9.33C Vancouver
ADS

Oct 20, 2026 4:18 PM - Connect Newsroom - Ramandeep Kaur with files from The Canadian Press

ਬਜ਼ੁਰਗ ਜੋੜੇ ਦੇ ਕਤਲ ਮਾਮਲੇ ’ਚ ਅਦਾਲਤੀ ਫ਼ੈਸਲੇ ’ਤੇ ਹਰਮਨ ਭੰਗੂ ਨੇ ਜਤਾਈ ਨਾਰਾਜ਼ਗੀ

Share On
harman-bhangu-expresses-disappointment-over-court-ruling-in-elderly-couples-murder-case
Harman Bhangu criticizes a B.C. Supreme Court ruling on early parole restrictions in the brutal double-murder case of an elderly Abbotsford couple, calling for a tougher stance on crime. (Photo: The Canadian Press)

ਬੀ. ਸੀ. ਕੰਜ਼ਰਵੇਟਿਵ ਆਗੂ ਹਰਮਨ ਭੰਗੂ ਨੇ ਉਨ੍ਹਾਂ ਦੇ ਹਲਕੇ ਐਬਟਸਫੋਰਡ ਵਿਚ ਬਜ਼ੁਰਗ ਜੋੜੇ ਦੇ ਹੋਏ ਕਤਲ ਦੇ ਮਾਮਲੇ ਵਿਚ ਬੀਸੀ ਸੁਪਰੀਮ ਕੋਰਟ ਦੀ ਜੱਜ ਬਰੈਂਡਾ ਬ੍ਰਾਊਨ ਵਲੋਂ ਮੁਲਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਪੈਰੋਲ ਦੇਣ ਤੋਂ ਰੋਕਣ ਵਾਲੀ ਕ੍ਰਿਮੀਨਲ ਕੋਡ ਦੀ ਧਾਰਾ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤੇ ਜਾਣ 'ਤੇ ਨਿਰਾਸ਼ਾ ਜਤਾਈ ਹੈ।

ਭੰਗੂ ਨੇ ਕਿਹਾ ਕਿ 77 ਸਾਲਾ Arnold De Jong ਅਤੇ ਉਹਨਾਂ ਦੀ 76 ਸਾਲਾ ਪਤਨੀ Joanne De Jong ਨੂੰ ਉਨ੍ਹਾਂ ਦੇ ਆਪਣੇ ਹੀ ਘਰ ਵਿਚ ਬੰਨ੍ਹ ਕੇ, ਕੁੱਟਮਾਰ ਕਰਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਫਸਟ-ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਪਰ ਹੁਣ ਜੱਜ ਨੇ ਫੈਸਲਾ ਇਹ ਦਿੱਤਾ ਹੈ ਕਿ ਅਸਲ ਸਮੱਸਿਆ ਇਹ ਹੈ ਕਿ ਕਾਨੂੰਨ ਮੁਲਜ਼ਮਾਂ 'ਤੇ ਬਹੁਤ ਸਖ਼ਤ ਹੈ, ਜਿਸ ਨਾਲ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਭੰਗੂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਕ੍ਰਾਈਮ ਖਿਲਾਫ ਨਰਮੀ ਹੁਣ ਬਹੁਤ ਹੋ ਚੁੱਕੀ ਹੈ ਅਤੇ ਇਸ ਸ਼ਨੀਵਾਰ ਨੂੰ ਵੋਟ ਜ਼ਰੀਏ ਸਖ਼ਤ ਸੁਨੇਹਾ ਦੇਣ ਦੀ ਲੋੜ ਹੈ।

Latest news

david-eby-wins-vancouver-point-grey-by-just-538-votes-dallas-brodie-finishes-last
Punjabi

ਡੇਵਿਡ ਈਬੀ 538 ਵੋਟਾਂ ਦੇ ਫਰਕ ਨਾਲ ਜਿੱਤੇ, ਡੈਲਾਸ ਬ੍ਰੋਡੀ ਤੀਜੇ ਸਥਾਨ ’ਤੇ ਖਿਸਕੀ

ਬੀ.ਸੀ. ਦੇ ਸਾਬਕਾ ਪ੍ਰੀਮੀਅਰ ਡੇਵਿਡ ਈਬੀ ਇਸ ਵਾਰ ਵੈਨਕੂਵਰ-ਪੁਆਇੰਟ ਗ੍ਰੇਅ ਦੀ ਆਪਣੀ ਸੀਟ ਤੋਂ ਕੁਝ ਸੈਂਕੜੇ ਵੋਟਾਂ ਦੇ ਫਰਕ ਨਾਲ ਹੀ ਜਿੱਤ ਸਕੇ ਹਨ। ਇਲੈਕਸ਼ਨ ਬੀ.ਸੀ. ਦੇ ਹੁਣ ਤੱਕ ਦੇ ਅੰਕੜਿਆਂ ਮੁਤਾਬਕ, ਉਨ੍ਹਾਂ ਨੂੰ 7,811 ਵੋਟਾਂ ਮਿਲੀਆਂ ਹਨ, ਜੋ ਕਿ ਉਹਨਾਂ ਦੇ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ Alex McMillan ਨੂੰ ਪਈਆਂ 7,273 ਵੋਟਾਂ ਤੋਂ ਸਿਰਫ 538 ਹੀ ਜ਼ਿਆਦਾ ਹਨ।
punjab-cms-osd-rajbir-singh-ghuman-appears-before-cbi-again-in-alleged-corruption-case
Punjabi

ਭ੍ਰਿਸ਼ਟਾਚਾਰ ਮਾਮਲੇ ’ਚ ਸੀ.ਬੀ.ਆਈ. ਸਾਹਮਣੇ ਮੁੜ ਪੇਸ਼ ਹੋਏ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ

ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਸੋਮਵਾਰ ਨੂੰ ਮੁੜ ਸੀ.ਬੀ.ਆਈ. ਦੇ ਚੰਡੀਗੜ੍ਹ ਸਥਿਤ ਜ਼ੋਨਲ ਦਫ਼ਤਰ ਵਿਖੇ ਪੇਸ਼ ਹੋਏ। ਉਹ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ ਢਾਈ ਵਜੇ ਦਫ਼ਤਰ ਪਹੁੰਚੇ ਅਤੇ ਸਾਢੇ ਸੱਤ ਵਜੇ ਦੇ ਕਰੀਬ ਪੁੱਛਗਿੱਛ ਤੋਂ ਬਾਅਦ ਬਾਹਰ ਆਏ।
b-c-provincial-election-turnout-hits-30-year-low-at-48-14
Punjabi

ਬੀ.ਸੀ. ਸੂਬਾਈ ਚੋਣਾਂ ’ਚ 30 ਸਾਲਾਂ ਦੀ ਸਭ ਤੋਂ ਘੱਟ ਵੋਟਿੰਗ, ਸਿਰਫ਼ 48.14% turnout

ਬੀ.ਸੀ. ਦੀਆਂ ਸੂਬਾਈ ਚੋਣਾਂ ਵਿਚ ਵੋਟਿੰਗ turnout ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਘੱਟੋ-ਘੱਟ 30 ਸਾਲਾਂ ਵਿਚ ਸਭ ਤੋਂ ਘੱਟ ਰਿਹਾ। ਇਲੈਕਸ਼ਨ ਬੀ.ਸੀ. ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ, ਇਸ ਵਾਰ ਸਿਰਫ਼ 48.14 ਫ਼ੀਸਦੀ ਰਜਿਸਟਰਡ ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜੋ ਕਿ ਸਾਲ 2020 ਦੀ ਕੋਵਿਡ-19 ਮਹਾਮਾਰੀ ਦੌਰਾਨ ਹੋਈ 53.86 ਫ਼ੀਸਦੀ ਵੋਟਿੰਗ ਅਤੇ ਸਾਲ 2024 ਦੀ 58.45 ਫ਼ੀਸਦੀ ਵੋਟਿੰਗ ਨਾਲੋਂ ਵੀ ਘੱਟ ਹੈ।
mark-carney-meets-premiers-and-first-nations-leaders-ahead-of-federal-budget
Punjabi

ਬਜਟ ਤੋਂ ਪਹਿਲਾਂ ਪੀ.ਐਮ.ਕਾਰਨੀ ਨੇ ਪ੍ਰੀਮੀਅਰਜ਼ ਤੇ ਫਸਟ ਨੇਸ਼ਨ ਆਗੂਆਂ ਨਾਲ ਕੀਤੀ ਅਹਿਮ ਬੈਠਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਾਮੀ ਬਜਟ ਤੋਂ ਪਹਿਲਾਂ ਅੱਜ ਪ੍ਰੀਮੀਅਰਜ਼ ਅਤੇ ਫਸਟ ਨੇਸ਼ਨ ਦੇ ਲੀਡਰਸ ਨਾਲ ਔਟਵਾ ਵਿਚ ਉੱਚ-ਪੱਧਰੀ ਬੈਠਕ ਕੀਤੀ, ਇਸ ਦਾ ਮਕਸਦ ਵੱਡੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ ਅਤੇ ਵਿਰੋਧਾਂ ਨੂੰ ਠੱਲ੍ਹ ਪਾਉਣਾ ਸੀ। ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ Indigenous communities ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਉਨ੍ਹਾਂ ਨਾਲ ਨਵੇਂ ਸਿਰੇ ਤੋਂ ਮਜ਼ਬੂਤ ਸਾਂਝੇਦਾਰੀ ਬਣਾਉਣ ਦਾ ਭਰੋਸਾ ਦਿੱਤਾ।
bc-greens-retain-two-seats-despite-increase-in-vote-share
Punjabi

ਵੋਟ ਸ਼ੇਅਰ ਵਧਿਆ, ਪਰ ਬੀ.ਸੀ. ਗ੍ਰੀਨਸ 2 ਸੀਟਾਂ ’ਤੇ ਹੀ ਸਿਮਟੀ

ਬੀ.ਸੀ. ਗ੍ਰੀਨਸ ਇਸ ਵਾਰ ਦੀਆਂ ਚੋਣਾਂ ਵਿਚ ਵੀ 2 ਸੀਟਾਂ ਹੀ ਜਿੱਤਣ ਵਿਚ ਕਾਮਯਾਬ ਰਹੀ ਹੈ, ਹਾਲਾਂਕਿ,ਪਾਰਟੀ ਦੇ ਕੁੱਲ ਵੋਟ ਸ਼ੇਅਰ ਵਿਚ ਵਾਧਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਚੋਣ ਨਤੀਜੇ ਦੱਸਦੇ ਹਨ ਕਿ ਸਾਲ 2024 ਦੇ ਮੁਕਾਬਲੇ ਇਸ ਵਾਰ ਗ੍ਰੀਨਸ ਦੀਆਂ ਵੋਟਾਂ ਵਿਚ 23,000 ਦਾ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਪਾਰਟੀ ਸਨੈਪ ਇਲੈਕਸ਼ਨ ਤੋਂ ਪਹਿਲਾਂ ਵਾਲੀਆਂ ਆਪਣੀਆਂ ਦੋ ਸੀਟਾਂ ਦੇ ਅੰਕੜੇ ਤੋਂ ਅੱਗੇ ਨਹੀਂ ਵਧ ਸਕੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link