9.19C Vancouver
ADS

May 12, 2022 7:57 AM - ANI

ਸਾਬਕਾ ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Share On
gen-naravane-pays-obeisance-at-golden-temple
Army Chief General Manoj Mukund Naravane_ANI

ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਸੇਵਾਮੁਕਤੀ ਤੋਂ ਬਾਅਦ ਆਪਣੀ ਪਹਿਲੀ ਫੇਰੀ ਦੌਰਾਨ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਆਪਣੀ 42 ਸਾਲਾਂ ਤੋਂ ਵੱਧ ਸੇਵਾ ਦਾ ਜ਼ਿਆਦਾਤਰ ਸਮਾਂ ਆਪਣੀ ਬਟਾਲੀਅਨ ਦੇ ਸਿੱਖ ਸੈਨਿਕਾਂ ਨਾਲ ਬਿਤਾਇਆ ਹੈ।

ਜਨਰਲ ਨਰਵਾਣੇ 30 ਅਪ੍ਰੈਲ ਨੂੰ ਸੇਵਾਮੁਕਤ ਹੋਏ ਸਨ ਅਤੇ ਉਸ ਦਿਨ ਤੋਂ ਦਿੱਲੀ ਛਾਉਣੀ ਵਿਚ ਆਪਣੀ ਨਵੀਂ ਅਲਾਟ ਕੀਤੀ ਗਈ ਰਿਹਾਇਸ਼ ਵਿਚ ਸ਼ਿਫਟ ਹੋਏ ਹਨ।

ਫੌਜ ਦੇ ਅਧਿਕਾਰੀਆਂ ਨੇ ਦੱਸਿਆ, "ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਵਿਚ 42 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਅ ਚੁੱਕੇ ਸਾਬਕਾ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਸੇਵਾਮੁਕਤੀ ਤੋਂ ਬਾਅਦ ਦਿੱਲੀ ਤੋਂ ਬਾਹਰ ਆਪਣੇ ਪਹਿਲੇ ਦੌਰੇ ਵਿਚ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।"

ਸਾਬਕਾ ਫੌਜ ਮੁਖੀ ਨੇ ਜਨਵਰੀ 2020 ਵਿਚ ਆਪਣੇ ਕਾਰਜਕਾਲ ਦੀ ਸ਼ੁਰੂਆਤ 'ਸਤਿ ਸ੍ਰੀ ਅਕਾਲ' ਕਹਿ ਕੇ ਕੀਤੀ ਸੀ। ਉਹ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿਚ ਸ਼ਾਮਲ ਹੋਏ ਸਨ, ਜਿਸ ਵਿਚ ਜ਼ਿਆਦਾਤਰ ਪੰਜਾਬ ਤੋਂ ਸਿੱਖ ਫੌਜੀ ਹਨ। ਇਸ ਫੇਰੀ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀਨਾ ਨਰਵਾਣੇ ਵੀ ਮੌਜੂਦ ਸਨ।

Latest news

quebec-premier-claims-ottawa-blocked-his-speech-at-canada-eu-summit
Punjabi

Quebec Premier Claims Ottawa Blocked His Speech at Canada-EU Summit

A controversy has erupted ahead of the Canada-EU Summit in Montreal, with Quebec’s new Parti Québécois government accusing the federal government of refusing to allow Premier Paul St-Pierre Plamondon to deliver a speech at the event.
b-c-ndp-to-choose-interim-leader-this-week-after-david-ebys-resignation
Punjabi

ਬੀ.ਸੀ. ਐਨ.ਡੀ.ਪੀ. ਇਸੇ ਹਫ਼ਤੇ ਚੁਣੇਗੀ ਅੰਤਰਿਮ ਲੀਡਰ, ਤਿੰਨ ਨਾਮ ਦੌੜ ’ਚ ਅੱਗੇ

ਬੀ.ਸੀ. ਚੋਣਾਂ ਵਿਚ ਮਿਲੀ ਕਰਾਰੀ ਹਾਰ ਅਤੇ ਡੇਵਿਡ ਈਬੀ ਦੇ ਅਸਤੀਫ਼ੇ ਤੋਂ ਬਾਅਦ ਐਨ.ਡੀ.ਪੀ. ਇਸੇ ਹਫ਼ਤੇ ਆਪਣਾ ਅੰਤਰਿਮ ਲੀਡਰ ਚੁਣਨ ਦੀ ਤਿਆਰੀ ਕਰ ਰਹੀ ਹੈ। ਈਬੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਸ਼ਨੀਵਾਰ ਰਾਤ ਨੂੰ ਹੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ 19 ਸੀਟਾਂ ਦਾ ਨੁਕਸਾਨ ਝੱਲਣਾ ਪਿਆ ਹੈ।
b-c-conservative-mla-caroline-elliott-stands-firm-against-dripa-law
Punjabi

DRIPA ਕਾਨੂੰਨ ਖ਼ਿਲਾਫ਼ ਡਟੀ ਬੀ.ਸੀ. ਕੰਜ਼ਰਵੇਟਿਵ ਵਿਧਾਇਕ ਕੈਰੋਲੀਨ ਐਲੀਅਟ

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕ ਕੈਰੋਲੀਨ ਐਲੀਅਟ ਨੇ ਫਸਟ ਨੇਸ਼ਨ ਨਾਲ ਜੁੜੇ ਵਿਵਾਦਿਤ ਕਾਨੂੰਨ Declaration on the Rights of Indigenous Peoples Act ਨੂੰ ਹਰ ਹਾਲ ਵਿਚ ਰੱਦ ਕਰਨ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਸੂਬੇ ਵਿਚ ਨਿਵੇਸ਼ ਅਤੇ ਆਰਥਿਕ ਹਿੱਤਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਇਸ ਨੂੰ ਰੱਦ ਕਰਨ ਲਈ ਵਚਨਬੱਧ ਹੈ।
alberta-ucp-mla-shane-getson-resigns-citing-personal-and-family-reasons
Punjabi

ਐਲਬਰਟਾ ਦੇ ਯੂਸੀਪੀ ਵਿਧਾਇਕ ਸ਼ੇਨ ਗੇਟਸਨ ਨੇ ਦਿੱਤਾ ਅਸਤੀਫ਼ਾ

ਐਲਬਰਟਾ ਯੂਸੀਪੀ ਵਿਧਾਇਕ ਸ਼ੇਨ ਗੇਟਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਿੱਜੀ ਅਤੇ ਪਰਿਵਾਰਕ ਕਾਰਨਾਂ ਕਰਕੇ ਇਹ ਅਹੁਦਾ ਛੱਡ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ।
alberta-legislature-resumes-fall-session-after-referendum
Punjabi

ਰਿਫਰੈਂਡਮ ਤੋਂ ਬਾਅਦ ਐਲਬਰਟਾ ਵਿਧਾਨ ਸਭਾ ਦਾ ਫਾਲ ਸੈਸ਼ਨ ਅੱਜ ਤੋਂ ਸ਼ੁਰੂ

ਐਲਬਰਟਾ ਦੀ ਵਿਧਾਨ ਸਭਾ ਦੀ ਫਾਲ ਸੀਟਿੰਗ ਅੱਜ ਤੋਂ ਮੁੜ ਸ਼ੁਰੂ ਹੋ ਰਹੀ ਹੈ। ਇਹ ਸੈਸ਼ਨ 19 ਅਕਤੂਬਰ ਨੂੰ ਹੋਈ ਰਿਫਰੈਂਡਮ ਵੋਟਿੰਗ ਤੋਂ ਇਕ ਹਫਤੇ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿਚ ਕਰੀਬ 75 ਫੀਸਦੀ ਐਲਬਰਟਨਜ਼ ਨੇ ਕੈਨੇਡਾ ਦੇ ਨਾਲ ਰਹਿਣ ਦੇ ਹੱਕ ਵਿਚ ਵੋਟ ਪਾਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link