Jun 27, 2024 7:34 PM - The Canadian Press

ਵੈਸਟ ਵੈਨਕੂਵਰ ਦੇ ਟਰਾਂਸ ਕੈਨੇਡਾ ਹਾਈਵੇਅ ’ਤੇ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਕਾਰਨ ਅੱਜ ਸਵੇਰੇ ਵੀ ਇਸ ਰੋਡ ਨੂੰ ਬੰਦ ਰੱਖਿਆ ਗਿਆ ।
ਔਫੀਸਰਜ਼ ਮੁਤਾਬਕ ਬੁੱਧਵਾਰ ਰਾਤ ਤਕਰੀਬਨ 11.40 ਵਜੇ ਵੈਸਟਪੋਰਟ ਰੋਡ ਦੀਆਂ ਪੱਛਮੀ ਪਾਸੇ ਦੀਆਂ ਲੇਨਾਂ ਤੋਂ ਆ ਰਿਹਾ ਡਰਾਈਵਰ ਸਾਹਮਣਿਓਂ ਆ ਰਹੇ ਵਾਹਨ ਨਾਲ ਟਕਰਾ ਗਿਆ। ਹਾਈਵੇਅ 1 ਦੀ ਪੱਛਮੀ ਟ੍ਰੈਫਿਕ ਨੂੰ ਐਕਜ਼ਿਟ 4 ਅਤੇ ਮਰੀਨ ਡਰਾਈਵ ਵੱਲ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਕਾਰਨ ਹਾਰਸਸ਼ੂ ਬੇ ਫੈਰੀ ਟਰਮੀਨਲ ਬੰਦ ਹੈ ਅਤੇ ਬੇੜੀ ਜਹਾਜ਼ ਵੀ ਪ੍ਰਭਾਵਿਤ ਹੋ ਰਹੀ ਹੈ।
ਬੀ.ਸੀ. ਫੈਰੀ ਨੇ ਹਾਰਸਸ਼ੂ ਬੇ-ਡਿਪਾਰਚਰ ਬੇ ਲਈ ਜਾਣ ਵਾਲਿਆਂ ਨੂੰ ਇਸ ਸਬੰਧੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਅੱਜ ਸਵੇਰ ਦੇ ਕਿਸ਼ਤੀ ਜਹਾਜ਼ ਨੂੰ ਵੀ ਲੇਟ ਕਰ ਦਿੱਤਾ ਗਿਆ ਸੀ।
ਏਕੀਕ੍ਰਿਤ ਟਕਰਾਅ ਵਿਸ਼ਲੇਸ਼ਣ ਅਤੇ ਪੁਨਰ-ਨਿਰਮਾਣ ਸੇਵਾ ਵਲੋਂ ਹਾਦਸੇ ਵਾਲੀ ਥਾਂ ’ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਵਿਕਟਿਮਜ਼ ਦੇ ਪਰਿਵਾਰਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ।




