13.75C Vancouver
ADS

Jan 5, 2020 7:39 PM -

ਵੈਨਕੂਵਰ ਵਿੱਚ ਘਰਾਂ ਦੇ ਮੁੱਲ ਵਿੱਚ 11 ਫ਼ੀ ਸਦੀ ਗਿਰਾਵਟ, ਬੀ.ਸੀ. ਦੇ ਬਾਕੀ ਹਿੱਸਿਆਂ ਵਿੱਚ ਮੁੱਲ ਸਥਿਰ ਰਹੇ ਜਾਂ ਵਧੇ

Share On
house-values-drop-11-per-cent-in-vancouver-stabilize-or-rise-elsewhere-in-b-c
A real estate sign is pictured in Vancouver, B.C., Tuesday, June, 12, 2018. Housing assessments in British Columbia show the real estate market continues to see signs of moderation in the Lower Mainland while stabilizing on Vancouver Island and other parts of the province. THE CANADIAN PRESS Jonathan Hayward

ਬ੍ਰਿਟਿਸ਼ ਕੋਲੰਬੀਆ ਵਿੱਚ ਘਰਾਂ ਦੇ ਸਾਲਾਨਾ ਮੁਲਾਂਕਣ ਨੇ ਜ਼ਾਹਿਰ ਕੀਤਾ ਹੈ ਕਿ ਲੋਅਰ ਮੇਨਲੈਂਡ ਵਿੱਚ ਰੀਅਲ ਇਸਟੇਟ ਮਾਰਕੀਟ ਵਿੱਚ ਠੱਲ੍ਹ ਪੈਣ ਦਾ ਸਿਲਸਿਲਾ ਜਾਰੀ ਹੈ ਪਰ ਵੈਨਕੂਵਰ ਆਇਲੈਂਡ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਪ੍ਰਾਪਰਟੀ ਮੁੱਲ ਸਥਿਰ ਹੋ ਰਹੇ ਹਨ।

ਬੀ.ਸੀ. ਅਸੈੱਸਮੈਂਟ ਵੱਲੋਂ ਜਾਰੀ ਕੀਤੇ ਅੰਕੜੇ ਦਰਸਾਉਂਦੇ ਹਨ ਕਿ 1 ਜੁਲਾਈ 2019 ਦੇ ਮੁਲਾਂਕਣ ਮੁਤਾਬਕ ਵੈਨਕੂਵਰ ਵਿੱਚ ਸਿੰਗਲ-ਫ਼ੈਮਲੀ ਘਰਾਂ ਦੇ ਮੁੱਲ ਵਿੱਚ 11 ਫ਼ੀ ਸਦੀ ਗਿਰਾਵਟ ਆਈ ਹੈ, ਭਾਵ ਇਹ ਮੁੱਲ $1.76 ਮਿਲੀਅਨ ਤੋਂ ਘਟ ਕੇ $1.57 ਮਿਲੀਅਨ ਹੋ ਗਿਆ ਹੈ।

ਵੈਨਕੂਵਰ ਸ਼ਹਿਰ ਦੇ ਪੱਛਮ ਵੱਲ ਯੂਨੀਵਰਸਿਟੀ ਐਨਡਾਓਮੈਂਟ ਲੈਂਡਜ਼ ’ਤੇ ਸਥਿਤ ਪ੍ਰਾਪਰਟੀਆਂ ਦੇ ਮੁੱਲ ਵਿੱਚ ਹੋਰ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਇਲਾਕੇ ਵਿੱਚ ਪ੍ਰਾਪਰਟੀਆਂ ਦੇ ਮੁੱਲ 16 ਫ਼ੀ ਸਦੀ ਡਿੱਗੇ ਹਨ ਅਤੇ $5.9 ਮਿਲੀਅਨ ਤੋਂ ਘਟ ਕੇ $4.95 ਮਿਲੀਅਨ ਰਹਿ ਗਏ ਹਨ।

ਪਰ, ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹਿਣ ਵਾਲੇ ਸ਼ਹਿਰ ਵਿਸਲ੍ਹਰ ਅਤੇ ਉਸ ਨੇ ਨਾਲ ਲੱਗਦੇ ਪੈਂਬਰਟਨ ਵਿੱਚ ਪ੍ਰਾਪਰਟੀ ਦੇ ਮੁੱਲ 5 ਫ਼ੀ ਸਦੀ ਵਧੇ ਹਨ ਅਤੇ ਵੈਨਕੂਵਰ ਆਇਲੈਂਡ ਦੇ ਕੁਝ ਹਿੱਸਿਆਂ ਵਿੱਚ ਮਾਮੂਲੀ ਗਿਰਾਵਟ ਅਤੇ ਕੁਝ ਵਿੱਚ ਮਾਮੂਲੀ ਵਾਧੇ ਦਰਜ ਕੀਤੇ ਗਏ ਹਨ।

ਉੱਤਰੀ ਬੀ.ਸੀ. ਦੇ ਸ਼ਹਿਰਾਂ ਟੈਰੇਸ ਅਤੇ ਕਿੱਟੀਮੈਟ, ਜਿੱਥੇ ਐੱਲ.ਐੱਨ.ਜੀ. ਕੈਨੇਡਾ ਦਾ ਇੱਕ ਵੱਡਾ ਪ੍ਰੌਜੈੱਕਟ ਉਸਾਰਿਆ ਜਾ ਰਿਹਾ ਹੈ, ਵਿੱਚ ਪ੍ਰਾਪਰਟੀ ਮੁੱਲ 20 ਫ਼ੀ ਸਦੀ ਅਤੇ 41 ਫ਼ੀ ਸਦੀ ਵਧੇ ਹਨ।

ਬੀ.ਸੀ. ਦੀ ਐੱਨ.ਡੀ.ਪੀ. ਸਰਕਾਰ ਨੇ ਪ੍ਰਾਪਰਟੀ ਮੁੱਲਾਂ ਵਿੱਚ ਆ ਰਹੀ ਤੂਫ਼ਾਨੀ ਤੇਜ਼ੀ ਨੂੰ ਕਾਬੂ ਕਰਨ ਲਈ ਖ਼ਾਲੀ ਪਏ ਘਰਾਂ ਉੱਪਰ ਸਪੈਕੂਲੇਸ਼ਨ ਟੈਕਸ ਜਿਹੇ ਕੁੱਝ ਨਿਯਮ ਲਾਗੂ ਕੀਤੇ ਸਨ ਅਤੇ ਹਾਊਸਿੰਗ ਮਨਿਸਟਰ ਸਲੀਨਾ ਰੌਬਿਨਸੰਨ ਦਾ ਕਹਿਣਾ ਹੈ ਕਿ ਉਹ ਅਸੈੱਸਮੈਂਟ ਦੇ ਅੰਕੜਿਆਂ ਤੋਂ ਸੰਤੁਸ਼ਟ ਹਨ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link