14.34C Vancouver
ADS

Dec 9, 2024 7:05 PM - The Canadian Press

ਕ੍ਰਿਸਟੀਆ ਫ੍ਰੀਲੈਂਡ ਵਲੋਂ 16 ਦਸੰਬਰ ਨੂੰ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕਰਨ ਕੀਤੀ ਗਈ ਘੋਸ਼ਣਾ

Share On
freeland-sets-december-16-for-fall-economic-statement
Traditionally released in November, the Fall Economic Statement will also provide an updated forecast for Canada's economic growth.

ਕੈਨੇਡਾ ਦੀ ਡਿਪਟੀ ਪੀ.ਐੱਮ. ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਲੋਂ 16 ਦਸੰਬਰ ਨੂੰ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਰਾਜਨੀਤਿਕ ਭਾਸ਼ਾ ਵਿਚ ਇਸ ਨੂੰ ਮਿੰਨੀ-ਬਜਟ ਵੀ ਕਿਹਾ ਜਾਂਦਾ ਹੈ।

ਇਸ ਤੋਂ ਪਤਾ ਲੱਗੇਗਾ ਕਿ ਸਰਕਾਰ ਦੇ ਵਿੱਤੀ 2025 ਵਿਚ ਕਿਸ ਦਿਸ਼ਾ ਵੱਲ ਜਾਣ ਵਾਲੇ ਹਨ ਕਿਉਂਕਿ ਹਾਲ ਹੀ ਵਿਚ ਸਰਕਾਰ ਨੇ ਬਜਟ 2024 ਤੋਂ ਬਾਹਰ ਜੀਐੱਸਟੀ ਛੋਟ, ਇਮੀਗ੍ਰੇਸ਼ਨ ਕੈਪਸ ਅਤੇ ਨਾਟੋ ਖ਼ਰਚ ਨੂੰ ਪੂਰਾ ਕਰਨ ਸੰਬੰਧੀ ਘੋਸ਼ਣਾਵਾਂ ਕੀਤੀਆਂ ਹਨ, ਜਿਸ ਦਾ ਸਰਕਾਰ ਦੇ ਬਜਟ ’ਤੇ ਅਸਰ ਪਵੇਗਾ।

ਪੌਲੀਐਵ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਫਾਲ ਇਕਨੋਮਿਕ ਸਟੇਟਮੈਂਟ ਨੂੰ ਪੇਸ਼ ਕਰਨ ਲਈ ਇਸੇ ਕਰਕੇ ਦੇਰੀ ਕੀਤੀ ਹੈ ਕਿਉਂਕਿ ਸਰਕਾਰ ਵਲੋਂ ਬਜਟ ਘਾਟੇ ਦਾ ਰੱਖਿਆ ਗਿਆ ਟਾਰਗੇਟ ਪਾਰ ਹੋਣ ਦੀ ਉਮੀਦ ਹੈ। ਉਥੇ ਹੀ, ਫ੍ਰੀਲੈਂਡ ਨੇ ਇਸ ਪਿੱਛੇ ਕੰਜ਼ਰਵੇਟਿਵ ਦੇ ਵਿਸ਼ੇਸ਼ ਅਧਿਕਾਰ ਮੋਸ਼ਨ ਕਾਰਨ ਸਦਨ ਦਾ ਕੰਮ ਰੁਕਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਕੈਨੇਡਾ ਸਰਕਾਰ ਵਲੋਂ ਆਮ ਤੌਰ ’ਤੇ ਫਾਲ ਇਕਨੋਮਿਕ ਸਟੇਟਮੈਂਟ ਨਵੰਬਰ ਵਿਚ ਜਾਰੀ ਕੀਤੀ ਜਾਂਦੀ ਹੈ। ਤਾਜ਼ਾ ਫਿਸਕਲ ਅਪਡੇਟ ਵਿਚ ਕੈਨੇਡਾ ਦੀ ਆਰਥਿਕ ਵਿਕਾਸ ਦਾ ਅਨੁਮਾਨ ਵੀ ਸ਼ਾਮਲ ਹੋਵੇਗਾ।

Latest news

toronto-police-arrest-two-youths-in-second-shooting-at-u-s-consulate
Punjabi

ਟੌਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਦੂਜੀ ਗੋਲੀਬਾਰੀ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ

ਟੌਰੌਂਟੋ ਵਿਚ ਅਮਰੀਕੀ ਕੌਂਸਲੇਟ 'ਤੇ ਹਾਲ ਹੀ ਵਿਚ ਹੋਈ ਦੂਜੀ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਸਿਰਫ਼ 15 ਸਾਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਮਾਈਰੋਨ Demkiw ਨੇ ਦੱਸਿਆ ਕਿ 27 ਜੁਲਾਈ ਨੂੰ ਹੋਈ ਇਸ ਸ਼ੂਟਿੰਗ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕਈ ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
metro-vancouver-wildfire-triggers-evacuation-alert-as-fraser-canyon-residents-begin-returning-home
Punjabi

ਮੈਟਰੋ ਵੈਨਕੂਵਰ 'ਚ ਲੱਗੀ ਜੰਗਲੀ ਅੱਗ ਕਾਰਨ ਘਰਾਂ ਨੂੰ ਖਾਲੀ ਕਰਨ ਦਾ ਜਾਰੀ ਕੀਤਾ ਗਿਆ ਅਲਰਟ

ਮੈਟਰੋ ਵੈਨਕੂਵਰ ਦੇ ਬੇਲਕਾਰਾ ਖੇਤਰੀ ਪਾਰਕ ਵਿਚ ਲੱਗੀ ਜੰਗਲੀ ਅੱਗ ਕਾਰਨ ਨੇੜਲੇ ਪਿੰਡ ਐਨਮੋਰ ਵਿਚ ਦੋ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ 35 ਹੋਰ properties ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਹ ਜੰਗਲੀ ਅੱਗ ਬੁੱਧਵਾਰ ਨੂੰ ਲੱਗੀ ਸੀ, ਜੋ ਲਗਭਗ 1.5 hectares ਵਿਚ ਫੈਲੀ ਹੈ ਅਤੇ ਇਸ ਨੂੰ ਕੱਲ ਸ਼ਾਮ ਤੱਕ ਬੇਕਾਬੂ ਦੱਸਿਆ ਗਿਆ ਸੀ।
poilievre-calls-on-carney-to-cancel-planned-september-gas-tax-increase
Punjabi

ਪੌਲੀਐਵ ਨੇ ਸਤੰਬਰ ਦੇ ਗੈਸ ਟੈਕਸ ਵਾਧੇ ਨੂੰ ਰੱਦ ਕਰਨ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਅੱਜ ਸੇਂਟ ਜੌਨਸ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸਤੰਬਰ ਵਿਚ ਹੋਣ ਵਾਲੇ ਗੈਸ ਟੈਕਸ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਤਾ ਇਸ ਸਮੇਂ ਤੇਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਸੈਂਟ ਦਾ ਹੋਰ ਵਾਧਾ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ।
canada-deported-3-323-indian-nationals-in-first-half-of-2026-cbsa-data-shows
Punjabi

ਕੈਨੇਡਾ ਨੇ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ 3,323 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ

ਕੈਨੇਡਾ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 3,323 ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਹੈ। CBSA ਦੇ ਅੰਕੜਿਆਂ ਮੁਤਾਬਕ, ਇਹ ਗਿਣਤੀ ਪਿਛਲੇ ਸਾਰੇ ਰਿਕਾਰਡ ਤੋੜਨ ਦੀ ਦਿਸ਼ਾ ਵੱਲ ਵਧ ਰਹੀ ਹੈ। ਇਸੇ ਸਮੇਂ ਦੌਰਾਨ ਅਮਰੀਕਾ ਨੇ 1,273 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ, ਜਦੋਂ ਕਿ ਕੈਨੇਡਾ ਵੱਲੋਂ ਕੱਢੇ ਗਏ ਭਾਰਤੀਆਂ ਦੀ ਗਿਣਤੀ ਇਸ ਤੋਂ ਢਾਈ ਗੁਣਾ ਤੋਂ ਵੀ ਜ਼ਿਆਦਾ ਹੈ।
carney-says-canada-prepared-to-take-tougher-trade-stance-if-no-u-s-deal-by-aug-19
Punjabi

19 ਅਗਸਤ ਤੱਕ ਅਮਰੀਕਾ ਨਾਲ ਸਮਝੌਤਾ ਨਾ ਹੋਇਆ ਤਾਂ ਕੈਨੇਡਾ ਸਖ਼ਤ ਰੁਖ਼ ਅਪਣਾ ਸਕਦਾ ਹੈ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 19 ਅਗਸਤ ਦੀ ਸਮਾਂ-ਸੀਮਾ ਤੋਂ ਪਹਿਲਾਂ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡਾ ਸਖ਼ਤ ਸਟੈਂਡ ਲੈ ਸਕਦਾ ਹੈ। ਉਨ੍ਹਾਂ ਇਹ ਚਿਤਾਵਨੀ ਬੀਤੇ ਕੱਲ੍ਹ ਟੋਰੌਂਟੋ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਕੈਨੇਡਾ ਕੋਲ ਜਵਾਬੀ ਕਾਰਵਾਈ ਲਈ ਕਈ ਵਿਕਲਪ ਮੌਜੂਦ ਹਨ ਪਰ ਫਿਲਹਾਲ ਉਹ ਗੱਲਬਾਤ ਨੂੰ ਤਰਜੀਹ ਦੇ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link