13.13C Vancouver
ADS

Mar 5, 2022 3:00 AM - The Canadian Press

ਯੂ.ਬੀ.ਸੀ. ਓਕਾਨਾਗਨ 'ਚ ਹਰਮਨਦੀਪ ਕੌਰ ਦੀ ਯਾਦ 'ਚ ਵਿਜਿਲ ਦਾ ਪ੍ਰਬੰਧ; ਸੈਂਕੜੇ ਲੋਕ ਪਹੁੰਚੇ

Share On
hundreds-gather-for-a-vigil-at-ubc-okanagan-campus-for-a-security-guard-who-was-fatally-assaulted
Hundreds of people have gathered for a vigil at the University of British Columbia's Okanagan campus for a security guard who was fatally assaulted at work last weekend. (Photo - GoFundMe page)

ਯੂ.ਬੀ.ਸੀ. ਦੇ ਓਕਾਨਾਗਨ ਕੈਂਪਸ 'ਚ ਇੱਕ ਵਿਅਕਤੀ ਵੱਲੋਂ ਕੀਤੇ ਹਮਲੇ ਵਿੱਚ ਜਾਨ ਗਵਾਉਣ ਵਾਲੀ ਔਰਤ ਲਈ ਅੱਜ ਇੱਕ ਵਿਜਿਲ ਦਾ ਪ੍ਰਬੰਧ ਕੀਤਾ ਗਿਆ।

ਵਿਜਿਲ 'ਚ ਸੈਂਕੜੇ ਲੋਕਾਂ ਨੇ ਪਹੁੰਚ ਕੀਤੀ।

ਪੀੜਤ ਦੀ ਉਮਰ 24 ਸਾਲ ਸੀ ਅਤੇ ਉਸ ਦਾ ਨਾਮ ਹਰਮਨਦੀਪ ਕੌਰ ਸੀ।

ਉਹ ਸਿਕਿਉਰਿਟੀ ਗਾਰਡ ਵਜੋਂ ਪਾਰਟ-ਟਾਈਮ ਕੰਮ ਕਰਦੀ ਸੀ।

ਸ਼ਨੀਵਾਰ ਸਵੇਰੇ ਕਰੀਬ 6 ਵਜੇ ਉਸ 'ਤੇ ਹਮਲਾ ਕੀਤਾ ਗਿਆ ਸੀ।

ਹਰਮਨਦੀਪ ਕੌਰ ਨੂੰ ਕੈਲੋਨਾ ਜਨਰਲ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਉਸ ਨੇ ਦਮ ਤੋੜ ਦਿੱਤਾ ਸੀ। ਮਾਮਲੇ 'ਚ ਇੱਕ ਵਿਅਕਤੀ ਨੂੰ ਮੈਂਟਲ ਹੈਲਥ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ।

ਅੱਜ ਯੂਨੀਵਰਸਿਟੀ ਕੈਂਪਸ ਦੇ ਸਾਹਮਣੇ ਦੁਪਹਿਰ 2 ਤੋਂ 4 ਵਜੇ ਵਿਚਾਲੇ ਹਰਮਨਦੀਪ ਕੌਰ ਦੀ ਯਾਦ 'ਚ ਇੱਕ ਵਿਜਿਲ ਦਾ ਪ੍ਰਬੰਧ ਕੀਤਾ ਗਿਆ।

ਯਾਦ ਰਹੇ ਵੀਰਵਾਰ ਨੂੰ ਸੂਬੇ ਦੇ ਪ੍ਰੀਮਿਅਰ ਜੌਨ ਹੌਰਗਨ ਨੇ ਵੀ ਹਰਮਨਦੀਪ ਕੌਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਕਿਹਾ ਸੀ ਕਿ ਸੂਬੇ 'ਚ ਪਬਲਿਕ ਸੇਫਟੀ ਸਰਕਾਰ ਲਈ ਤਰਜੀਹ ਦਾ ਮਾਮਲਾ ਹੈ।

Latest news

man-dies-after-police-involved-shooting-in-abbotsford
Punjabi

ਐਬਟਸਫੋਰਡ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀਬਾਰੀ ਮਗਰੋਂ ਵਿਅਕਤੀ ਦੀ ਮੌਤ

ਐਬਟਸਫੋਰਡ ਵਿਚ ਸੋਮਵਾਰ ਤੜਕੇ ਪੁਲਿਸ ਹੱਥੋਂ ਚੱਲੀ ਗੋਲੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਘਟਨਾ ਟ੍ਰਾਂਸ-ਕੈਨੇਡਾ ਹਾਈਵੇਅ ਨੇੜੇ ਮੈਟਸਕਵੀ ਪਲੇਸ ਸਥਿਤ ਪੈਟਰੋ-ਪਾਸ ਟਰੱਕ ਸਟਾਪ 'ਤੇ ਵਾਪਰੀ।
pear-lake-and-fifteenmile-creek-wildfires-merge-as-evacuation-orders-expand-near-clinton-b-c
Punjabi

ਬੀ.ਸੀ. 'ਚ ਪੀਅਰ ਲੇਕ ਅਤੇ ਫਿਫਟੀਨਾਈਨ ਕ੍ਰੀਕ ਜੰਗਲੀ ਅੱਗਾਂ ਹੋਈਆਂ ਇਕੱਠੀਆਂ, ਕਲਿੰਟਨ ਨੇੜੇ ਨਿਕਾਸੀ ਦੇ ਹੁਕਮ ਜਾਰੀ

ਬੀ.ਸੀ. ਦੇ ਕਲਿੰਟਨ village ਅਤੇ ਆਸਪਾਸ ਦੇ ਇਲਾਕੇ ਵਿਚ ਬਲ ਰਹੀਆਂ ਦੋ ਜੰਗਲੀ ਅੱਗਾਂ ਪੀਅਰ ਲੇਕ ਅਤੇ ਫਿਫਟੀਨਾਈਨ ਕ੍ਰੀਕ ਆਪਸ ਵਿਚ ਮਰਜ ਹੋ ਗਈਆਂ ਹਨ, ਜਿਸ ਨਾਲ ਅੱਗ ਦਾ ਘੇਰਾ 670 ਵਰਗ ਕਿਲੋਮੀਟਰ ਤੱਕ ਹੋ ਗਿਆ ਹੈ। ਪੀਅਰ ਲੇਕ ਵਾਈਲਡ ਫਾਇਰ ਕਾਰਨ ਕਲਿੰਟਨ ਕਮਿਊਨਿਟੀ ਦੇ ਬਾਹਰੀ ਇਲਾਕਿਆਂ ਵਿਚ ਘਰਾਂ ਸਮੇਤ ਕੁਝ structures ਤਬਾਹ ਹੋਣ ਦੀਆਂ ਵੀ ਖ਼ਬਰਾਂ ਹਨ।
alberta-premier-promises-changes-to-amber-alert-system-after-parker-wells-case
Punjabi

ਐਲਬਰਟਾ ਸਰਕਾਰ ਐਂਬਰ ਅਲਰਟ ਨਿਯਮਾਂ ਵਿੱਚ ਕਰੇਗੀ ਸੋਧ, ਪ੍ਰੀਮੀਅਰ ਸਮਿਥ ਦਾ ਭਰੋਸਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਸੂਬੇ ਦੇ ਐਂਬਰ ਅਲਰਟ ਸਿਸਟਮ ਵਿੱਚ ਸੁਧਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਸਮਿਥ ਨੇ 11 ਸਾਲਾ ਪਾਰਕਰ ਵੈੱਲਜ਼ ਦੇ ਲਾਪਤਾ ਹੋਣ ਦੇ ਦੋ ਦਿਨ ਬਾਅਦ ਐਬਰ ਅਲਰਟ ਜਾਰੀ ਕਰਨ ਦੇ ਫੈਸਲੇ 'ਤੇ ਚਰਚਾ ਕੀਤੀ।ਪਾਰਕਰ , ਜੋ ਕਿ ਔਟਿਜ਼ਮ ਤੋਂ ਪੀੜਤ ਹੈ, ਸ਼ੁਰੂਆਤ ਵਿੱਚ ਐਂਬਰ ਅਲਰਟ ਦੇ ਤੈਅ ਨਿਯਮਾਂ 'ਚ ਫਿੱਟ ਨਹੀਂ ਬੈਠਦਾ ਸੀ।
pakistan-flood-death-toll-reaches-107-as-authorities-warn-of-more-heavy-rain
Punjabi

ਪਾਕਿਸਤਾਨ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ 107 ਮੌਤਾਂ, ਹੋਰ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ

ਪਾਕਿਸਤਾਨ ਵਿੱਚ ਜੂਨ ਦੇ ਅਖੀਰ ਤੋਂ ਜਾਰੀ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਲਗਭਗ 107 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 344 ਹੋਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਸੈਂਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਵੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ, ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਸਭ ਤੋਂ ਵੱਧ 55 ਮੌਤਾਂ ਖੈਬਰ ਪਖਤੂਨਖਵਾ ਵਿੱਚ ਹੋਈਆਂ ਹਨ, ਜਦਕਿ ਪੰਜਾਬ ਸੂਬੇ ਵਿੱਚ 36 ਲੋਕਾਂ ਦੀ ਜਾਨ ਗਈ ਹੈ।
abbotsford-police-release-sketch-of-suspect-in-attempted-child-abduction-investigation
Punjabi

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਮਾਮਲੇ 'ਚ ਸ਼ੱਕੀ ਦਾ ਸਕੈਚ ਕੀਤਾ ਜਾਰੀ

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਹੋਈ ਕੋਸ਼ਿਸ਼ ਦੀ ਘਟਨਾ ਵਿਚ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ। ਪੁਲਿਸ ਮੁਤਾਬਕ, 22 ਜੁਲਾਈ ਨੂੰ 33538 ਮਾਰਸ਼ਲ ਰੋਡ ਵਿਖੇ ਸ਼ਾਮ 5:30 ਵਜੇ ਦੇ ਕਰੀਬ ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਖੇਡ ਰਹੀਆਂ 10 ਸਾਲ ਤੋਂ ਘੱਟ ਉਮਰ ਦੀਆਂ ਦੋ ਕੁੜੀਆਂ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਆਪਣੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਇੱਕ ਬੱਚੀ ਨੇ ਆਪਣੇ ਮਾਪਿਆਂ ਨੂੰ ਆਵਾਜ਼ ਮਾਰੀ ਤਾਂ ਉਹ ਵਿਅਕਤੀ ਉੱਥੋਂ ਫਰਾਰ ਹੋ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link