13.09C Vancouver
ADS

Aug 18, 2020 2:28 AM -

ਬੀ.ਸੀ., ਐਲਬਰਟਾ ਤੇ ਮੈਨੀਟੋਬਾ 'ਚ ਕੋਵਿਡ-19 ਮਾਮਲਿਆਂ 'ਚ ਵਾਧਾ

Share On
increase-in-covid-19-cases-b-c-alberta-and-manitoba
People wait in line at a COVID-19 testing facility in Burnaby, B.C., on Thursday, August 13, 2020. THE CANADIAN PRESS/Darryl Dyck

ਸੋਮਵਾਰ ਦੁਪਹਿਰ ਤੱਕ ਕੈਨੇਡਾ 'ਚ ਵਾਇਰਸ ਸੰਬੰਧੀ 122,533 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,032 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,08,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


ਬੀ.ਸੀ. 'ਚ 236 ਮਾਮਲੇ ਹੋਏ ਰਿਪੋਰਟ

ਬੀ.ਸੀ. 'ਚ ਕੋਰੋਨਾ ਵਾਇਰਸ ਦੇ 236 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਅੰਕੜਾ ਬੀਤੇ 72 ਘੰਟਿਆਂ ਦਾ ਅੰਕੜਾ ਦਰਸ਼ਾਉਂਦਾ ਹੈ, ਜਿਸ ਦੇ ਵਿੱਚ ਸ਼ੁੱਕਰਵਾਰ ਦੇ 100 ਮਾਮਲੇ, ਸ਼ਨੀਵਾਰ ਦੇ 88 ਮਾਮਲੇ, ਅਤੇ ਐਤਵਾਰ ਦੇ 48 ਮਾਮਲੇ ਸ਼ਾਮਿਲ ਹਨ। ਹਾਲਾਂਕਿ 2 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜੋ ਕਿ ਦੁੱਖ ਦੀ ਖਬਰ ਹੈ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 4,594 ਹੋ ਗਈ ਹੈ। ਬੀ.ਸੀ. ਦੀ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਰਿਕਾ ਗੁਸਟਾਫਸਨ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਪ੍ਰੈਸ ਬ੍ਰੀਫਿੰਗ ਜ਼ਰੀਏ ਅੱਜ ਦੇ ਅੰਕੜੇ ਸਾਂਝੇ ਕੀਤੇ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 198 ਹੈ।


ਔਂਟੈਰੀਓ 'ਚ 100 ਤੋਂ ਘੱਟ ਰਹੀ ਵਾਇਰਸ ਪੀੜਤਾਂ ਦੀ ਗਿਣਤੀ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਅੱਜ 99 ਮਾਮਲੇ ਦਰਜ ਕੀਤੇ ਗਏ ਹਨ। ਚੰਗੀ ਗੱਲ ਇਹ ਹੈ ਕਿ, ਇੱਕ ਵਾਰ ਫਿਰ ਤੋਂ ਸੂਬੇ ਦੇ ਮਾਮਲੇ 100 ਤੋਂ ਘੱਟ ਰਹੇ ਹਨ, ਹਾਲਾਂਕਿ ਕੱਲ ਔਂਟੈਰੀਓ 'ਚ ਵਾਇਰਸ ਪੀੜਤਾਂ ਦੀ ਗਿਣਤੀ 81 ਦਰਜ ਕੀਤੇ ਜਾਣ ਤੋਂ ਬਾਅਦ, ਅੱਜ ਦੀ ਗਿਣਤੀ ਕੁਝ ਵਧੀ ਹੈ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 40,745 ਤੱਕ ਪਹੁੰਚ ਗਈ ਹੈ। ਹਾਲਾਂਕਿ ਸੂਬੇ ਦੇ 83 ਹੋਰ ਮਾਮਲੇ ਸੁਲਝ ਗਏ ਦੱਸੇ ਗਏ ਹਨ। ਹੁਣ ਤੱਕ ਔਂਟੈਰੀਓ ਦੇ 2,789 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 920 ਦੇ ਕਰੀਬ ਹੈ।


ਕਿਊਬੈਕ 'ਚ 55 ਮਾਮਲੇ ਹੋਏ ਰਿਪੋਰਟ

ਕਿਊਬੈਕ 'ਚ ਅੱਜ ਕੋਰੋਨਾ ਵਾਇਰਸ ਦੇ 55 ਮਾਮਲੇ ਰਿਪੋਰਟ ਕੀਤੇ ਗਏ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦ ਸੂਬੇ 'ਚ ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਹੁਣ ਕਿਊਬੈਕ 'ਚ 61,206 ਲੋਕ ਇਸ ਵਾਇਰਸ ਦੇ ਸੰਪਰਕ 'ਚ ਆ ਚੁੱਕੇ ਹਨ। ਕਿਊਬੈਕ 'ਚ ਕੱਲ 67 ਮਾਮਲੇ ਉਜਾਗਰ ਹੋਏ ਸਨ ਅਤੇ ਅੱਜ 55 ਨਵੇਂ ਮਾਮਲੇ ਰਿਪੋਰਟ ਹੋਏ ਹਨ। ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 5,721 ਦੱਸੀ ਗਈ ਹੈ। ਕਿਊਬੈਕ 'ਚ ਐਕਟਿਵ ਮਾਮਲਿਆਂ ਦੀ ਗਿਣਤੀ 1,550 ਦੇ ਕਰੀਬ ਹੈ। ਸੂਬੇ ਦੇ 83 ਹੋਰ ਮਾਮਲੇ ਸੁਲਝ ਗਏ ਦੱਸੇ ਗਏ ਹਨ।


ਐਲਬਰਟਾ 'ਚ ਤਿੰਨ ਵਾਇਰਸ ਪੀੜਤਾਂ ਦੀ ਮੌਤ

ਐਲਬਰਟਾ ਦੇ ਵਿੱਚ ਕੋਵਿਡ-19 ਦੇ 359 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 12,412 ਹੋ ਗਈ ਹੈ। ਐਲਬਰਟਾ 'ਚ 3 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਦਿੱਤੀ ਗਈ ਹੈ। ਸੂਬੇ 'ਚ ਜਾਨ ਗਵਾ ਚੁੱਕੇ ਵਾਇਰਸ ਪੀੜਤਾਂ ਦੀ ਗਿਣਤੀ 224 ਹੋ ਗਈ ਹੈ। ਇਹ ਅੰਕੜਾ ਬੀਤੇ 72 ਘੰਟਿਆਂ ਦਾ ਹੈ, ਜਿਸ ਦੌਰਾਨ ਸ਼ੁੱਕਰਵਾਰ ਨੂੰ 103, ਸ਼ਨੀਵਾਰ ਨੂੰ 86 ਅਤੇ ਐਤਵਾਰ ਨੂੰ 96 ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਅਲਾਵਾ ਪਹਿਲਾਂ ਦੇ ਸ਼ਾਮਿਲ ਨਾ ਕੀਤੇ ਗਏ 74 ਮਾਮਲਿਆਂ ਨੂੰ ਵੀ ਪੀੜਤਾਂ ਦੀ ਗਿਣਤੀ 'ਚ ਸ਼ਾਮਿਲ ਕੀਤਾ ਗਿਆ ਹੈ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,132 ਹੈ।


ਬਾਕੀ ਸੂਬਿਆਂ ਦਾ ਹਾਲ

ਇਸ ਤੋਂ ਅਲਾਵਾ ਸਸਕੈਚਵਿਨ ਵਿੱਚ 1,581, ਮੈਨੀਟੋਬਾ 'ਚ 731, ਨਿਊ ਬਰੰਸਵਿਕ 'ਚ 186, ਨੋਵਾ ਸਕੌਸ਼ੀਆ 'ਚ 1,075, ਪੀ.ਈ.ਆਈ. 'ਚ 41, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 268 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,020 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,08,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

Latest news

edmonton-gurdwara-attack-criminal-charges-laid-against-27-year-old-man
Punjabi

ਐਡਮਿੰਟਨ ਗੁਰਦੁਆਰਾ ਹਮਲਾ: 27 ਸਾਲਾ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ

ਐਡਮਿੰਟਨ ਪੁਲਿਸ ਨੇ ਪਿਛਲੇ ਮਹੀਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਹਮਲੇ ਦੇ ਸਬੰਧ ਵਿਚ 27 ਸਾਲਾ ਹਮਲਾਵਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਹਨ। ਪੁਲਿਸ ਮੁਤਾਬਕ ਮੁਲਜ਼ਮ Austin Sim-Pelletier 'ਤੇ bodily harm ਦੇ ਦੋ ਮਾਮਲੇ ਅਤੇ ਇਸ ਤੋਂ ਇਲਾਵਾ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ mischief ਦੇ ਚਾਰਜਿਜ਼ ਵੀ ਲਗਾਏ ਗਏ ਹਨ।
surrey-elections-on-october-17-voting-to-take-place-at-52-locations
Punjabi

17 ਅਕਤੂਬਰ ਨੂੰ ਸਰੀ ਚੋਣਾਂ, 52 ਥਾਵਾਂ ’ਤੇ ਪੈਣਗੀਆਂ ਵੋਟਾਂ

ਸਰੀ ਵਿਚ ਆਉਣ ਵਾਲੀਆਂ ਚੋਣਾਂ ਲਈ ਸ਼ਹਿਰ ਭਰ ਵਿਚ 52 ਵੋਟਿੰਗ ਲੋਕੇਸ਼ਨ ਬਣਾਈਆਂ ਗਈਆਂ ਹਨ। ਜਿਹੜੇ ਲੋਕ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ 7, 10, 14 ਅਤੇ 15 ਅਕਤੂਬਰ ਨੂੰ 10 ਐਡਵਾਂਸ ਵੋਟਿੰਗ ਕੇਂਦਰਾਂ ਜਿਵੇਂ ਕਲੋਵਰਡੇਲ ਮਨੋਰੰਜਨ ਕੇਂਦਰ, ਫਲੀਟਵੁੱਡ ਕਮਿਊਨਿਟੀ ਸੈਂਟਰ ਅਤੇ ਵੱਖ-ਵੱਖ ਸੈਕੰਡਰੀ ਸਕੂਲਾਂ ਵਿਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਵੋਟਿੰਗ ਦੀ ਸਹੂਲਤ ਹੋਵੇਗੀ।
bomb-threat-forces-emergency-landing-of-indigo-flight-in-ahmedabad
Punjabi

ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਉਡਾਣ ਦੀ ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ

ਭਾਰਤ ਦੇ ਸ਼ਹਿਰ ਲਖਨਊ ਤੋਂ ਸਾਊਦੀ ਅਰਬ ਨੂੰ ਜਾ ਰਹੀ ਇੰਡੀਗੋ ਦੀ ਉਡਾਣ ਦੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਲਖਨਊ ਤੋਂ ਦਮਾਮ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਵੀਰਵਾਰ ਸ਼ਾਮ 5:45 ਵਜੇ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਪਰ ਜਹਾਜ਼ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
truck-loaded-with-butane-canisters-catches-fire-in-burnaby-explosions-cause-panic
Punjabi

ਬਰਨਬੀ ’ਚ ਬਿਊਟੇਨ ਕੈਨਿਸਟਰਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ, ਧਮਾਕਿਆਂ ਨਾਲ ਮਚੀ ਹਫੜਾ-ਦਫੜੀ

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
canada-and-ukraine-announce-100-year-agreement-on-defence-energy-and-trade
Punjabi

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ,ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਕੀਤਾ ਐਲਾਨ

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ, ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਕੈਲਗਰੀ ਵਿਚ ਮੁਲਾਕਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ। ਰੂਸ ਨਾਲ ਜੰਗ ਵਿਚਕਾਰ ਕੈਨੇਡਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link