14.49C Vancouver
ADS

May 27, 2025 8:58 PM -

ਕਾਰਨੀ ਸਰਕਾਰ ਨੇ ਫਰਸਟ ਟਾਈਮ ਹੋਮ ਬਾਇਰਸ ਲਈ ਐਲਾਨੀ ਜੀ.ਐਸ.ਟੀ. ਛੋਟ

Share On
gst-relief-for-first-time-home-buyers-on-new-homes-valued-up-to-1-5-million
As a result of this rebate, first-time home buyers will be able to save up to $50,000 on a new home. This measure is expected to deliver $3.9 billion in tax savings to Canadians over five years, starting in 2025-26.

ਕਾਰਨੀ ਸਰਕਾਰ ਨੇ ਜੀ.ਐਸ.ਟੀ. ਰਿਲੀਫ ਦੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।

ਹੁਣ ਇੱਕ ਮਿਲੀਅਨ ਡਾਲਰ ਤੱਕ ਦੇ ਨਵੇਂ ਘਰ ਖਰੀਦਣ ਵਾਲੇ ਫਰਸਟ ਟਾਈਮ ਬਾਇਰਸ ਨੂੰ 50 ਹਜ਼ਾਰ ਡਾਲਰ ਦੀ ਬੱਚਤ ਹੋਵੇਗੀ।

ਇਸ ਤੋਂ ਇਲਾਵਾ ਪਹਿਲੀ ਵਾਰ ਘਰ ਖਰੀਦ ਰਹੇ ਲੋਕਾਂ ਲਈ ਨਵੇਂ ਘਰਾਂ 'ਤੇ ਇੱਕ ਮਿਲੀਅਨ ਤੋਂ ਡੇਢ ਮਿਲੀਅਨ ਡਾਲਰ ਤਕ ਦੀ ਕੀਮਤ 'ਤੇ ਲੱਗਣ ਵਾਲੇ ਜੀ.ਐਸ.ਟੀ. ਨੂੰ ਵੀ ਘਟਾਇਆ ਗਿਆ ਹੈ।

ਇਸ ਸੰਬੰਧੀ ਅੱਜ ਵਿੱਤ ਮੰਤਰੀ ਫ੍ਰਾਂਸੂਆ ਫਿਲਿਪ ਸ਼ੈਂਪੇਨ ਨੇ ਐਕਸਾਈਜ ਟੈਕਸ ਐਕਟ 'ਚ ਤਬਦੀਲੀ ਲਈ ਲੈਜਿਸਲੇਟਿਵ ਪ੍ਰਪੋਜਲਸ ਟੇਬਲ ਕੀਤੇ ਸਨ।

ਸਰਕਾਰੀ ਅੰਕੜੇ ਅਨੁਸਾਰ ਇਸ ਰਿਬੇਟ ਆਸਰੇ ਕਨੇਡੀਅਨਸ ਨੂੰ ਅਗਲੇ ਪੰਜ ਸਾਲਾਂ 'ਚ 3 ਪਾਇੰਟ 9 ਬਿਲੀਅਨ ਡਾਲਰ ਦੀ ਟੈਕਸ ਸੇਵਿੰਗ ਹੋਵੇਗੀ।

ਇਸ ਰਿਬੇਟ ਲਈ ਉਹ ਲੋਕ ਕੁਆਲੀਫਾਈ ਕਰਨਗੇ ਜੋ ਕਿਸੇ ਬਿਲਡਰ ਤੋਂ ਨਵਾਂ ਘਰ ਖਰੀਦ ਰਹੇ ਹੋਣ। ਉਹ ਲੋਕ ਵੀ ਇਸ ਦੇ ਲਈ ਕੁਆਲੀਫਾਈ ਕਰਨਗੇ ਜੋ ਖੁਦ ਜਾਂ ਕਿਸੇ ਹੋਰ ਨੂੰ ਹਾਇਰ ਕਰਦੇ ਹਨ ਤਾਂ ਜੋ ਆਪਣੇ ਲੀਜ ਜਾਂ ਓਨਰਸ਼ਿਪ ਵਾਲੇ ਥਾਂ 'ਤੇ ਘਰ ਦਾ ਨਿਰਮਾਣ ਕੀਤਾ ਜਾਵੇ। ਕਿਸੇ ਕੋਆਪ੍ਰੇਟਿਵ ਹਾਊਸਿੰਗ ਕੌਰਪੋਰੇਸ਼ਨ ਦੇ ਸ਼ੇਅਰਸ ਖਰੀਦਣ ਵਾਲੇ ਵੀ ਇਸ ਦੇ ਲਈ ਕੁਆਲੀਫਾਈ ਹੋਣਗੇ।

ਇਹ ਰਿਬੇਟ ਉਸ ਵੇਲੇ ਹਾਸਿਲ ਹੋ ਸਕਦੀ ਹੈ, ਜੇਕਰ ਘਰ ਦੀ ਖਰੀਦ ਜਾਂ ਸੇਲ ਦਾ ਕਰਾਰ 27 ਮਈ 2025 ਤੋਂ ਕੀਤਾ ਹੋਵੇ। ਹਾਲਾਂਕਿ ਇਸ ਦੀ ਮਿਆਦ ਸਾਲ 2031 ਤੋਂ ਪਹਿਲਾਂ ਤਕ ਹੀ ਰੱਖੀ ਗਈ ਹੈ। ਇਸ ਨੂੰ ਹਾਸਿਲ ਕਰਨ ਲਈ ਘਰ ਦੀ ਉਸਾਰੀ 2031 ਤੋਂ ਪਹਿਲਾਂ ਸ਼ੁਰੂ ਕਰਨੀ ਜਰੂਰੀ ਹੋਵੇਗੀ ਅਤੇ ਘਰ ਦੀ ਉਸਾਰੀ 2036 ਤੋਂ ਪਹਿਲਾਂ ਪੂਰੀ ਕਰਨੀ ਹੋਵੇਗੀ।

For complete information:
https://www.canada.ca/en/depar...

Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link