8.67C Vancouver
ADS

Dec 2, 2024 12:46 PM - The Canadian Press

ਜਰਮਨ ਚਾਂਸਲਰ ਓਲਾਫ ਸਕੋਲਜ਼ ਢਾਈ ਸਾਲ ਬਾਅਦ ਪੁੱਜੇ ਯੂਕਰੇਨ

Share On
german-chancellor-olaf-scholz-is-in-ukraine-for-his-first-visit-in-2-1-2-years
That call came at a time of widespread speculation about what the new administration of President-elect Donald Trump will mean for Ukraine as the incoming president has promised to end the conflict. (Photo: The Canadian Press)

ਜਰਮਨੀ ਚਾਂਸਲਰ ਓਲਾਫ ਸਕੋਲਜ਼ ਨੇ ਸੋਮਵਾਰ ਨੂੰ ਢਾਈ ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਯੂਕਰੇਨ ਦਾ ਦੌਰਾ ਕੀਤਾ। ਕੁਝ ਹਫ਼ਤੇ ਪਹਿਲਾਂ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ’ਤੇ ਗੱਲ ਕਰਨ ਲਈ ਸਕੋਲਜ਼ ਦੀ ਆਲੋਚਨਾ ਕੀਤੀ ਸੀ।

ਉਨ੍ਹਾਂ ਦੀ ਇਹ ਪਹਿਲ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਇਸ ਗੱਲ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਯੂਕਰੇਨ ਲਈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਵਾਂ ਪ੍ਰਸ਼ਾਸਨ ਕਿੰਨਾ ਮਾਇਨੇ ਰੱਖਦਾ ਹੈ। ਸਕੋਲਜ਼ ਨੇ ਕਿਹਾ ਕਿ, ਜ਼ੇਲੇਨਸਕੀ ਨਾਲ ਆਪਣੀ ਮੀਟਿੰਗ ਵਿੱਚ, ਉਹ ਇਸ ਮਹੀਨੇ ਵਾਧੂ ਫੌਜੀ ਸਪਲਾਈ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ, ‘ਯੂਕਰੇਨ ਜਰਮਨੀ ’ਤੇ ਭਰੋਸਾ ਕਰ ਸਕਦਾ ਹੈ’ ਅਸੀਂ ਜੋ ਕਰਦੇ ਹਾਂ ਉਹੀ ਕਹਿੰਦੇ ਹਾਂ ਅਤੇ ਕਹਿੰਦੇ ਹਾਂ ਉਹ ਕਰਦੇ ਹਾਂ।

Latest news

b-c-and-federal-government-announce-funding-to-support-victims-of-extortion-cases
Punjabi

ਬੀ.ਸੀ. ਅਤੇ ਫੈਡਰਲ ਸਰਕਾਰ ਵੱਲੋਂ ਫਿਰੌਤੀ ਮਾਮਲਿਆਂ ਦੇ ਪੀੜਤਾਂ ਦੀ ਸਹਾਇਤਾ ਲਈ ਫੰਡ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਅਤੇ ਫੈਡਰਲ ਸਰਕਾਰ ਨੇ ਬੀ. ਸੀ. ਵਿਚ ਚੱਲ ਰਹੀਆਂ ਫਿਰੌਤੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਪੀੜਤਾਂ ਦੀ ਸਹਾਇਤਾ ਲਈ 5-5 ਲੱਖ ਡਾਲਰ ਦੇ ਫੰਡ ਦੀ ਘੋਸ਼ਣਾ ਕੀਤੀ ਹੈ। ਇਹ ਫੈਸਲਾ ਸਰੀ ਵਿਚ ਸ਼ੁੱਕਰਵਾਰ ਸਵੇਰੇ ਜਬਰੀ ਵਸੂਲੀ ਦੀਆਂ ਧਮਕੀਆਂ ਨਾਲ ਨਜਿੱਠਣ ਅਤੇ ਪੀੜਤਾਂ ਦੀ ਸਪੋਰਟ ਲਈ ਹੋਈ ਰਾਊਂਡ ਟੇਬਲ ਮੀਟਿੰਗ ਵਿਚ ਲਿਆ ਗਿਆ, ਜਿਸ ਵਿਚ ਪ੍ਰੀਮੀਅਰ ਈਬੀ, ਮੇਅਰ ਬ੍ਰੇਡਾ ਲੌਕ ਅਤੇ ਫੈਡਰਲ ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਸੰਗਰੀ ਸਮੇਤ ਕਈ ਅਧਿਕਾਰੀ ਸ਼ਾਮਲ ਸਨ।
punjab-announces-december-14-vote-for-zila-parishad-and-panchayat-samiti-elections
Punjabi

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦਾ ਐਲਾਨ, 14 ਦਸੰਬਰ ਨੂੰ ਪੈਣਗੀਆਂ ਵੋਟਾਂ

ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣਾਂ ਕਈ ਮਹੱਤਵਪੂਰਨ ਬਦਲਾਵਾਂ ਨਾਲ ਹੋਣ ਜਾ ਰਹੀਆਂ ਹਨ। ਇਸ ਵਾਰ ਵੋਟਿੰਗ ਲਈ ਈ.ਵੀ.ਐਮ. ਦੀ ਬਜਾਏ ਬੈਲਟ ਪੇਪਰ ਦੀ ਵਰਤੋਂ ਕੀਤੀ ਜਾਵੇਗੀ। ਚੋਣਾਂ ਵਿਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹੋਏ ਕੁੱਲ ਸੀਟਾਂ ਵਿਚੋਂ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।
conservation-officers-capture-two-more-grizzlies-as-investigation-continues-into-bella-coola-attack
Punjabi

ਬੈਲਾ ਕੂਲਾ ਹਮਲੇ ਦੀ ਜਾਂਚ ਦੌਰਾਨ ਫੜੇ ਗਏ ਦੋ ਹੋਰ ਗ੍ਰੀਜ਼ਲੀ

ਬੀ.ਸੀ.ਸੰਭਾਲ ਅਧਿਕਾਰੀ ਨੇ ਬੈਲਾ ਕੂਲਾ ਵਿਚ ਪਿਛਲੇ ਦਿਨੀਂ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦੇ ਇੱਕ ਗਰੁੱਪ 'ਤੇ ਹੋਏ ਰਿੱਛ ਦੇ ਹਮਲੇ ਦੀ ਜਾਂਚ ਦੇ ਸਬੰਧ ਵਿਚ ਦੋ ਹੋਰ ਗ੍ਰੀਜ਼ਲੀ ਨੂੰ ਕਾਬੂ ਕੀਤਾ ਹੈ। ਇਸ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕਿਹੜਾ ਗ੍ਰੀਜ਼ਲੀ ਉਸ ਦਿਨ ਹਮਲੇ ਵਿਚ ਸ਼ਾਮਲ ਸੀ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਹਫ਼ਤੇ ਹੋਏ ਹਮਲੇ ਦੇ ਫੋਰੈਂਸਿਕ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
alberta-projects-6-4b-deficit-as-lower-oil-prices-strain-provincial-revenues
Punjabi

ਐਲਬਰਟਾ ਨੂੰ $6.4B ਦਾ ਵਿੱਤੀ ਘਾਟਾ , ਤੇਲ ਦੀਆਂ ਕੀਮਤਾਂ ਕਾਰਨ ਘਟਿਆ ਰੈਵੇਨਿਊ

ਐਲਬਰਟਾ ਦਾ ਅਨੁਮਾਨਿਤ ਬਜਟ ਘਾਟਾ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ਦੀ ਰਿਪੋਰਟ ਵਿੱਚ $6.4 ਬਿਲੀਅਨ 'ਤੇ ਸਥਿਰ ਹੈ। ਹਾਲਾਂਕਿ,ਇਹ ਅੰਕੜਾ ਅਸਲ ਬਜਟ ਵਿੱਚ ਅਨੁਮਾਨਿਤ $5.2 ਬਿਲੀਅਨ ਦੇ ਘਾਟੇ ਤੋਂ ਵੱਧ ਹੈ।ਸੂਬੇ ਦੇ ਵਿੱਤ ਮੰਤਰੀ ਨੈਟ ਹੌਰਨਰ ਮੁਤਾਬਕ ਇਸ ਸਾਲ ਨੈਚੁਰਲ ਰਿਸੋਰਸਸ ਦਾ ਰੈਵੇਨਿਊ ਬਹੁਤ ਘਟਿਆ ਹੈ।ਹੌਰਨਰ ਮੁਤਾਬਕ ਤੇਲ ਦੀਆਂ ਕੀਮਤਾਂ 2022 ਤੋਂ $28 ਯੂ.ਐੱਸ.ਪ੍ਰਤੀ ਬੈਰਲ ਘਟੀਆਂ ਹਨ।
canada-posts-stronger-than-expected-economic-growth-in-third-quarter
Punjabi

ਕੈਨੇਡਾ ਨੇ ਤੀਜੀ ਤਿਮਾਹੀ ਵਿੱਚ ਉਮੀਦ ਤੋਂ ਵੱਧ ਮਜ਼ਬੂਤ ​​ਆਰਥਿਕ ਵਿਕਾਸ ਦਰ ਕੀਤੀ ਦਰਜ

ਕੈਨੇਡੀਅਨ ਅਰਥਵਿਵਸਥਾ ਤੀਜੀ ਤਿਮਾਹੀ ਦੌਰਾਨ ਮੰਦੀ ਦੇ ਖਤਰੇ ਤੋਂ ਬਚ ਗਈ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ,ਜੁਲਾਈ ਤੋਂ ਸਤੰਬਰ ਤੱਕ ਦੇ ਤੀਜੀ ਤਿਮਾਹੀ ਵਿਚ ਕੈਨੇਡਾ ਦੀ ਜੀ.ਡੀ ਪੀ.ਵਿਚ 0.6 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਸਾਲਾਨਾ ਆਧਾਰ 'ਤੇ ਇਹ 2.6 ਫੀਸਦੀ ਦਾ ਵਾਧਾ ਹੈ। ਇਸ ਅੰਕੜੇ ਨੇ ਬੈਂਕ ਔਫ ਕੈਨੇਡਾ ਅਤੇ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਨੂੰ ਪਛਾੜਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link