੌਰਾ ਕਰਨਗੇ, ਜਿੱਥੇ ਉਹ ਕੈਨੇਡਾ ਦੀ ਏਕਤਾ 'ਤੇ ਭਾਸ਼ਣ ਦੇਣਗੇ। ਇਹ ਦੌਰਾ ਐਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਤੋਂ ਠੀਕ ਪਹਿਲਾਂ ਹੋ ਰਿਹਾ ਹੈ।
rcmp-union-raises-concerns-over-proposed-financial-crimes-agency
Punjabi

ਮਨੀ ਲੌਂਡਰਿੰਗ ਰੋਕਣ ਲਈ ਨਵੀਂ ਏਜੰਸੀ ’ਤੇ RCMP ਯੂਨੀਅਨ ਨੂੰ ਇਤਰਾਜ਼

ਕੈਨੇਡਾ ਸਰਕਾਰ ਵੱਲੋਂ ਮਨੀ ਲੌਂਡਰਿੰਗ ਅਤੇ ਆਨਲਾਈਨ ਫਰਾਡ ਤੇ ਵਿੱਤੀ ਕ੍ਰਾਈਮ ਨਾਲ ਨਜਿੱਠਣ ਲਈ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦੇ ਪ੍ਰਸਤਾਵਿਤ ਬਿੱਲ C-29 ਨੂੰ ਲੈ ਕੇ ਆਰ.ਸੀ.ਐਮ.ਪੀ. ਯੂਨੀਅਨ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ। ਰਾਸ਼ਟਰੀ ਪੁਲਿਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰੌਬ ਫੈਰਰ ਨੇ ਵੀਰਵਾਰ ਸੰਸਦੀ ਕਮੇਟੀ ਸਾਹਮਣੇ ਗਵਾਹੀ ਦਿੰਦਿਆਂ ਕਿਹਾ ਕਿ ਇਸ ਨਵੀਂ ਏਜੰਸੀ ਦੇ ਗਠਨ ਨਾਲ ਪਹਿਲਾਂ ਹੀ ਸਟਾਫ਼ ਅਤੇ ਸਾਧਨਾਂ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਆਰ.ਸੀ.ਐਮ.ਪੀ. ਹੋਰ ਕਮਜ਼ੋਰ ਹੋ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link