13.35C Vancouver
ADS

Jan 28, 2025 5:59 PM - Connect Newsroom

ਗੁਰਮੀਤ ਰਾਮ ਰਹੀਮ ਨੂੰ ਮੁੜ ਤੋਂ ਮਿਲੀ ਪੈਰੋਲ , ਪਹਿਲੀ ਵਾਰ ਡੇਰਾ ਸਿਰਸਾ ਜਾਣ ਦੀ ਮਿਲੀ ਇਜਾਜ਼ਤ

Share On
gurmeet-ram-rahim-granted-parole-again-gets-permission-to-visit-dera-sirsa-for-the-first-time
This marks the first time since his imprisonment that he has been permitted to stay at the Dera in Sirsa.

ਪੰਜਾਬ ਦੀਆਂ ਸਿੱਖ ਜਥੇਬੰਦੀਆਂ ਅਤੇ ਐੱਸ.ਜੀ.ਪੀ.ਸੀ. ਦੇ ਵਿਰੋਧ ਦੇ ਬਾਵਜੂਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਜਾਣਕਾਰੀ ਅਨੁਸਾਰ ਸਖ਼ਤ ਸੁਰੱਖਿਆ ਵਿਚਕਾਰ ਉਹ ਮੰਗਲਵਾਰ ਸਵੇਰ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ। ਜੇਲ੍ਹ ਜਾਣ ਤੋਂ ਬਾਅਦ ਪਹਿਲੀ ਵਾਰ ਉਸ ਨੂੰ ਸਿਰਸਾ ਡੇਰੇ ਵਿਚ ਰਹਿਣ ਦੀ ਇਜਾਜ਼ਤ ਮਿਲੀ ਹੈ।

ਸਾਲ 2017 ਵਿਚ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਅੱਜ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।

ਇਸ ਤੋਂ ਪਹਿਲਾਂ ਉਸ ਨੂੰ ਜਿੰਨੀ ਵਾਰ ਵੀ ਪੈਰੋਲ ਮਿਲੀ ਉਦੋਂ ਉਸ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਹੀ ਰਹਿਣ ਦੀ ਇਜਾਜ਼ਤ ਸੀ। ਰਾਮ ਰਹੀਮ ਨੂੰ ਤਾਜ਼ਾ ਪੈਰੋਲ ਉਦੋਂ ਮਿਲੀ ਹੈ ਜਦੋਂ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਅਤੇ ਹਰਿਆਣਾ ਵਿਚ ਨਗਰ ਨਿਗਮ ਚੋਣਾਂ ਹਨ।

Latest news

porter-airlines-cuts-fuel-surcharge-on-reward-flights-amid-falling-oil-prices
Punjabi

ਤੇਲ ਦੀਆਂ ਕੀਮਤਾਂ ਘਟੀਆਂ ,ਪੋਰਟਰ ਏਅਰਲਾਈਨ ਨੇ ਘਟਾਇਆ ਰਿਵਾਰਡ ਫਲਾਈਟਾਂ 'ਤੇ ਫਿਊਲ ਸਰਚਾਰਜ

ਕੈਨੇਡੀਅਨ ਏਅਰਲਾਈਨ ਪੋਰਟਰ ਨੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਅਤੇ ਬਾਜ਼ਾਰ ਦੇ ਆਮ ਵਾਂਗ ਹੋਣ ਦੇ ਮੱਦੇਨਜ਼ਰ ਨੇ ਆਪਣੀਆਂ ਨਵੀਆਂ VIPorter reward flight ਫਲਾਈਟਾਂ ਦੀ ਬੁਕਿੰਗ 'ਤੇ ਲਗਾਏ ਗਏ ਅਸਥਾਈ ਫਿਊਲ ਸਰਚਾਰਜ ਨੂੰ $40 ਤੋਂ ਘਟਾ ਕੇ $20 ਕਰ ਦਿੱਤਾ ਹੈ, ਜੋ ਕਿ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ।
u-s-kayaker-dies-after-capsizing-on-b-c-s-okanagan-lake
Punjabi

ਬੀ.ਸੀ. ਦੇ ਓਕਾਨਾਗਨ ਲੇਕ ਵਿਚ ਕਾਯਕਰ ਪਲਟਣ ਕਾਰਨ ਅਮਰੀਕੀ ਨਾਗਰਿਕ ਦੀ ਮੌਤ

ਬੀ. ਸੀ. ਵਿਚ ਕੈਲੋਨਾ ਨੇੜੇ ਓਕਾਨਾਗਨ ਲੇਕ ਵਿਚ ਇੱਕ ਕਾਯਕਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਸਟ ਕੈਲੋਨਾ ਆਰ.ਸੀ.ਐਮ.ਪੀ.ਮੁਤਾਬਕ ਇਹ ਹਾਦਸਾ 19 ਜੂਨ ਨੂੰ ਸ਼ਾਮ ਕਰੀਬ 7 ਵਜੇ ਵੈਸਟਬੈਂਕ ਫਸਟ ਨੇਸ਼ਨ ਬੀਚ ਨੇੜੇ ਵਾਪਰਿਆ, ਜਿੱਥੇ ਅਚਾਨਕ ਚੱਲੀਆਂ ਤੇਜ਼ ਹਵਾਵਾਂ ਕਾਰਨ ਕਾਇਕ ਵਿਚ ਸਵਾਰ ਦੋਵੇਂ ਪੈਡਲਰ ਪਾਣੀ ਵਿਚ ਡਿੱਗ ਗਏ ਅਤੇ ਤੈਰ ਕੇ ਕਿਨਾਰੇ ਆਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਨ੍ਹਾਂ ਵਿਚੋਂ ਇੱਕ ਵਿਅਕਤੀ ਪਾਣੀ ਅੰਦਰ ਡੁੱਬ ਗਿਆ ਜੋ ਬਾਅਦ ਵਿਚ ਉੱਪਰ ਨਹੀਂ ਆ ਸਕਿਆ।
house-destroyed-in-wildfire-near-b-c-s-lytton-village-ahead-of-2021-fire-anniversary
Punjabi

ਲਿਟਨ ਨੇੜੇ ਜੰਗਲੀ ਅੱਗ ਨੇ ਇੱਕ ਘਰ ਕੀਤਾ ਸੁਆਹ, 2021 ਦੀ ਤਬਾਹੀ ਦੀਆਂ ਯਾਦਾਂ ਤਾਜ਼ਾ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬੇਕਾਬੂ ਹੋਈ ਜੰਗਲੀ ਅੱਗ ਵਿਚ ਇੱਕ ਘਰ ਇਸ ਦੀ ਲਪੇਟ ਵਿਚ ਆਉਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਹ ਮੰਦਭਾਗੀ ਘਟਨਾ 2021 ਦੇ ਉਸ ਭਿਆਨਕ ਜੰਗਲੀ ਅੱਗ ਦੀ ਪੰਜਵੀਂ ਬਰਸੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਵਾਪਰੀ ਹੈ, ਜਿਸ ਵਿਚ ਇਹ ਪੂਰਾ ਇਲਾਕਾ ਤਬਾਹ ਹੋ ਗਿਆ ਸੀ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਮੌਜੂਦਾ ਸਮੇਂ ਬਲ ਰਹੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੋਰ ਕਿੰਨੇ structures ਨੂੰ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਬਚਾਅ ਟੀਮਾਂ ਅਜੇ ਤੱਕ ਪ੍ਰਭਾਵਿਤ ਇਲਾਕਿਆਂ ਦਾ ਮੁਲਾਂਕਣ ਨਹੀਂ ਕਰ ਸਕੀਆਂ ਹਨ।
carney-pays-tribute-to-air-india-flight-182-victims-vows-stronger-security-measures
Punjabi

ਪੀ.ਐਮ. ਕਾਰਨੀ ਨੇ ਏਅਰ ਇੰਡੀਆ ਫਲਾਈਟ 182 ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਤੋਂ 41 ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 'ਤੇ ਹੋਏ ਬੰਬ ਧਮਾਕੇ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ 'ਤੇ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿਚ 268 ਕੈਨੇਡੀਅਨਜ਼ ਸਮੇਤ 329 ਬੇਕਸੂਰ ਲੋਕਾਂ ਦੀ ਜਾਨ ਲਈ ਗਈ,ਜੋ ਕਿ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਸੀ।
alberta-reverses-increase-in-minimum-alcohol-prices
Punjabi

ਐਲਬਰਟਾ ਸਰਕਾਰ ਨੇ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਵਾਧਾ ਵਾਪਸ ਲਿਆ

ਐਲਬਰਟਾ ਸਰਕਾਰ ਨੇ ਸੂਬੇ ਦੇ ਹੋਸਪਟੈਲਿਟੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ 'ਤੇ ਚੱਲ ਰਹੀ ਬਹਿਸ ਦਰਮਿਆਨ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਪਲਟਣ ਦਾ ਫ਼ੈਸਲਾ ਕੀਤਾ ਹੈ।ਸਰਵਿਸ ਮੰਤਰੀ ਡੇਲ ਨੈਲੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਐਲਬਰਟਾ ਗੇਮਿੰਗ, ਸ਼ਰਾਬ ਅਤੇ ਭੰਗ (AGLC) ਨੂੰ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਦੀਆਂ ਘੱਟੋ-ਘੱਟ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link