12.8C Vancouver
ADS

Oct 17, 2024 6:00 PM - Connect Newsroom

ਇਜ਼ਰਾਈਲੀ ਹਮਲੇ ਵਿੱਚ ਹਮਾਸ ਮੁਖੀ ਯਾਹਿਆ ਸਿਨਵਰ ਹਲਾਕ

Share On
hamas-leader-yahya-sinwar-killed-in-gaza
Israeli Foreign Minister Israel Katz announced the killing of Sinwar after hours of operation in Gaza that led to killing of two more people.(Photo: The Canadian Press)

ਇਜ਼ਰਾਇਲ ਨੇ ਉਸ ’ਤੇ 7 ਅਕਤੂਬਰ ਨੂੰ ਹੋਏ ਹਮਲੇ ਦੇ ਮਾਸਟਰਮਾਈਂਡ ਹਮਾਸ ਦੇ ਲੀਡਰ ਯਾਹਿਆ ਸਿਨਵਰ ਨੂੰ ਇੱਕ ਹਮਲੇ ਵਿਚ ਢੇਰ ਕਰ ਦਿੱਤਾ ਹੈ। 62 ਸਾਲਾ ਸਿਨਵਰ ਗਾਜ਼ਾ ਪੱਟੀ ਵਿਚ ਮਾਰਿਆ ਗਿਆ, ਇਜ਼ਰਾਇਲ ਨੇ ਇੱਕ ਬਿਲਡਿੰਗ ਵਿਚ ਹਮਾਸ ਦੇ ਅੱਤਵਾਦੀ ਲੁਕੇ ਹੋਣ ਦੀ ਸੂਚਨਾ ’ਤੇ ਇਸ ਨੂੰ ਟਾਰਗੇਟ ਕੀਤਾ ਸੀ। ਫੌਜ ਨੇ ਕਿਹਾ ਕਿ ਸਿਨਵਰ ਦੀ ਲਾਸ਼ ਬਿਲਡਿੰਗ ਦੇ ਮਲਬੇ ਵਿਚ ਮਿਲੀ।

ਇਜ਼ਰਾਈਲੀ ਅਧਿਕਾਰੀਆਂ ਨੇ ਉਸ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਡੀ.ਐੱਨ.ਏ. ਟੈਸਟ ਅਤੇ ਡੈਂਟਲ ਰਿਕਾਰਡ ਦੀ ਵਰਤੋਂ ਕੀਤੀ। ਸਿਨਵਰ ਦੀ ਲਾਸ਼ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ।

ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਸਿਨਵਰ ਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਸ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ। ਇਜ਼ਰਾਈਲ ’ਤੇ ਪਿਛਲੇ ਸਾਲ 7 ਅਕਤੂਬਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਤਿੰਨ ਅਹਿਮ ਕਿਰਦਾਰ ਸਨ, ਜਿਨ੍ਹਾਂ ਵਿਚੋਂ ਸਿਨਵਰ ਇੱਕ ਸੀ।

Latest news

b-c-ndp-ex-minister-urges-eby-to-walk-back-astounding-and-disheartening-bill-15
Punjabi

ਬੀ.ਸੀ. ਐਨ.ਡੀ.ਪੀ. ਦੀ ਸਾਬਕਾ ਮੰਤਰੀ ਨੇ ਈਬੀ ਨੂੰ ਵਿਵਾਦਪੂਰਨ ਬਿੱਲ 15 ਵਾਪਸ ਲੈਣ ਦੀ ਕੀਤੀ ਮੰਗ

ਬੀ.ਸੀ. ਐਨ.ਡੀ.ਪੀ. ਦੀ ਸਾਬਕਾ ਮੰਤਰੀ ਤੇ ਸੂਬੇ ਦੀ ਪਹਿਲੀ ਫਰਸਟ ਨੇਸ਼ਨ ਵਿਧਾਇਕ ਮੇਲਾਨੀ ਮਾਰਕ ਨੇ ਬਿੱਲ 15 ਨੂੰ ਲੈ ਕੇ ਪ੍ਰੀਮੀਅਰ ਡੇਵਿਡ ਈਬੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਵਾਦਪੂਰਨ ਬਿੱਲ ਪਾਸ ਕਰਕੇ ਫਸਟ ਨੇਸ਼ਨਜ਼, ਸਥਾਨਕ ਸਰਕਾਰਾਂ ਅਤੇ ਵਾਤਾਵਰਣ ਪ੍ਰੇਮੀ ਦੀਆਂ ਚਿੰਤਾਵਾਂ ਨੂੰ ਦਰਕਿਨਾਰ ਕੀਤਾ ਹੈ।
police-plead-for-information-in-2019-homicide-of-richmond-b-c-notary-stephen-chong
Punjabi

ਰਿਚਮੰਡ ਵਿਚ 6 ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ ਦੀ ਸੂਚਨਾ ਦੇਣ ਵਾਲੇ ਲਈ ਇਨਾਮ ਦੀ ਘੋਸ਼ਣਾ

ਰਿਚਮੰਡ ਵਿਚ 6 ਸਾਲ ਪਹਿਲਾਂ 58 ਸਾਲਾ ਸਟੀਫਨ ਚੋਂਗ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਕਤਲ ਲਈ ਜ਼ਿੰਮੇਵਾਰ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ 'ਤੇ $10,000 ਦੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਸੋਸਾਇਟੀ ਆਫ਼ ਨੋਟਰੀਜ਼ ਪਬਲਿਕ ਆਫ ਬੀ.ਸੀ. ਨੇ ਕਿਹਾ ਕਿ ਜੇ ਕਿਸੇ ਕੋਲ ਚੋਂਗ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀ ਬਾਰੇ ਜਾਣਕਾਰੀ ਹੈ ਤਾਂ ਉਸ ਨੂੰ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੂਚਨਾ ਦੇਣ ਦੇ ਬਦਲੇ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
panthers-advance-to-3rd-straight-stanley-cup-final-oilers-take-on-stars-tonight
Punjabi

ਪੈਂਥਰਸ ਨੇ ਲਗਾਤਾਰ ਤੀਜੀ ਵਾਰ ਕੀਤੀ ਸਟੈਨਲੀ ਕੱਪ ਫਾਈਨਲ 'ਚ ਐਂਟਰੀ, ਅੱਜ ਆਇਲਰਸ ਦੀ ਸਟਾਰਸ ਨਾਲ ਟੱਕਰ

ਸਟੈਨਲੀ ਕੱਪ ਦੇ ਡਿਫੈਂਡਿੰਗ ਚੈਂਪੀਅਨਸ ਫਲੋਰੀਡਾ ਪੈਂਥਰਸ ਨੇ ਐਨ.ਐਚ.ਐਲ ਦੇ ਈਸਟਰਨ ਕਾਨਫਰੰਸ ਫਾਈਨਲਸ ਵਿੱਚ ਬਾਜ਼ੀ ਮਾਰੀ ਹੈ। ਕੱਲ੍ਹ ਦੇ ਸੀਰੀਜ਼ ਦੇ ਪੰਜਵੇ ਮੁਕਾਬਲੇ ਵਿੱਚ ਪੈਂਥਰਸ ਨੇ ਕੈਰੋਲੀਨਾ ਹਰੀਕੇਨਸ ਨੂੰ 5-3 ਨਾਲ ਮਾਤ ਦੇ ਕੇ ਇਸ ਸੀਰੀਜ਼ ਨੂੰ 4-1 ਦੇ ਫਰਕ ਨਾਲ ਜਿੱਤ ਲਿਆ।
rcmp-arrest-edmonton-teen-allegedly-connected-to-online-terrorism-network
Punjabi

ਐਡਮਿੰਟਨ ਦਾ 15 ਸਾਲਾ ਲੜਕਾ ਅੱਤਵਾਦ ਨਾਲ ਜੁੜੇ ਅਪਰਾਧ ਦੇ ਦੋਸ਼ ਵਿਚ ਗ੍ਰਿਫਤਾਰ

ਐਡਮਿੰਟਨ ਦੇ 15 ਸਾਲਾ ਲੜਕੇ ਨੂੰ ਅੱਤਵਾਦ ਨਾਲ ਜੁੜੇ ਅਪਰਾਧ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਕੈਨੇਡਾ ਦੀ ਨੈਸ਼ਨਲ ਸਕਿਓਰਟੀ ਪੁਲਿਸ ਵਲੋਂ ਉਸ ਨੂੰ 12 ਮਈ ਨੂੰ ਕਾਬੂ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਸੀ ਕਿ ਨੌਜਵਾਨ COM/764 ਹਿੰਸਕ ਆਨਲਾਈਨ ਨੈੱਟਵਰਕ ਨਾਲ ਸਬੰਧਤ ਅੱਤਵਾਦ ਨਾਲ ਜੁੜੇ ਅਪਰਾਧ ਕਰ ਸਕਦਾ ਹੈ।
federal-judge-extends-order-blocking-trump-administration-ban-on-foreign-students-at-harvard
Punjabi

ਹਾਰਵਰਡ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਬੈਨ ਨੂੰ ਬਲੌਕ ਕਰਦੇ ਨਿਰਦੇਸ਼ਾਂ ਨੂੰ ਫੈਡਰਲ ਜੱਜ ਨੇ ਕੀਤਾ ਐਕਸਟੈਂਡ

ਅਮਰੀਕਾ ਦੇ ਇੱਕ ਫੈਡਰਲ ਜੱਜ ਨੇ ਹਾਰਵਰਡ ਯੂਨੀਵਰਸਿਟੀ 'ਤੇ ਵਿਦੇਸ਼ੀ ਸਟੂਡੈਂਟਸ ਨੂੰ ਦਾਖ਼ਲਾ ਦੇਣ 'ਤੇ ਬੈਨ ਲਗਾਉਣ ਦੀ ਟਰੰਪ ਸਰਕਾਰ ਦੀ ਕਾਰਵਾਈ 'ਤੇ ਇਸ ਮਾਮਲੇ ਵਿਚ ਫੈਸਲਾ ਆਉਣ ਤੱਕ ਰੋਕ ਵਧਾ ਦਿੱਤੀ ਹੈ।ਹਾਰਵਰਡ ਨੇ ਸ਼ੁੱਕਰਵਾਰ ਮੈਸੇਚਿਉਸੇਟਸ ਸਥਿਤ ਫੈਡਰਲ ਅਦਾਲਤ ਵਿਚ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਦੇ ਫੈਸਲੇ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link