17.55C Vancouver
ADS

Jul 20, 2021 11:26 AM -

ਭਾਰਤ ਨੇ ਕੀਤੀ ਅਰਥਚਾਰੇ ਅਤੇ ਵਪਾਰਕ ਮੁੱਦਿਆਂ 'ਤੇ ਕੌਨਟੈਕਟ ਗਰੁੱਪ ਦੀ ਬ੍ਰਿਕਸ 2021 ਦੀ ਬੈਠਕ ਦੀ ਪ੍ਰਧਾਨਗੀ

Share On
india-chairs-2021-brics-meeting-of-contact-group-on-economic-and-trade-issues
India chairs 2021 BRICS meeting of Contact Group on Economic and Trade Issues

ਸਾਲ 2021 ਦੀ ਅਰਥਚਾਰੇ ਅਤੇ ਵਪਾਰਕ ਮੁੱਦਿਆਂ 'ਤੇ ਕੌਨਟੈਕਟ ਗਰੁੱਪ (ਸੀਜੀਈਟੀਆਈ) 'ਤੇ ਹੋਈ ਬ੍ਰਿਕਸ ਦੀ ਬੈਠਕ ਵਿੱਚ, ਪੇਸ਼ ਕੀਤੇ ਗਏ ਭਾਰਤ ਦੇ ਮਤੇ ਨੂੰ ਅੱਗੇ ਲਿਜਾਣ ਲਈ, ਬ੍ਰਿਕਸ ਮੈਂਬਰ ਸਹਿਮਤ ਹੋ ਗਏ ਹਨ। ਸੀਜੀਈਟੀਆਈ ਦੀ ਇਹ ਬੈਠਕ 12 ਜੁਲਾਈ ਤੋਂ 14 ਜੁਲਾਈ ਵਿਚਾਲੇ ਹੋਈ ਸੀ।

ਵਣਜ ਅਤੇ ਉਦਯੋਗ ਮਹਿਕਮੇ ਮੁਤਾਬਕ, ਤਿੰਨ ਦਿਨ ਚੱਲੀ ਬੈਠਕ ਵਿੱਚ, ਬ੍ਰਿਕਸ ਮੈਂਬਰਾਂ ਵੱਲੋਂ,ਅੰਤਰ-ਬ੍ਰਿਕਸ ਸਹਿਯੋਗ ਅਤੇ ਵਪਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਵਧਾਉਣ ਲਈ, ਭਾਰਤ ਵੱਲੋਂ ਪੇਸ਼ ਕੀਤੇ ਗਏ ਮਤੇ 'ਤੇ ਸਹਿਮਤੀ ਜ਼ਾਹਿਰ ਕੀਤੀ ਗਈ ਹੈ।

ਬਿਆਨ ਵਿੱਚ ਆਖਿਆ ਗਿਆ ਹੈ,"ਇਹ ਮਤੇ ਹਨ, ਬ੍ਰਿਕਸ ਸਹਿਯੋਗ ਅਤੇ ਬਹੁ-ਪੱਖੀ ਵਪਾਰ ਪ੍ਰਣਾਲੀ; ਈ-ਵਣਜ ਵਿੱਚ ਉਪਭੋਗਤਾ ਦੀ ਸੁਰੱਖਿਆ ਯਕੀਨੀ ਕਰਨ ਦਾ ਬ੍ਰਿਕਸ ਦਾ ਫ਼੍ਰੇਮਵਰਕ; ਐੱਸਪੀਐੱਸ/ਟੀਬੀਟੀ ਮਾਪ ਲਈ ਗ਼ੈਰ-ਟੈਰਿਫ ਮਾਪਦੰਡ ਸੰਕਲਪ ਵਿਧੀ; ਸਫਾਈ ਅਤੇ ਬੂਟਿਆਂ ਦੀ ਸਿਹਤ ਸਬੰਧੀ ਕੰਮਕਾਜੀ ਵਿਧੀ; ਪੇਸ਼ੇਵਰ ਸੇਵਾਵਾਂ ਵਿੱਚ ਬ੍ਰਿਕਸ ਦਾ ਸਹਿਯੋਗ ਦਾ ਫ਼੍ਰੇਮਵਰਕ।"

ਗ਼ੌਰਤਲਬ ਹੈ ਕਿ ਬ੍ਰਿਕਸ ਮੈਂਬਰ ਭਾਰਤ ਦੇ ਇਸ ਮਤੇ ਨੂੰ ਬ੍ਰਿਕਸ ਵਪਾਰ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਹੀ ਪੱਕਾ ਕਰਨ 'ਤੇ ਸਹਿਮਤ ਹੋ ਗਏ ਹਨ, ਜੋ ਕਿ 3 ਸਿਤੰਬਰ,2021 ਨੂੰ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਵੇਗੀ।

ਬ੍ਰਿਕਸ ਦੇ ਮੈਂਬਰ ਵਣਜ ਅਤੇ ਅਰਥਚਾਰੇ ਨੂੰ ਮਜ਼ਬੂਰ ਕਰਨ ਦੇ, ਭਾਰਤ ਦੇ ਤਿੰਨ ਹੋਰ ਮਤਿਆਂ- ਅਗਸਤ 16-18,2021 ਨੂੰ ਹੋਣ ਵਾਲੇ ਬ੍ਰਿਕਸ ਵਪਾਰ ਮੇਲੇ ਵਿੱਚ ਖ਼ਰੀਦਦਾਰ-ਵੇਚਣ ਵਾਲਿਆਂ ਨੂੰ ਵਿਖਾਉਣ ਵਾਲੀ ਵਰਚੁਅਲ ਬੈਠਕ; 22 ਜੁਲਾਈ,2021 ਨੂੰ ਬ੍ਰਿਕਸ ਐੱਮਐੱਸਐੱਮਈ ਦਾ ਰਾਉਂਡਟੇਬਲ ਅਤੇ 16ਜੁਲੀ,2021 ਤੇ 13 ਅਗਸਤ,2021 ਨੂੰ ਵਪਾਰ ਅੰਕੜੇ ਸੇਵਾਵਾਂ 'ਤੇ ਦੋ ਵਰਕਸ਼ਾਪ, 'ਤੇ ਸਹਿਮਤ ਹੋਏ ਹਨ।

Latest news

skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
calgary-transit-workers-to-rally-ahead-of-court-hearing-in-driver-assault-case
Punjabi

ਕੈਲਗਰੀ ਟ੍ਰਾਂਜ਼ਿਟ ਕਰਮਚਾਰੀ ਬੱਸ ਡਰਾਈਵਰ ਹਮਲਾ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਰਨਗੇ ਰੈਲੀ

ਕੈਲਗਰੀ ਟ੍ਰਾਂਜ਼ਿਟ ਦੇ ਕਰਮਚਾਰੀ ਪਿਛਲੇ ਸਾਲ ਡਰਾਈਵਰ ਹਮਲੇ ਦੀ ਸੁਣਵਾਈ ਦੇ ਮਾਮਲੇ ਵਿਚ ਅੱਜ ਮਿਊਂਸੀਪਲ ਪਲਾਜ਼ਾ ਦੇ ਬਾਹਰ ਰੈਲੀ ਕਰਨ ਜਾ ਰਹੇ ਹਨ। ਏਟੀਯੂ ਲੋਕਲ 583 ਦੇ ਮੈਂਬਰ ਦੁਪਹਿਰ 12 ਵਜੇ ਰੈਲੀ ਕਰਨ ਮਗਰੋਂ ਦੁਪਹਿਰ 1:30 ਵਜੇ ਸੁਣਵਾਈ ਲਈ ਕੈਲਗਰੀ ਕੋਰਟ ਸੈਂਟਰ ਵੱਲ ਜਾਣਗੇ।
alberta-residents-to-receive-100-relief-payment-within-two-weeks-of-application-smith-says
Punjabi

ਐਲਬਰਟਾ ਵਾਸੀਆਂ ਨੂੰ ਅਰਜ਼ੀ ਦੇਣ ਤੋਂ ਦੋ ਹਫ਼ਤਿਆਂ ਅੰਦਰ ਮਿਲੇਗੀ 100 ਡਾਲਰ ਦੀ ਰਾਹਤ ਰਾਸ਼ੀ

ਐਲਬਰਟਾ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ 100 ਡਾਲਰ ਦੀ ਵਿੱਤੀ ਸਹਾਇਤਾ ਅਪਲਾਈ ਕਰਨ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪੈਟਰੋਲ ਪੰਪਾਂ 'ਤੇ ਗੈਸੋਲੀਨ ਟੈਕਸ ਘਟਾਉਣ ਦੀ ਬਜਾਏ ਇਹ ਸਹਾਇਤਾ ਰਾਸ਼ੀ ਸਿੱਧੀ ਲੋਕਾਂ ਨੂੰ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link