May 20, 2022 10:03 PM - The Canadian Press

ਕੈਨੇਡਾ ਦੇ ਵਿੱਚ ਗੈਸ ਦੀਆਂ ਕੀਮਤਾਂ ਨੇ ਮਈ ਦੇ ਲੌਂਗ ਵੀਕਐਂਡ ਤੋਂ ਪਹਿਲਾਂ ਲੋਕਾਂ ਨੂੰ ਕੁਝ ਕੁ ਰਾਹਤ ਪ੍ਰਦਾਨ ਕੀਤੀ ਹੈ।
ਸ਼ੁੱਕਰਵਾਰ ਨੂੰ ਗੈਸ ਦੀਆਂ ਕੀਮਤਾਂ 'ਚ ਕੁਝ ਗਿਰਾਵਟ ਦਰਜ ਕੀਤੀ ਗਈ।
ਗੈਸ ਦੀਆਂ ਕੀਮਤਾਂ ਨੂੰ ਟਰੈਕ ਕਰਨ ਵਾਲੀ ਸਰਵਿਸ ਗੈਸਬਡੀ ਡਾਟ ਕਾਮ ਦਾ ਕਹਿਣਾ ਹੈ ਕਿ ਕੈਨੇਡਾ ਭਰ 'ਚ ਅੱਜ ਸਵੇਰ ਦੇ ਸਮੇਂ ਗੈਸ ਦੀ ਔਸਤ ਕੀਮਤ 199 ਸੈਂਟ 'ਤੇ ਦਰਜ ਕੀਤੀ ਗਈ।
ਮੰਗਲਵਾਰ ਤੋਂ ਹੁਣ ਤਕ ਲਗਾਤਾਰ ਕੈਨੇਡਾ 'ਚ ਗੈਸ ਦੀ ਔਸਤ ਕੀਮਤ $2 ਦੇ ਪਾਰ ਰਹੀ ਸੀ।
ਕਰੀਬ 4 ਦਿਨ ਬਾਅਦ ਇਹ ਪਹਿਲਾ ਮੌਕਾ ਹੈ ਜਦ ਗੈਸ ਦੀ ਕੀਮਤ $2 ਪ੍ਰਤੀ ਲੀਟਰ ਤੋਂ ਹੇਠਾਂ ਆਈ ਹੈ।
ਹਾਲਾਂਕਿ ਇਸ ਰਾਹਤ ਨੂੰ ਟੈਂਪਰੇਰੀ ਮੰਨਿਆ ਜਾ ਰਿਹਾ ਹੈ।
ਆਉਂਦੇ ਦਿਨਾਂ ਅਤੇ ਹਫਤਿਆਂ 'ਚ ਇਹ ਕੀਮਤਾਂ ਵਧੇ ਰਹਿਣ ਦਾ ਅਨੁਮਾਨ ਹੈ।
ਅੱਜ ਮੈਟਰੋ ਵੈਨਕੂਵਰ 'ਚ ਵੀ ਗੈਸ ਕੀਮਤਾਂ ਨੇ ਕੁਝ ਗਿਰਾਵਟ ਦਰਜ ਕੀਤੀ ਹੈ।
ਅੱਜ ਸਵੇਰ ਦੇ ਸਮੇਂ ਕਨੈਕਟ ਨਿਊਜ ਦੀ ਟੀਮ ਨੇ ਕੁਝ ਗੈਸ ਸਟੇਸ਼ਨਾਂ ਦਾ ਦੌਰਾ ਕੀਤਾ ਸੀ, ਉਸ ਮੌਕੇ ਗੈਸ 214.9 ਸੈਂਟ ਪ੍ਰਤੀ ਲੀਟਰ 'ਤੇ ਖੜੀ ਵਿਖਾਈ ਦਿੱਤੀ ਸੀ।




