11.86C Vancouver
ADS

Dec 21, 2021 11:44 PM - The Canadian Press

ਹੋਪ ਤੇ ਪ੍ਰਿੰਸਟਨ ਵਿਚਾਲੇ ਹਾਈਵੇਅ 3 'ਤੇ ਗੈਰ-ਜ਼ਰੂਰੀ ਯਾਤਰਾ ਵੀ ਸ਼ੁਰੂ

Share On
highway-3-between-hope-and-princeton-reopens-to-non-essential-travel
Highway 3 between Hope and Princeton has re-opened to non-essential travel. (Photo - BC Transportation/Twitter)

ਹੋਪ ਅਤੇ ਪ੍ਰਿੰਸਟਨ ਵਿਚਾਲੇ ਹਾਈਵੇਅ 3 ਨੂੰ ਹੁਣ ਨਾਨ-ਅਸੈਂਸ਼ੀਅਲ ਯਾਤਰਾ ਯਾਨੀ ਕਿ ਗੈਰਜਰੂਰੀ ਯਾਤਰਾ ਲਈ ਵੀ ਖੋਲ੍ਹ ਦਿੱਤਾ ਗਿਆ ਹੈ।

ਮੈਨਿੰਗ ਪਾਰਕ ਦੇ ਕੋਲ ਦੀ ਲੰਘਦੀ ਸੜਕ ਨੂੰ ਕਮਰਸ਼ਲ ਅਤੇ ਜਰੂਰੀ ਯਾਤਰਾ ਲਈ ਹੀ ਖੁੱਲ੍ਹਾ ਰੱਖਿਆ ਗਿਆ ਸੀ।

ਇਲਾਕੇ 'ਚ ਹੜ੍ਹਾਂ ਅਤੇ ਮਡਸਲਾਈਡਸ ਤੋਂ ਬਾਅਦ ਤੋਂ ਇਸ ਰਸਤੇ 'ਤੇ ਆਵਾਜਾਈ ਸੰਬੰਧੀ ਕੁਝ ਪਬੰਦੀਆਂ ਜਾਰੀ ਸਨ।

ਕੱਲ ਹੀ ਕੋਕਿਹਾਲਾ ਹਾਈਵੇਅ ਨੂੰ ਖੋਲ੍ਹਣ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਮੰਗਲਵਾਰ ਤੋਂ ਹਾਈਵੇਅ 3 'ਤੇ ਪ੍ਰਿੰਸਟਨ ਅਤੇ ਹੋਪ ਵਿਚਾਲੇ ਜਾਰੀ ਪਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ।

ਹਾਈਵੇਅ 99 ਤੇ ਵੀ ਪੈਂਬਰਟਨ ਅਤੇ ਲੀਲੋਏਟ ਵਿਚਾਲੇ ਗੈਰਜਰੂਰੀ ਯਾਤਰਾ ਨੂੰ ਦੋਵਾਂ ਦਿਸ਼ਾਵਾਂ 'ਚ ਆਵਾਜਾਈ ਦੀ ਇਜਾਜਤ ਦੇ ਦਿੱਤੀ ਗਈ ਹੈ।

ਹਾਲਾਂਕਿ ਆਉਂਦੇ ਦਿਨਾਂ 'ਚ ਕੋਕਿਹਾਲਾ ਹਾਈਵੇਅ, ਸੀ ਟੁ ਸਕਾਈ, ਪੂਰਬੀ ਬੀ.ਸੀ. 'ਚ ਹਾਈਵੇਅ 1 ਦੇ ਕੁਝ ਹਿੱਸਿਆਂ ਅਤੇ ਵੈਨਕੂਵਰ ਆਈਲੈਂਡ 'ਤੇ ਮਾਲਾਹਟ ਹਾਈਵੇਅ 'ਤੇ ਭਾਰੀ ਬਰਫਬਾਰੀ ਦਾ ਅਨੁਮਾਨ ਦੱਸਿਆ ਗਿਆ ਹੈ।

Latest news

former-alberta-premiers-kenney-and-notley-join-forces-to-keep-province-in-canada
Punjabi

ਐਲਬਰਟਾ ਨੂੰ ਕੈਨੇਡਾ ਨਾਲ ਜੋੜੀ ਰੱਖਣ ਲਈ ਇਕੱਠੇ ਹੋਏ ਜੇਸਨ ਕੈਨੀ ਤੇ ਰੇਚਲ ਨੌਟਲੀ

ਐਲਬਰਟਾ ਦੇ ਦੋ ਸਾਬਕਾ ਸਿਆਸੀ ਆਗੂ ਜੇਸਨ ਕੈਨੀ ਅਤੇ ਰੇਚਲ ਨੋਟਲੀ ਹੁਣ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣਾਈ ਰੱਖਣ ਦੇ ਹੱਕ ਵਿੱਚ ਇਕੱਠੇ ਹੋ ਗਏ ਹਨ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਨੇ ਦੱਸਿਆ ਕਿ ਦੋਵੇਂ ਸਾਬਕਾ ਪ੍ਰੀਮੀਅਰ ਐਲਬਰਟਾ ਦੀ ਵੱਖਵਾਦੀ ਮੁਹਿੰਮ ਦੇ ਵਿਰੋਧ ਵਿੱਚ ਆਪਣੀ ਮੁਹਿੰਮ ਦੇ co-chairing ਹੋਣਗੇ।
18-year-old-dies-in-e-scooter-crash-in-kamloops-safety-concerns-raised
Punjabi

ਕੈਮਲੂਪਸ 'ਚ ਈ-ਸਕੂਟਰ ਹਾਦਸੇ ਵਿੱਚ 18 ਸਾਲਾ ਨੌਜਵਾਨ ਦੀ ਮੌਤ, ਸੁਰੱਖਿਆ 'ਤੇ ਉੱਠੇ ਸਵਾਲ

ਕੈਮਲੂਪਸ ਵਿਚ ਇੱਕ 18 ਸਾਲਾ ਨੌਜਵਾਨ ਦੀ ਈ-ਸਕੂਟਰ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਪੁਲਿਸ ਮੁਤਾਬਕ, 16 ਅਗਸਤ ਨੂੰ ਬੈਟਲ ਸਟ੍ਰੀਟ ਅਤੇ ਲੀ ਰੋਡ ਨੇੜੇ ਤੜਕੇ ਕਰੀਬ 4 ਵਜੇ ਇਹ ਨੌਜਵਾਨ ਈ-ਸਕੂਟਰ ਕੋਲ ਜ਼ਖਮੀ ਹਾਲਤ ਵਿਚ ਮਿਲਿਆ ਸੀ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ 20 ਅਗਸਤ ਨੂੰ ਉਸ ਨੇ ਦਮ ਤੋੜ ਦਿੱਤਾ।
montreal-airport-ground-crew-worker-dies-after-being-struck-by-aircraft
Punjabi

ਮਾਂਟਰੀਅਲ ਏਅਰਪੋਰਟ ’ਤੇ ਜਹਾਜ਼ ਦੀ ਲਪੇਟ ’ਚ ਆਉਣ ਨਾਲ ਗਰਾਊਂਡ ਕਰੂ ਵਰਕਰ ਦੀ ਮੌਤ

ਮਾਂਟਰੀਅਲ ਦੇ ਟਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਸ਼ਾਮ ਇੱਕ ਜਹਾਜ਼ ਦੀ ਲਪੇਟ ਵਿਚ ਆਉਣ ਨਾਲ ਗਰਾਊਂਡ ਕਰੂ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ,ਜਿਸ ਦੀ ਹਵਾਈ ਅੱਡਾ ਅਥਾਰਟੀ ਨੇ ਮੰਗਲਵਾਰ ਸਵੇਰੇ ਪੁਸ਼ਟੀ ਕੀਤੀ। ਮਾਂਟਰੀਅਲ ਪੁਲਿਸ ਮੁਤਾਬਕ. ਇਹ ਹਾਦਸਾ ਸ਼ਾਮ ਦੇ ਲਗਭਗ 7:30 ਵਜੇ ਉਸ ਸਮੇਂ ਵਾਪਰਿਆ ਜਦੋਂ ਫ੍ਰੈਂਚ ਬੀ ਏਅਰਲਾਈਨ ਦਾ ਪੈਰਿਸ ਜਾਣ ਵਾਲਾ ਇੱਕ ਜਹਾਜ਼ ਪਿੱਛੇ ਨੂੰ ਮੁੜ ਰਿਹਾ ਸੀ ਅਤੇ ਉਸ ਨੇ ਗਰਾਊਂਡ ਕਰੂ ਦੇ ਕਰਮਚਾਰੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਸਥਿਤੀ ਨਾਜ਼ੁਕ ਹੋਣ ਕਾਰਨ ਉਸ ਨੇ ਦਮ ਤੋੜ ਦਿੱਤਾ।
trump-threatens-to-rename-lake-ontario-lake-america
Punjabi

ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਨ ਦੀ ਦਿੱਤੀ ਧਮਕੀ

ਕੈਨੇਡਾ ਨਾਲ ਟਰੇਡ ਵਾਰ ਵਧਣ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅਮਰੀਕਾ ਹੁਣ ਓਨਟਾਰੀਓ ਨਾਲ ਜ਼ਿਆਦਾ ਵਪਾਰ ਕਰਨ ਦੀ ਉਮੀਦ ਨਹੀਂ ਰੱਖਦਾ, ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ।
canada-to-impose-new-counter-tariffs-as-government-unveils-support-for-affected-businesses-and-workers
Punjabi

ਕੈਨੇਡਾ ਵੱਲੋਂ ਨਵੇਂ ਵਿਰੋਧੀ ਟੈਰਿਫ, ਪ੍ਰਭਾਵਿਤ ਕਾਰੋਬਾਰਾਂ ਤੇ ਕਾਮਿਆਂ ਲਈ ਸਹਾਇਤਾ ਦਾ ਐਲਾਨ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਅੱਜ ਅਮਰੀਕਾ ਵਿਰੁੱਧ ਵਿਰੋਧੀ ਟੈਰਿਫ ਅਤੇ ਪ੍ਰਭਾਵਿਤ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਸਹਾਇਤਾ ਪੈਕੇਜਾਂ ਦਾ ਐਲਾਨ ਕਰਨ ਜਾ ਰਹੀ ਹੈ। ਇਹ ਕਦਮ ਡੌਨਲਡ ਟਰੰਪ ਪ੍ਰਸ਼ਾਸਨ ਨਾਲ ਵਪਾਰਕ ਗੱਲਬਾਤ ਟੁੱਟਣ ਅਤੇ ਅਮਰੀਕਾ ਵੱਲੋਂ ਕੈਨੇਡੀਅਨ ਵਸਤੂਆਂ 'ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਚੁੱਕਿਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link