15.28C Vancouver
ADS

Mar 5, 2021 4:33 PM -

ਹੈਲਥ ਕੈਨੇਡਾ ਵੱਲੋਂ ਜੌਹਨਸਨ & ਜੌਹਨਸਨ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ

Share On
health-canada-approves-johnson-johnson-vaccine
This Dec. 2, 2020, file photo provided by Johnson and Johnson shows vials of the COVID-19 vaccine in the United States. THE CANADIAN PRESS/Johnson & Johnson via AP

ਹੈਲਥ ਕੈਨੇਡਾ ਨੇ ਅੱਜ ਕੋਵਿਡ-19 ਤੋਂ ਬਚਾਅ ਲਈ ਜੌਹਨਸਨ & ਜੌਹਨਸਨ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਫਾਈਜ਼ਰ ਬਾਇਓ-ਐਨਟੈਕ, ਮੌਡਰਨਾ ਅਤੇ ਐਸਟਰਾਜ਼ੇਨੇਕਾ ਤੋਂ ਬਾਅਦ ਕੈਨੇਡਾ ਵਿੱਚ ਵਰਤੋਂ ਲਈ ਪ੍ਰਵਾਨ ਹੋਣ ਵਾਲਾ ਇਹ ਚੌਥਾ ਟੀਕਾ ਹੈ।

ਹੈਲਥ ਕੈਨੇਡਾ ਦੀ ਸੀਨੀਅਰ ਮੈਡੀਕਲ ਸਲਾਹਕਾਰ ਡਾ. ਸੁਪ੍ਰੀਆ ਸ਼ਰਮਾ ਨੇ ਅੱਜ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਿਲਹਾਲ ਇਹ ਇਕੱਲਾ ਐਸਾ ਟੀਕਾ ਹੈ ਜਿਸ ਦੀ ਇੱਕੋ ਖੁਰਾਕ ਵਾਇਰਸ ਤੋਂ ਬਚਾਅ ਲਈ ਕਾਫ਼ੀ ਹੈ।

ਜੌਹਨਸਨ & ਜੌਹਨਸਨ ਦੀ ਵੈਕਸੀਨ ਕਲੀਨਿਕਲ ਟਰਾਇਲ ਵਿੱਚ 66 ਫ਼ੀਸਦੀ ਅਸਰਦਾਰ ਸਾਬਿਤ ਹੋਈ ਹੈ ਅਤੇ ਇਸ ਨੂੰ ਬੇਹੱਦ ਠੰਡੇ ਤਾਪਮਾਨ ਵਿੱਚ ਰੱਖਣ ਦੀ ਲੋੜ ਵੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਜੌਹਨਸਨ & ਜੌਹਨਸਨ ਦੇ ਵੈਕਸੀਨ ਦੀਆਂ 10 ਮਿਲੀਅਨ ਖੁਰਾਕਾਂ ਖ਼ਰੀਦੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਦੀਆਂ ਸ਼ਿਪਮੈਂਟ ਉਮੀਦ ਹੈ ਕਿ ਅਗਲੇ ਮਹੀਨੇ ਤੋਂ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ।

ਅਮਰੀਕਾ ਵਿੱਚ ਤਿਆਰ ਕੀਤੇ ਜਾ ਰਹੇ ਟੀਕਿਆਂ ਦੀ ਬਾਹਰ ਨਿਰਯਾਤ ਨਾ ਕੀਤੇ ਜਾਣ ਕਾਰਨ ਕੈਨੇਡਾ ਅਤੇ ਮੈਕਸੀਕੋ ਨੂੰ ਵੈਕਸੀਨ ਯੂਰੋਪ ਅਤੇ ਏਸ਼ੀਆ ਤੋਂ ਲੈਣੀਆਂ ਪੈ ਰਹੀਆਂ ਹਨ।

Latest news

calgary-youtuber-accused-of-threatening-pm-mark-carney-to-appear-in-court-again
Punjabi

Calgary YouTuber Accused of Threatening PM Mark Carney to Appear in Court Again

A Calgary YouTuber accused of making death threats against Canadian Prime Minister Mark Carney is scheduled to appear in court again today.
carney-to-address-liberal-caucus-ahead-of-fall-parliamentary-session
Punjabi

ਪੀ.ਐਮ.ਕਾਰਨੀ ਅੱਜ ਲਿਬਰਲ ਕਾਕਸ ਨੂੰ ਕਰਨਗੇ ਸੰਬੋਧਨ, ਫਾਲ ਸੈਸ਼ਨ ਤੋਂ ਪਹਿਲਾਂ ਹੋਵੇਗੀ ਅਹਿਮ ਬੈਠਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਔਟਵਾ ਵਿਖੇ ਆਪਣੀ ਲਿਬਰਲ ਕਾਕਸ ਦੀ ਬੈਠਕ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਅਹਿਮ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੇ ਹਾਊਸ ਔਫ ਕਾਮਨਜ਼ ਦੇ ਫਾਲ ਸੈਸ਼ਨ ਤੋਂ ਠੀਕ ਪਹਿਲਾਂ ਹੋ ਰਹੀ ਹੈ। ਇਸ ਸੈਸ਼ਨ ਵਿਚ ਲਿਬਰਲ ਸਰਕਾਰ ਦੇ ਮੁੱਖ ਬਿੱਲਾਂ ਵਿਚ ਬਾਲਣ ਆਬਕਾਰੀ ਟੈਕਸ ਦੀ ਵਧਾਈ ਗਈ ਛੋਟ ਨੂੰ ਲਾਗੂ ਕਰਨ ਸਬੰਧੀ ਕਾਨੂੰਨ ਵੀ ਸ਼ਾਮਲ ਹੋਵੇਗਾ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਕਾਰਨੀ ਨੇ 2 ਸਤੰਬਰ ਨੂੰ ਕੀਤਾ ਸੀ। ਇਹ ਟੈਕਸ ਛੋਟ ਪਹਿਲਾਂ ਅਪ੍ਰੈਲ ਤੋਂ ਸਤੰਬਰ 2026 ਤੱਕ ਦਿੱਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ ਜਨਵਰੀ 2027 ਤੱਕ ਲਿਜਾਣ ਦੀ ਯੋਜਨਾ ਹੈ।
kelowna-rcmp-investigate-highway-97-crash-after-motorcycle-catches-fire
Punjabi

ਕੇਲੋਨਾ ’ਚ ਕਾਰ ਤੇ ਮੋਟਰਸਾਈਕਲ ਦੀ ਟੱਕਰ, ਬਾਈਕ ਨੂੰ ਲੱਗੀ ਅੱਗ; ਹਾਈਵੇਅ 97 ਬੰਦ

ਕੇਲੋਨਾ ਆਰ.ਸੀ.ਐਮ.ਪੀ. ਵੱਲੋਂ ਹਾਈਵੇਅ 97 'ਤੇ ਹੋਏ ਇੱਕ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਮੋਟਰ ਬਾਈਕ ਨੂੰ ਅੱਗ ਲੱਗਣ ਕਾਰਨ ਰਿਕਟਰ ਸਟ੍ਰੀਟ ਅਤੇ ਗੋਰਡਨ ਡ੍ਰਾਈਵ ਵਿਚਕਾਰ ਹਾਈਵੇ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰਨਾ ਪਿਆ। ਇਹ ਘਟਨਾ ਵੀਰਵਾਰ ਰਾਤ ਤਕਰੀਬਨ 10 ਵਜੇ ਈਥਲ ਸਟ੍ਰੀਟ ਨੇੜੇ ਵਾਪਰੀ, ਜਿੱਥੇ ਇੱਕ ਕਾਰ ਅਤੇ ਮੋਟਰ ਬਾਈਕ ਵਿਚਕਾਰ ਟੱਕਰ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
canada-announces-880m-fund-to-help-youth-gain-skilled-trades-experience
Punjabi

ਨੌਜਵਾਨਾਂ ਲਈ $880 ਮਿਲੀਅਨ ਦਾ ਫੰਡ ਐਲਾਨ, ਹੁਨਰ-ਅਧਾਰਿਤ ਕਿੱਤਿਆਂ ’ਚ ਮਿਲੇਗੀ ਪੇਡ ਜੌਬ ਟ੍ਰੇਨਿੰਗ

ਕੈਨੇਡਾ ਦੀ ਲਿਬਰਲ ਸਰਕਾਰ ਨੇ ਨੌਜਵਾਨਾਂ ਨੂੰ ਹੁਨਰ-ਅਧਾਰਿਤ ਕਿੱਤੇ ਵਿਚ ਅਹਿਮ ਤਜਰਬਾ ਦਿਵਾਉਣ ਲਈ $880-ਮਿਲੀਅਨ ਦੇ ਇੱਕ ਵੱਡੇ ਫੰਡ ਦਾ ਐਲਾਨ ਕੀਤਾ ਹੈ। ਫੈਡਰਲ ਜੌਬ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਆਉਂਦੇ ਸਾਲ ਦੀ ਸ਼ੁਰੂਆਤ ਤੋਂ ਨੌਜਵਾਨ ਕੈਨੇਡੀਅਨ ਕੋਈ ਵੀ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਹੱਥੀਂ ਹੁਨਰ ਸਿੱਖਣ ਅਤੇ ਤਜ਼ਰਬਾ ਹਾਸਲ ਕਰਨ ਲਈ 4 ਮਹੀਨਿਆਂ ਤੱਕ ਦੇ ਪੇਡ ਜੌਬ ਪਲੇਸਮੈਂਟ ਦਾ ਲਾਭ ਲੈ ਸਕਣਗੇ।
former-alberta-mla-drew-barnes-announces-new-federal-party-alberta-now
Punjabi

ਸਾਬਕਾ ਐਮ.ਐਲ.ਏ. ਬਣਾਈ ਨਵੀਂ ਫੈਡਰਲ ਪਾਰਟੀ, ਰੱਖਿਆ ਐਲਬਰਟਾ ਨਾਓ ਨਾਂਅ

ਐਲਬਰਟਾ ਦੇ ਇੱਕ ਸਾਬਕਾ ਕੰਜ਼ਰਵੇਟਿਵ ਵਿਧਾਇਕ ਡਰਿਊ ਬਾਰਨਜ਼ ਨੇ ਓਟਵਾ ਵਿੱਚ ਐਲਬਰਟਾ ਦੀ ਨੁਮਾਇੰਦਗੀ ਕਰਨ ਲਈ ਇੱਕ ਨਵੀਂ ਫੈਡਰਲ ਪਾਰਟੀ ਐਲਬਰਟਾ ਨਾਓ ਬਣਾਉਣ ਦਾ ਐਲਾਨ ਕੀਤਾ ਹੈ। ਡਰਿਊ ਬਾਰਨਜ਼ ਮੁਤਾਬਕ ਐਲਬਰਟਾ ਦੇ ਲੋਕਾਂ ਨੂੰ ਓਟਵਾ ਵਿੱਚ ਸਹੀ ਨੁਮਾਇੰਦਗੀ ਨਹੀਂ ਮਿਲ ਰਹੀ। ਇਹ ਪਾਰਟੀ ਬਲਾਕ ਕਿਊਬੈਕਵਾ ਦੀ ਤਰ੍ਹਾਂ ਕੰਮ ਕਰੇਗੀ ਅਤੇ ਸਿਰਫ਼ ਐਲਬਰਟਾ ਦੀਆਂ 37 ਸੀਟਾਂ 'ਤੇ ਹੀ ਚੋਣ ਲੜੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link