Feb 5, 2022 12:09 AM - The Canadian Press

ਰਿਪੋਰਟਸ ਉਜਾਗਰ ਹੋਈਆਂ ਹਨ ਕਿ ਔਟਵਾ 'ਚ ਜਾਰੀ ਟਰੱਕਰਸ ਦੇ ਪ੍ਰਦਰਸ਼ਨ ਬਾਰੇ ਗੋ ਫੰਡ ਮੀ ਅਮਾਉਂਟ ਨੂੰ ਰੋਕ ਲਿਆ ਗਿਆ ਹੈ।
ਇਸ ਸੰਬੰਧੀ ਦੱਸਿਆ ਗਿਆ ਹੈ ਕਿ ਹੁਣ ਤਕ $10.21 ਮਿਲੀਅਨ ਦੀ ਰਾਸ਼ੀ ਇਕੱਤਰ ਹੋ ਚੁੱਕੀ ਸੀ।
ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਗੋ ਫੰਡ ਮੀ ਨੇ ਇਸ ਅਮਾਉਂਟ ਨੂੰ ਰੋਕ ਲਿਆ ਹੈ।
ਗੋ ਫੰਡ ਮੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਏ ਪ੍ਰਦਰਸ਼ਨ ਹੁਣ ਹਿੰਸਕ ਘਟਨਾਵਾਂ 'ਚ ਤਬਦੀਲ ਹੋ ਚੁੱਕੇ ਹਨ।
ਹਾਲਾਂਕਿ ਇਸ ਤੋਂ ਪਹਿਲਾਂ ਇਸ ਫੰਡਰੇਜਰ ਰਾਹੀਂ $1 ਮਿਲੀਅਨ ਰਿਲੀਜ ਕੀਤੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਗੋ ਫੰਡ ਮੀ ਵੱਲੋਂ ਫੰਡਿੰਗ ਦਾ ਪੈਸਾ ਫੰਡ ਦੇਣ ਵਾਲਿਆਂ ਨੂੰ ਮੋੜਿਆ ਜਾਵੇਗਾ।
ਹਾਲਾਂਕਿ ਜਿਹੜੇ ਲੋਕ ਫਾਰਮ ਜਰੀਏ ਆਪਣੇ ਸਹੀ ਵੇਰਵੇ ਸਾਂਝੇ ਨਹੀਂ ਕਰ ਪਾਉਣਗੇ, ਉਨ੍ਹਾਂ ਦੀ ਫੰਡਿੰਗ ਨੂੰ ਕਿਸੇ ਕ੍ਰੈਡਿਬਲ ਸੰਸਥਾ ਨੂੰ ਡੋਨੇਟ ਕਰ ਦਿੱਤਾ ਜਾਵੇਗਾ।




