31.72C Vancouver
ADS

Apr 23, 2026 4:49 PM - Connect Newsroom - Jasmine Singh

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

Share On
high-risk-offender-nathanial-odorjan-to-reside-in-surrey-police-issue-public-warning
Nathanial Odorjan is shown in a police-provided image released as part of a public interest disclosure by Surrey Police Service.(Photo: X Surrey Police Service)

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ, ਜੋ ਹੁਣ ਸ਼ਹਿਰ ਵਿਚ ਰਹਿਣ ਵਾਲਾ ਹੈ। ਹਿੰਸਕ ਪਿਛੋਕੜ ਵਾਲੇ ਇਸ ਵਿਅਕਤੀ ਦਾ ਇਤਿਹਾਸ ਖ਼ਾਸ ਕਰਕੇ ਔਰਤਾਂ ਅਤੇ ਨਾਬਾਲਗ ਲੜਕੀਆਂ ਵਿਰੁੱਧ ਅਪਰਾਧਾਂ ਨਾਲ ਜੁੜਿਆ ਹੋਇਆ ਹੈ, ਉਸ ਦੀ ਪਛਾਣ 42 ਸਾਲਾ ਨਥਾਨੀਅਲ ਓਡੋਰਜਨ ਵਜੋਂ ਦੱਸੀ ਗਈ ਹੈ, ਜੋ ਕਿ ਇੱਕ ਵ੍ਹਾਈਟ ਮੇਲ ਹੈ।

ਪੁਲਿਸ ਮੁਤਾਬਕ, ਓਡੋਰਜਨ 'ਤੇ ਅਦਾਲਤ ਵੱਲੋਂ ਕਈ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਰੋਕ, ਨਾਬਾਲਗਾਂ ਨਾਲ ਸੰਪਰਕ ਕਰਨ ਦੀ ਮਨਾਹੀ ਅਤੇ ਨਸ਼ਿਆਂ ਤੇ ਹਥਿਆਰਾਂ 'ਤੇ ਮੁਕੰਮਲ ਪਾਬੰਦੀ ਸ਼ਾਮਲ ਹੈ।

ਓਡੋਰਜਨ ਨੂੰ ਹਰ ਵੇਲੇ ਇਲੈਕਟ੍ਰਾਨਿਕ ਨਿਗਰਾਨੀ ਟੈਗ ਪਾ ਕੇ ਰੱਖਣਾ ਹੋਵੇਗਾ ਅਤੇ ਉਸ ਦੇ ਕੁਝ ਖ਼ਾਸ ਸਟੋਰਾਂ ਜਿਵੇਂ ਕਿ ਸੇਫਵੇਅ ਅਤੇ ਨੇਸਟਰਸ ਮਾਰਕੀਟ ਵਿਚ ਜਾਣ 'ਤੇ ਵੀ ਰੋਕ ਲਗਾਈ ਗਈ ਹੈ। ਪੁਲਿਸ ਦੀ ਮੇਜਰ ਕਰਾਈਮ ਯੂਨਿਟ ਉਸ 'ਤੇ ਨਜ਼ਰ ਰੱਖੇਗੀ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਹ ਓਡੋਰਜਨ ਨੂੰ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦੇ ਦੇਖਣ ਤਾਂ ਤੁਰੰਤ 9-1-1 'ਤੇ ਸੂਚਿਤ ਕੀਤਾ ਜਾ ਸਕਦਾ ਹੈ।

Latest news

carney-macron-discuss-strengthening-canada-france-defence-and-industrial-cooperation
Punjabi

ਕਾਰਨੀ ਅਤੇ ਮੈਕਰੋਨ ਨੇ ਕੈਨੇਡਾ-ਫਰਾਂਸ ਰੱਖਿਆ ਤੇ ਉਦਯੋਗਿਕ ਸਹਿਯੋਗ ਵਧਾਉਣ 'ਤੇ ਕੀਤੀ ਚਰਚਾ

ਪੀ.ਐਮ. ਮਾਰਕ ਕਾਰਨੀ ਨੇ ਅੱਜ ਫਰਾਂਸ ਦੇ ਦੌਰੇ ਮੌਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਹਿਮ ਮੁਲਾਕਾਤ ਦੌਰਾਨ ਕੈਨੇਡਾ ਅਤੇ ਫਰਾਂਸ ਵਿਚਾਲੇ ਡਿਫੈਂਸ ਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਕਾਰਨੀ ਨੇ ਇਸ ਦੌਰਾਨ ਵਿਸ਼ਵ ਪੱਧਰ 'ਤੇ ਵੱਧ ਰਹੇ ਤਣਾਅ ਅਤੇ Geopolitical ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਵਧੇਰੇ ਖ਼ਤਰਨਾਕ ਅਤੇ ਵੰਡੇ ਹੋਏ ਸੰਸਾਰ ਵਿਚ ਫਰਾਂਸ ਅਤੇ ਕੈਨੇਡਾ ਦੇ ਆਪਸੀ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ।
canada-to-introduce-new-bill-targeting-imports-made-with-forced-labour
Punjabi

ਟਰੰਪ ਦੀ ਟੈਰਿਫ ਚਿਤਾਵਨੀ ਤੋਂ ਬਾਅਦ ਕੈਨੇਡਾ ਲਾਵੇਗਾ ਨਵਾਂ ਬੈਨ

ਕੈਨੇਡਾ ਦੀ ਲਿਬਰਲ ਸਰਕਾਰ ਟਰੰਪ ਪ੍ਰਸ਼ਾਸਨ ਵੱਲੋਂ ਮਿਲੀ 10 ਫ਼ੀਸਦੀ ਵਾਧੂ ਟੈਰਿਫ ਦੀ ਚੇਤਾਵਨੀ ਤੋਂ ਬਾਅਦ forced labour ਜ਼ਰੀਏ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲ ਨੂੰ ਇੰਪੋਰਟ ਕਰਨ 'ਤੇ ਸਖ਼ਤੀ ਨਾਲ ਬੈਨ ਲਾਗੂ ਕਰਨ ਜਾ ਰਹੀ ਹੈ।
canada-to-introduce-new-forced-labour-import-ban-amid-u-s-tariff-warning
Punjabi

ਸਰੀ ਵਿੱਚ ਦੋ ਕਥਿਤ ਬੈਂਕ ਡਕੈਤੀਆਂ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਗ੍ਰਿਫਤਾਰ

ਸਰੀ ਵਿਚ ਬੈਂਕ ਡਕੈਤੀਆਂ ਦੀਆਂ ਦੋ ਘਟਨਾਵਾਂ ਦੇ ਮਾਮਲੇ ਵਿਚ ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ ਪਹਿਲੀ ਵਾਰਦਾਤ 6 ਜੂਨ ਨੂੰ ਸਵੇਰੇ ਲਗਭਗ 10:50 ਵਜੇ 104 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਨੇੜੇ ਸਥਿਤ ਇੱਕ ਬੈਂਕ ਵਿਚ ਵਾਪਰੀ, ਜਿੱਥੇ ਸ਼ੱਕੀ ਨੇ ਬੈਂਕ ਸਟਾਫ਼ ਨੂੰ ਹਥਿਆਰ ਹੋਣ ਦੀ ਧਮਕੀ ਦਿੱਤੀ ਅਤੇ ਕੈਸ਼ ਲੈ ਕੇ ਫਰਾਰ ਹੋ ਗਿਆ। ਇਸ ਤੋਂ ਠੀਕ ਦੋ ਦਿਨ ਬਾਅਦ 8 ਜੂਨ ਨੂੰ ਸਵੇਰੇ 11 ਵਜੇ ਦੇ ਕਰੀਬ 128 ਸਟ੍ਰੀਟ ਅਤੇ 96 ਐਵੇਨਿਊ ਨੇੜੇ ਇੱਕ ਹੋਰ ਬੈਂਕ ਨੂੰ ਬਿਲਕੁਲ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।
rcmp-prioritize-investigation-after-plaques-stolen-from-first-world-war-internment-memorial-in-banff-national-park
Punjabi

ਬੈਨਫ਼ ਨੈਸ਼ਨਲ ਪਾਰਕ ਵਿਚੋਂ ਚੋਰੀ ਹੋਈਆਂ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਤਖਤੀਆਂ

ਲੇਕ ਲੂਈਸ ਨੇੜੇ ਪਹਿਲੇ ਵਿਸ਼ਵ ਯੁੱਧ ਦੌਰਾਨ ਨਜ਼ਰਬੰਦ ਕੀਤੇ ਗਏ ਲੋਕਾਂ ਦੀ ਯਾਦ ਵਿੱਚ ਬਣਾਏ ਗਏ ਇੱਕ ਸਮਾਰਕ ਤੋਂ ਦੋ ਤਖ਼ਤੀਆਂ ਚੋਰੀ ਹੋ ਗਈਆਂ, ਜਿਨ੍ਹਾਂ ਦੀ ਜਾਂਚ ਆਰ.ਸੀ.ਐਮ.ਪੀ. ਵਲੋਂ ਕੀਤੀ ਜਾ ਰਹੀ ਹੈ। ਬੈਂਫ ਨੈਸ਼ਨਲ ਪਾਰਕ ਵਿੱਚ ਸਥਿਤ 'ਕੈਸਲ ਮਾਊਂਟੇਨ ਇੰਟਰਨਮੈਂਟ ਕੈਂਪ' ਦੀ ਬਚੀ ਹੋਈ ਜਗ੍ਹਾ 'ਤੇ ਇੱਕ ਯਾਦਗਾਰੀ ਬੋਰਡ ਲਗਾਇਆ ਗਿਆ ਸੀ, ਜਿਸ 'ਤੇ ਇਸ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਸੀ।
calgary-police-classify-deaths-of-woman-and-child-as-murder-suicide
Punjabi

ਔਰਤ ਨੇ ਆਪਣੇ ਬੱਚੇ ਦਾ ਕਤਲ ਕਰਕੇ ਕੀਤੀ ਆਤਮ ਹੱਤਿਆ: ਕੈਲਗਰੀ ਪੁਲਿਸ

ਕੈਲਗਰੀ ਦੇ ਨੌਰਥਈਸਟ ਇਲਾਕੇ ਦੀ ਟੈਂਪਲ ਕਮਿਊਨਿਟੀ ਦੇ ਇੱਕ ਘਰ ਵਿੱਚੋਂ ਬੁੱਧਵਾਰ ਬੱਚੇ ਸਣੇ ਦੋ ਜਾਣਿਆਂ ਦੀ ਸ਼ੱਕੀ ਮੌਤ ਮਰਡਰ-ਸੁਸਾਈਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ।ਪੁਲਿਸ ਅਧਿਕਾਰੀ ਬੁੱਧਵਾਰ ਨੂੰ ਘਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਸਲਾਮਤੀ ਦੀ ਜਾਂਚ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੂੰ ਦੇ ਉੱਥੇ ਇੱਕ 42 ਸਾਲਾ ਔਰਤ ਅਤੇ ਇੱਕ 7 ਸਾਲਾ ਮਾਸੂਮ ਬੱਚੇ ਦੀਆਂ ਲਾਸ਼ਾਂ ਬਰਾਮਦ ਹੋਈਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link