17.42C Vancouver
ADS

Sep 14, 2022 9:29 PM - Connect News

ਨਿਊਟਨ ਕਮਿਊਨਿਟੀ ਸੈਂਟਰ ਦੇ ਨਿਰਮਾਣ ਕਾਰਜ ਅਰੰਭਣ ਪਹੁੰਚੇ ਮੇਅਰ ਮੈਕੱਲਮ ਤੇ ਟੀਮ, ਫੈਸਿਲਟੀ 'ਚ ਓਲੰਪਿਕ ਸਾਈਜ਼ ਪੂਲ ਸਮੇਤ ਕਈ ਸੁਵਿਧਾਵਾਂ

Share On
groundbreaking-ceremony-for-new-newton-community-centre-in-surrey
The City of Surrey has begun construction of the Newton Community Centre. A groundbreaking ceremony on Wednesday, Sept. 14 marked the occasion. (Photo - City of Surrey)

ਸਿਟੀ ਆਫ ਸਰੀ ਵੱਲੋਂ ਨਿਊਟਨ ਕਮਿਊਨਿਟੀ ਸੈਂਟਰ ਦੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਇਸ ਸੰਬੰਧੀ ਅੱਜ ਸਿਟੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੁਝ ਜਗ੍ਹਾ ਪੁੱਟਣ ਦੀ ਸ਼ੁਰੂਆਤ ਕੀਤੀ ਅਤੇ ਨਿਰਮਾਣ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਮੇਅਰ ਡੱਗ ਮੈਕੱਲਮ, ਕਾਊਂਸਲਰ ਮਨਦੀਪ ਨਾਗਰਾ, ਕਾਊਂਸਲਰ ਲੌਰੀ ਗੁਐਰਾ, ਕਾਊਂਸਲਰ ਐਲੀਸਨ ਪੈਟਨ ਅਤੇ ਕਾਊਂਸਲਰ ਡੱਗ ਐਲਫਰਡ ਮੌਜੂਦ ਸਨ।

ਮੇਅਰ ਨੇ ਕਿਹਾ ਕਿ ਉਹ ਬੇਹੱਦ ਉਤਸ਼ਾਹਤ ਹਨ ਕਿ ਨਿਊਟਨ ਕਮਿਊਨਿਟੀ ਸੈਂਟਰ ਲਈ ਬ੍ਰੇਕਿੰਗ ਗਰਾਊਂਡ ਪ੍ਰੀਕਿਰਿਆ ਤਹਿਤ ਸਭ ਇਕੱਤਰ ਹੋਏ ਹਨ।

ਉਨ੍ਹਾਂ ਕਿਹਾ ਕਿ ਸਰੀ ਦੇ ਨਿਵਾਸੀਆਂ ਲਈ ਨਿਊਟਨ ਕਮਿਊਨਿਟੀ ਸੈਂਟਰ ਇੱਕ ਹੱਬ ਹੋਵੇਗਾ।

ਉਨ੍ਹਾਂ ਕਿਹਾ ਕਿ 'ਸਰੀ ਇਨਵੈਸਟਸ' ਕੈਪਿਟਲ ਪ੍ਰੋਗਰਾਮ ਤਹਿਤ ਇਲਾਕੇ 'ਚ ਰਿਕਰੀਏਸ਼ਨ ਅਤੇ ਕੰਪਿਟੀਟਿਵ ਪਲੇ ਲਈ ਫੈਸਿਲਿਟੀਸ ਦੇ ਨਿਰਮਾਣ ਲਈ ਕੁੱਲ $428 ਮਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੱਤੀ ਗਈ ਕਿ ਨਿਊਟਨ ਕਮਿਊਨਿਟੀ ਸੈਂਟਰ 'ਚ ਇੱਕ 10 ਲੇਨਸ ਵਾਲਾ 50 ਮੀਟਰ ਦਾ ਸਵਿਮਿੰਗ ਪੂਲ ਬਣਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਲੀਜਰ ਪੂਲ (leisure pool), ਹੌਟ ਟੱਬਸ, ਸੌਨਾ ਅਤੇ ਸਟੀਮ ਰੂਮ, ਫਿਟਨੈਸ ਸੈਂਟਰ, ਲਾਈਸੈਂਸੀ ਚਾਈਲਡ ਕੇਅਰ ਅਤੇ ਮਲਟੀਪਰਪਜ ਥਾਵਾਂ ਸ਼ਾਮਿਲ ਹੋਣਗੀਆਂ।

ਇਸੇ ਫੈਸਿਲਿਟੀ 'ਚ ਭਵਿੱਖ 'ਚ ਲਾਈਬ੍ਰੇਰੀ, ਮਲਟੀਪਰਪਜ ਜਿਮਨੇਜੀਅਮ ਅਤੇ ਕਲਚਰ ਅਮੈਨਿਟੀਸ ਵੀ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ।

Latest news

bjp-punjab-expands-organisational-team-appoints-tajinder-singh-bittu-as-state-vice-president
Punjabi

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਥੇਬੰਦਕ ਢਾਂਚੇ 'ਚ ਕਰ ਰਹੀ ਵਿਸਥਾਰ,ਹੁਣ ਤਜਿੰਦਰ ਬਿੱਟੂ ਨੂੰ ਬਣਾਇਆ ਉੱਪ ਪ੍ਰਧਾਨ

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਬਣਾਈ ਹੈ। ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਜਰਬੇਕਾਰ ਆਗੂਆਂ 'ਤੇ ਦਾਅ ਲਗਾ ਰਹੀ ਹੈ। ਤਜਿੰਦਰ ਸਿੰਘ ਬਿੱਟੂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨੂੰ ਦੋਆਬਾ ਅਤੇ ਜਲੰਧਰ ਖੇਤਰਾਂ ਵਿੱਚ ਭਾਜਪਾ ਦੀ ਪਕੜ ਮਜ਼ਬੂਤ ​​ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
two-men-charged-after-violent-robbery-of-75-year-old-man-in-vancouver
Punjabi

ਵੈਨਕੂਵਰ 'ਚ 75 ਸਾਲਾ ਬਜ਼ੁਰਗ ਨਾਲ ਹਿੰਸਕ ਲੁੱਟ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ ਪਿਛਲੇ ਹਫ਼ਤੇ ਇੱਕ 75 ਸਾਲਾ ਬਜ਼ੁਰਗ ਨਾਲ ਹੋਈ ਹਿੰਸਕ ਲੁੱਟ-ਖੋਹ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੀ ਪੁਲਿਸ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਸੀ।
canada-u-s-expected-to-resume-talks-on-steel-and-aluminum-export-cap-amid-tariff-dispute
Punjabi

ਕੈਨੇਡਾ–ਅਮਰੀਕਾ ਟੈਰਿਫ ਵਿਵਾਦ: ਸਟੀਲ ਅਤੇ ਐਲੂਮੀਨੀਅਮ ਨਿਰਯਾਤ 'ਤੇ ਕੈਪ ਦੇ ਪ੍ਰਸਤਾਵ 'ਤੇ ਮੁੜ ਹੋ ਸਕਦੀ ਹੈ ਗੱਲਬਾਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰ ਵਾਰਤਾਕਾਰਾਂ ਵਿਚਕਾਰ ਇੱਕ ਯੋਜਨਾ 'ਤੇ ਚਰਚਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਤਹਿਤ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਟੈਰਿਫਸ ਨੂੰ ਘਟਾਉਣ ਦੇ ਬਦਲੇ ਕੈਨੇਡਾ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਟੀਲ ਅਤੇ ਐਲੂਮੀਨੀਅਮ ਦੇ ਐਕਸਪੋਰਟ 'ਤੇ ਇੱਕ ਨਿਸ਼ਚਿਤ ਕੈਪ ਲਗਾਈ ਜਾ ਸਕਦੀ ਹੈ।
new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link