9.29C Vancouver
ADS

Sep 16, 2021 8:29 AM -

ਦਿੱਲੀ 'ਚ ਕਈ ਥਾਂਵਾਂ 'ਤੇ ਮੌਹਲੇਧਾਰ ਮੀਂਹ

Share On
heavy-rain-lashes-parts-of-delhi
Heavy rain lashes parts of Delhi

ਅੱਜ ਵੀਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਸਵੇਰੇ ਕਈ ਥਾਂਵਾਂ 'ਤੇ ਮੌਹਲੇਧਾਰ ਮੀਂਹ ਪਿਆ, ਜੋ ਕਿ ਅਗਲੇ ਦੋ ਘੰਟਿਆਂ ਤੱਕ ਪੈਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਮਹਿਕਮੇ (ਆਈਐੱਮਡੀ) ਮੁਤਾਬਕ, ਦਿੱਲੀ ਅਤੇ ਇਸਦੇ ਨਾਲ ਦੇ ਇਲਾਕਿਆਂ ਵਿੱਚ ਅਗਲੇ ਦੋ ਘੰਟਿਆਂ ਵਿੱਚ ਦਰਮਿਆਨੇ ਤੋਂ ਮੌਹਲੇਧਾਰ ਮੀਂਹ ਪੈਣ ਦੇ ਆਸਾਰ ਹਨ।

"ਦਰਮਿਆਨੇ ਤੋਂ ਮੌਹਲੇਧਾਰ ਮੀਂਹ ਅਤੇ 20-40 ਕਿਮੀ/ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਅਗਲੇ ਦੋ ਘੰਟਿਆਂ ਵਿੱਚ ਉੱਤਰੀ ਇਲਾਕਿਆਂ ਦੇ ਕੁਝ ਹਿੱਸਿਆਂ, ਪੱਛਮ, ਉੱਤਰ-ਪੱਛਮ, ਦੱਖਣ-ਪੱਛਮੀ ਦਿੱਲੀ, ਐੱਨਸੀਆਰ (ਬਹਾਦਰਗੜ੍ਹ, ਗੁਰੂਗਰਾਮ, ਮਾਨੇਸਰ), ਸੋਨੀਪਤ, ਰੋਹਤਕ, ਮਹਿਮ, ਭਿਵਾਨੀ, ਚਰਖੀ ਦਾਦਰੀ, ਮੱਟਨਹੇਲ, ਝੱਜਰ, ਕੋਸਲੀ, ਫ਼ਾਰੁਖ਼ਨਗਰ, ਰੇਵਾੜੀ, ਨੂਹ (ਹਰਿਆਣਾ) ਵਿੱਚ ਤੂਫ਼ਾਨ ਆ ਸਕਦਾ ਹੈ ਅਤੇ ਮੱਧ, ਨਵੀਂ ਦਿੱਲੀ, ਦੱਖਣੀ, ਦੱਖਣ-ਪੂਰਬੀ, ਪੂਰਬੀ ਦਿੱਲੀ, ਕੰਧਲਾ, ਬਾਗਪਤ, ਮੁਰਾਦਾਬਾਦ, ਸੰਭਲ, ਗੜ੍ਹਮੁਕਤੇਸ਼ਵਰ (ਯੂਪੀ) ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ ਆਸਾਰ ਹਨ,"ਆਈਐੱਮਡੀ ਨੇ ਸਵੇਰੇ 11:30 ਵਜੇ ਟਵੀਟ ਕੀਤਾ।

ਇਸ ਤੋਂ ਪਹਿਲਾਂ ਦਿਨ ਵਿੱਚ ਮੌਸਮ ਭਵਿੱਖਵਾਣੀ ਏਜੰਸੀ ਨੇ ਕੌਮੀ ਰਾਜਧਾਨੀ ਵਿੱਚ, ਤੇਜ਼ ਹਵਾਵਾਂ ਨਾਲ ਦਰਮਿਆਨੇ ਤੋਂ ਮੌਹਲੇਧਾਰ ਮੀਂਹ ਦਾ ਔਰੇਂਜ ਅਲਰਟ ਜਾਰੀ ਕਰ ਦਿੱਤਾ ਸੀ।

Latest news

calgary-massage-therapist-faces-four-more-sexual-assault-charges
Punjabi

ਕੈਲਗਰੀ ਦੇ ਮਸਾਜ ਥੈਰੇਪਿਸਟ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਚਾਰ ਹੋਰ ਦੋਸ਼

ਕੈਲਗਰੀ ਦੇ ਇਕ ਮਸਾਜ ਥੈਰੇਪਿਸਟ ਖਿਲਾਫ ਜਿਣਸੀ ਸ਼ੋਸ਼ਣ ਦੇ ਹੋਰ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਅਗਸਤ 2025 ਵਿੱਚ 17 ਐਵੇਨਿਊ ਸਾਊਥ ਵੈਸਟ ਉੱਤੇ ਸਥਿਤ ਕਿਨੀਸੀਓ ਮਸਾਜ ਥੈਰੇਪੀ ਵਿਖੇ ਇੱਕ ਅਪਾਇੰਟਮੈਂਟ ਦੌਰਾਨ ਵਾਪਰੀ ਕਥਿਤ ਘਟਨਾ ਦੇ ਸਬੰਧ ਵਿੱਚ ਜੁਲਾਈ ਵਿੱਚ 53 ਸਾਲਾ Yuriy Zhivov ਨੂੰ ਗ੍ਰਿਫ਼ਤਾਰ ਕੀਤਾ ਸੀ।
poilievre-pushes-back-against-musks-call-for-canadian-provinces-to-separate
Punjabi

ਮਸਕ ਦੇ ਟਵੀਟ ’ਤੇ ਪੌਲੀਐਵ ਨੇ ਜਤਾਇਆ ਇਤਰਾਜ਼

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਐਲੋਨ ਮਸਕ ਵੱਲੋਂ ਕਿਊਬੈਕ, ਐਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਦਿੱਤੀ ਗਈ ਸਲਾਹ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸ਼ੁੱਕਰਵਾਰ ਨੂੰ ਓਨਟਾਰੀਓ ਦੇ ਬਰਲਿੰਗਟਨ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੌਲੀਐਵ ਨੇ ਕਿਹਾ ਕਿ ਕੈਨੇਡੀਅਨਜ਼ ਆਪਣੇ ਫੈਸਲੇ ਖੁਦ ਕਰਦੇ ਹਨ ਅਤੇ ਅਜਿਹੇ ਲੋਕਾਂ ਦੇ ਮੂਰਖਤਾਪੂਰਨ ਟਵੀਟ 'ਤੇ ਸਮਾਂ ਬਰਬਾਦ ਕਰਨ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦਾ ਕੈਨੇਡੀਅਨ ਨਾਲ ਕੋਈ ਵਾਸਤਾ ਨਹੀਂ ਹੈ।
gaurav-yadav-appointed-permanent-punjab-dgp
Punjabi

ਗੌਰਵ ਯਾਦਵ ਪੰਜਾਬ ਦੇ ਪੱਕੇ DGP ਨਿਯੁਕਤ

ਪੰਜਾਬ ਸਰਕਾਰ ਨੇ IPS ਗੌਰਵ ਯਾਦਵ ਨੂੰ ਪੱਕੇ ਤੌਰ ‘ਤੇ DGP ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਗੌਰਵ ਯਾਦਵ ਇਸ ਅਹੁਦੇ 'ਤੇ ਕਾਰਜਕਾਰੀ ਸੇਵਾਵਾਂ ਨਿਭਾਅ ਰਹੇ ਸਨ। ਇਸ ਨਾਲ, ਪੰਜਾਬ ਪੁਲਿਸ, ਜੋ ਪਿਛਲੇ ਚਾਰ ਸਾਲਾਂ ਤੋਂ ਇੱਕ ਕਾਰਜਕਾਰੀ DGP ਦੀ ਦੇਖ-ਰੇਖ ਹੇਠ ਹੈ, ਨੂੰ ਇੱਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ।
poilievre-to-visit-alberta-to-deliver-speech-on-canadian-unity
Punjabi

ਕੈਨੇਡਾ ਦੀ ਏਕਤਾ ’ਤੇ ਭਾਸ਼ਣ ਦੇਣ ਲਈ ਐਲਬਰਟਾ ਜਾਣਗੇ ਪੌਲੀਐਵ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਐਲਬਰਟਾ ਦਾ ਦੌਰਾ ਕਰਨਗੇ, ਜਿੱਥੇ ਉਹ ਕੈਨੇਡਾ ਦੀ ਏਕਤਾ 'ਤੇ ਭਾਸ਼ਣ ਦੇਣਗੇ। ਇਹ ਦੌਰਾ ਐਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਤੋਂ ਠੀਕ ਪਹਿਲਾਂ ਹੋ ਰਿਹਾ ਹੈ।
rcmp-union-raises-concerns-over-proposed-financial-crimes-agency
Punjabi

ਮਨੀ ਲੌਂਡਰਿੰਗ ਰੋਕਣ ਲਈ ਨਵੀਂ ਏਜੰਸੀ ’ਤੇ RCMP ਯੂਨੀਅਨ ਨੂੰ ਇਤਰਾਜ਼

ਕੈਨੇਡਾ ਸਰਕਾਰ ਵੱਲੋਂ ਮਨੀ ਲੌਂਡਰਿੰਗ ਅਤੇ ਆਨਲਾਈਨ ਫਰਾਡ ਤੇ ਵਿੱਤੀ ਕ੍ਰਾਈਮ ਨਾਲ ਨਜਿੱਠਣ ਲਈ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦੇ ਪ੍ਰਸਤਾਵਿਤ ਬਿੱਲ C-29 ਨੂੰ ਲੈ ਕੇ ਆਰ.ਸੀ.ਐਮ.ਪੀ. ਯੂਨੀਅਨ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ। ਰਾਸ਼ਟਰੀ ਪੁਲਿਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰੌਬ ਫੈਰਰ ਨੇ ਵੀਰਵਾਰ ਸੰਸਦੀ ਕਮੇਟੀ ਸਾਹਮਣੇ ਗਵਾਹੀ ਦਿੰਦਿਆਂ ਕਿਹਾ ਕਿ ਇਸ ਨਵੀਂ ਏਜੰਸੀ ਦੇ ਗਠਨ ਨਾਲ ਪਹਿਲਾਂ ਹੀ ਸਟਾਫ਼ ਅਤੇ ਸਾਧਨਾਂ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਆਰ.ਸੀ.ਐਮ.ਪੀ. ਹੋਰ ਕਮਜ਼ੋਰ ਹੋ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link