11.95C Vancouver
ADS

Apr 17, 2023 7:52 PM - B.C Government

ਹਿੰਸਾ ਤੋਂ ਬਚਣ ਵਾਲਿਆਂ ਦੀ ਰੁਜ਼ਗਾਰ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਗ੍ਰਾਂਟ ਮਦਦ ਕਰੇਗੀ

Share On
grant-to-help-survivors-of-violence-on-path-to-employment
The three-year grant will enhance and expand YWCA Metro Vancouver's Axis, a trauma- informed, culturally safe employment program.

ਵਧੇਰੇ ਔਰਤਾਂ ਅਤੇ ਗੈਰ-ਬਾਈਨਰੀ ਪਰਵਾਸੀ ਅਤੇ ਰੈਫਿਉਜੀ ਲੋਕ ਜਿਨ੍ਹਾਂ ਨੇ ਹਿੰਸਾ, ਦੁਰਵਿਵਹਾਰ ਜਾਂ ਸਦਮੇ ਦਾ ਅਨੁਭਵ ਕੀਤਾ ਹੈ, YWCA ਮੈਟਰੋ ਵੈਨਕੂਵਰ ਨੂੰ ਮਿਲੀ $2.4-ਮਿਲੀਅਨ ਦੀ ਗ੍ਰਾਂਟ ਰਾਹੀਂ ਰੁਜ਼ਗਾਰ ਸੇਵਾਵਾਂ ਅਤੇ ਸਹਾਇਤਾਵਾਂ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ।

ਇਹ ਤਿੰਨ-ਸਾਲਾ ਗ੍ਰਾਂਟ YWCA ਮੈਟਰੋ ਵੈਨਕੂਵਰ ਦੇ ‘ਐਕਸਿਸ’ ਪ੍ਰੋਗਰਾਮ ਨੂੰ ਵਧਾਏਗੀ ਅਤੇ ਉਸ ਦਾ ਵਿਸਤਾਰ ਕਰੇਗੀ, ਜੋ ਇੱਕ ਸਦਮਾ-ਸੂਚਿਤ, ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਰੁਜ਼ਗਾਰ ਪ੍ਰੋਗਰਾਮ ਹੈ।

2021 ਤੋਂ, YWCA ਮੈਟਰੋ ਵੈਨਕੂਵਰ ਨੇ 12-ਹਫ਼ਤੇ ਦੇ ਐਕਸਿਸ ਪ੍ਰੋਗਰਾਮ ਦੀ ਪੇਸ਼ਕਸ਼ ਸ਼ੁਰੂ ਕੀਤੀ ਹੈ, ਜਿਸ ਨਾਲ ਲਗਭਗ 200 ਔਰਤਾਂ ਅਤੇ ਗੈਰ-ਬਾਈਨਰੀ ਪਰਵਾਸੀਆਂ ਅਤੇ ਰੈਫਿਉਜੀ ਲੋਕਾਂ ਨੂੰ ਆਪਣੀ ਨਿੱਜੀ ਲੋੜ ਅਨੁਸਾਰ, ਆਪਣੀਆਂ ਵਿਅਕਤੀਗਤ ਰੁਜ਼ਗਾਰ ਅਤੇ ਸਿਖਲਾਈ ਯੋਜਨਾਵਾਂ ਵਿਕਸਿਤ ਕਰਨ ਵਿੱਚ ਮਦਦ ਮਿਲਦੀ ਹੈ।

"ਪਰਵਾਸੀ ਅਤੇ ਰੈਫਿਉਜੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਜੋ ਹਿੰਸਾ ਤੋਂ ਬਚੇ ਹਨ, ਇੱਕ ਚੰਗੀ ਜ਼ਿੰਦਗੀ ਦੇ ਹੱਕਦਾਰ ਹਨ," ਸਮਾਜਕ ਵਿਕਾਸ ਅਤੇ ਗਰੀਬੀ ਨਿਵਾਰਣ ਦੀ ਮੰਤਰੀ, ਸ਼ੀਲਾ ਮੈਲਕਮਸਨ ਨੇ ਕਿਹਾ। "ਇਹ ਰੁਜ਼ਗਾਰ ਸੇਵਾ ਜੋ ਅਸੀਂ YWCA ਦੇ ਐਕਸਿਸ ਪ੍ਰੋਗਰਾਮ ਦੁਆਰਾ ਫੰਡ ਕਰ ਰਹੇ ਹਾਂ, ਇਸ ਨਾਲ ਉਹਨਾਂ ਨੂੰ ਹੁਨਰ ਅਤੇ ਨੌਕਰੀਆਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ ਜੋ ਉਹਨਾਂ ਨੂੰ ਆਪਣੇ ਜੀਵਨ ਨੂੰ ਮੁੜ ਤੋਂ ਕਾਇਮ ਕਰਨ ਵਿੱਚ ਮਦਦ ਕਰੇਗੀ।"

Latest news

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link