Mar 26, 2022 12:34 AM - Connect News

ਸਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ ਇੱਕ ਐਲੀ 'ਚ ਇੱਕ ਵਿਅਕਤੀ ਦੇ ਸੁੱਤੇ ਹੋਣ ਦੀ ਰਿਪੋਰਟ ਕੀਤੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਜਦ ਵਿਅਕਤੀ ਤਕ ਪਹੁੰਚ ਕੀਤੀ ਤਾਂ ਵੇਖਿਆ ਕਿ ਵਿਅਕਤੀ ਮ੍ਰਿਤ ਸੀ।
ਉਸ ਦਾ ਮ੍ਰਿਤ ਸ਼ਰੀਰ 64 ਐਵੀਨਿਊ ਤੇ 130 ਸਟ੍ਰੀਟ ਦੇ ਇਲਾਕੇ 'ਚ ਅੱਜ ਸਵੇਰੇ ਕਰੀਬ 8 ਵਜੇ ਮਿਲਿਆ ਦੱਸਿਆ ਗਿਆ ਹੈ।
ਪੁਲਿਸ ਨੇ ਘਟਨਾ ਸੰਬੰਧੀ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਇਹ ਜਰੂਰ ਦੱਸਿਆ ਕਿ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ।
ਇਸ ਦੇ ਚਲਦਿਆਂ ਮਾਮਲੇ ਦੀ ਜਾਂਚ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਦੇ ਸਪੁਰਦ ਕਰ ਦਿੱਤੀ ਗਈ ਹੈ।
ਪੀੜਤ ਦੀ ਪਛਾਣ ਜਾਂ ਉਸ ਦੀ ਮੌਤ ਦੇ ਕਾਰਨ ਸੰਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ।




