9.31C Vancouver
ADS

Oct 27, 2026 3:05 PM - Connect Newsroom - Ramandeep Kaur

ਐਲਬਰਟਾ ਦੇ ਯੂਸੀਪੀ ਵਿਧਾਇਕ ਸ਼ੇਨ ਗੇਟਸਨ ਨੇ ਦਿੱਤਾ ਅਸਤੀਫ਼ਾ

Share On
alberta-ucp-mla-shane-getson-resigns-citing-personal-and-family-reasons
Alberta UCP MLA Shane Getson resigns, citing personal and family reasons, reducing the party’s seat count to 46.(Photo: X Shane Clayton Getson)

ਐਲਬਰਟਾ ਯੂਸੀਪੀ ਵਿਧਾਇਕ ਸ਼ੇਨ ਗੇਟਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਿੱਜੀ ਅਤੇ ਪਰਿਵਾਰਕ ਕਾਰਨਾਂ ਕਰਕੇ ਇਹ ਅਹੁਦਾ ਛੱਡ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ।

ਗੇਟਸਨ 2019 ਤੋਂ ਐਡਮੰਟਨ ਦੇ ਨੌਰਥ ਵੈਸਟ ਵਿੱਚ ਸਥਿਤ ਮੁੱਖ ਤੌਰ 'ਤੇ ਪੇਂਡੂ ਹਲਕੇ "Lac. Ste. Anne-Parkland" ਦੀ ਨੁਮਾਇੰਦਗੀ ਕਰ ਰਹੇ ਸਨ। ਆਪਣੇ ਕਾਰਜਕਾਲ ਦੌਰਾਨ ਉਹ ਆਪਣੇ ਸਪੱਸ਼ਟ ਭਾਸ਼ਣਾਂ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਕਾਰਨ ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ਦਾ ਅਕਸਰ ਵਿਰੋਧ ਕੀਤਾ ਜਾਂਦਾ ਸੀ।

ਗੌਰਤਲਬ ਹੈ ਕਿ 2025 ਵਿੱਚ ਉਨ੍ਹਾਂ ਨੇ ਟਰਾਂਸਜੈਂਡਰ ਸਰਜਰੀ ਨੂੰ ਲੈ ਕੇ ਗਲਤ ਬਿਆਨਬਾਜ਼ੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦਾ ਕਾਫੀ ਵਿਰੋਧ ਹੋਇਆ ਸੀ। 2022 ਵਿੱਚ ਉਨ੍ਹਾਂ ਨੇ ਕੋਵਿਡ-19 ਦੀਆਂ ਪਾਬੰਦੀਆਂ ਅਤੇ ਵੈਕਸੀਨ ਦੇ ਆਦੇਸ਼ਾਂ ਵਿਰੁੱਧ ਆਵਾਜ਼ ਚੁੱਕਦਿਆਂ ਟਰੱਕ ਟਰੈਕਟਰ convoy protesters ਦਾ ਸਮਰਥਨ ਕੀਤਾ ਸੀ। ਗੇਟਸਨ ਦੇ ਅਹੁਦਾ ਛੱਡਣ ਨਾਲ ਵਿਧਾਨ ਸਭਾ ਵਿੱਚ ਯੂਸੀਪੀ ਕੋਲ ਹੁਣ 46 ਸੀਟਾਂ ਰਹਿ ਗਈਆਂ ਹਨ, ਜਦਕਿ ਵਿਰੋਧੀ ਧਿਰ ਐਨ.ਡੀ.ਪੀ. ਕੋਲ 39 ਅਤੇ ਪ੍ਰੋਗਰੈਸਿਵ ਟੋਰੀਜ਼ ਕੋਲ 1 ਸੀਟ ਹੈ।

Latest news

sunil-jakhar-seeks-nia-probe-into-drug-and-arms-smuggling-networks-in-punjab
Punjabi

ਪੰਜਾਬ ’ਚ ਨਸ਼ਾ ਤੇ ਹਥਿਆਰ ਤਸਕਰੀ ਦੀ NIA ਜਾਂਚ ਕਰਵਾਉਣ ਦੀ ਸੁਨੀਲ ਜਾਖੜ ਨੇ ਕੀਤੀ ਮੰਗ

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਨਸ਼ਾ ਤਸਕਰੀ, ਗੈਂਗਸਟਰ ਗਤੀਵਿਧੀਆਂ ਅਤੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰ ’ਚ ਉਨ੍ਹਾਂ ਮੇਂ ਦੋ ਮਾਮਲਿਆਂ ਦਾ ਜ਼ਿਕਰ ਕੀਤਾ ਹੈ।
environment-canada-issues-snowfall-warning-for-b-c-interior
Punjabi

ਬੀ.ਸੀ. ਦੇ ਅੰਦਰੂਨੀ ਖੇਤਰ ’ਚ ਪਹਿਲੀ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਜਾਰੀ

ਬੀ.ਸੀ. ਦੇ ਅੰਦਰੂਨੀ ਖੇਤਰ ਲਈ ਇਨਵਾਇਰਮੈਂਟ ਕੈਨੇਡਾ ਨੇ ਇੱਕ ਵਿਸ਼ੇਸ਼ ਮੌਸਮ ਚਿਤਾਵਨੀ ਜਾਰੀ ਕਰਦਿਆਂ ਇਸ ਸੀਜ਼ਨ ਦੀ ਪਹਿਲੀ ਭਾਰੀ ਬਰਫ਼ਬਾਰੀ ਹੋਣ ਦੀ ਪੇਸ਼ਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ, ਮੰਗਲਵਾਰ ਦੇਰ ਸ਼ਾਮ ਤੋਂ ਕੈਮਲੂਪਸ, 100 ਮਾਈਲ ਹਾਊਸ, ਥੌਮਸਨ ਅਤੇ ਚਿਲਕੋਟਿਨ ਵਰਗੇ ਇਲਾਕਿਆਂ ਵਿਚ ਬਰਫ਼ਬਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
trump-congratulates-lorne-doerkson-on-bc-conservatives-historic-election-victory
Punjabi

ਟਰੰਪ ਨੇ ਬੀ.ਸੀ. ਕੰਜ਼ਰਵੇਟਿਵ ਦੀ ਇਤਿਹਾਸਕ ਜਿੱਤ 'ਤੇ ਲੋਰਨ ਡੋਰਕਸਨ ਨੂੰ ਦਿੱਤੀ ਵਧਾਈ

ਬੀ.ਸੀ. ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੀ ਹੋਈ ਇਤਿਹਾਸਕ ਜਿੱਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲੋਰਨ ਡੋਰਕਸਨ ਨੂੰ ਵਧਾਈ ਦਿੱਤੀ ਗਈ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਡੋਰਕਸਨ ਨੂੰ ਉਨ੍ਹਾਂ ਦੀ ਵੱਡੀ ਜਿੱਤ 'ਤੇ ਬਹੁਤ-ਬਹੁਤ ਵਧਾਈ, ਕੈਨੇਡਾ ਵਿਚ ਕੰਜ਼ਰਵੇਟਿਵ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ।
quebec-premier-claims-ottawa-blocked-his-speech-at-canada-eu-summit
Punjabi

ਕੈਨੇਡਾ-ਈਯੂ ਸਮਿਟ ’ਤੇ ਵਿਵਾਦ, ਕਿਊਬੈਕ ਦੇ ਪ੍ਰੀਮੀਅਰ ਨੇ ਕਾਰਨੀ ਸਰਕਾਰ ’ਤੇ ਲਾਏ ਦੋਸ਼

ਮਾਂਟਰੀਅਲ ਵਿਚ ਹੋਣ ਜਾ ਰਹੀ ਕੈਨੇਡਾ ਈਯੂ ਸਮਿਟ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਕਿਊਬੈਕ ਦੀ ਨਵੀਂ Parti Québécois ਸਰਕਾਰ ਨੇ ਫੈਡਰਲ ਸਰਕਾਰ 'ਤੇ ਇਲਜ਼ਾਮ ਲਗਾਏ ਹਨ ਕਿ ਔਟਵਾ ਵਲੋਂ ਪ੍ਰੀਮੀਅਰ ਪੌਲ ਸੇਂਟ-ਪੀਅਰੇ ਪਲਾਮੈਂਡਨ ਨੂੰ ਇਸ ਆਉਣ ਵਾਲੀ ਸਮਿਟ ਵਿਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
b-c-ndp-to-choose-interim-leader-this-week-after-david-ebys-resignation
Punjabi

ਬੀ.ਸੀ. ਐਨ.ਡੀ.ਪੀ. ਇਸੇ ਹਫ਼ਤੇ ਚੁਣੇਗੀ ਅੰਤਰਿਮ ਲੀਡਰ, ਤਿੰਨ ਨਾਮ ਦੌੜ ’ਚ ਅੱਗੇ

ਬੀ.ਸੀ. ਚੋਣਾਂ ਵਿਚ ਮਿਲੀ ਕਰਾਰੀ ਹਾਰ ਅਤੇ ਡੇਵਿਡ ਈਬੀ ਦੇ ਅਸਤੀਫ਼ੇ ਤੋਂ ਬਾਅਦ ਐਨ.ਡੀ.ਪੀ. ਇਸੇ ਹਫ਼ਤੇ ਆਪਣਾ ਅੰਤਰਿਮ ਲੀਡਰ ਚੁਣਨ ਦੀ ਤਿਆਰੀ ਕਰ ਰਹੀ ਹੈ। ਈਬੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਸ਼ਨੀਵਾਰ ਰਾਤ ਨੂੰ ਹੀ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ 19 ਸੀਟਾਂ ਦਾ ਨੁਕਸਾਨ ਝੱਲਣਾ ਪਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link