18.87C Vancouver
ADS

Jun 22, 2021 1:15 PM -

ਭਾਰਤ ਅਤੇ ਫਿਜੀ ਨੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਖੇਤਰ ਵਿੱਚ ਸਹਿਯੋਗ ਦੇਣ ਦੀ ਸੰਧੀ 'ਤੇ ਕੀਤੇ ਦਸਤਖ਼ਤ

Share On
india-fiji-sign-pact-on-cooperation-in-agriculture-allied-sectors
India, Fiji sign pact on cooperation in agriculture, allied sectors

ਅੱਜ ਭਾਰਤ ਅਤੇ ਫਿਜੀ ਨੇ ਖੇਤੀਬਾੜੀ ਅਤੇ ਇਸਦੇ ਸਹਾਇਕ ਧੰਦਿਆਂ ਦੇ ਖੇਤਰ ਵਿੱਚ ਸਹਿਯੋਗ ਲਈ ਸਮਝ ਦੇ ਮੈਮੋਰੰਡਮ (ਐੱਮਓਯੂ)'ਤੇ ਦਸਤਖ਼ਤ ਕੀਤੇ।

ਭਾਰਤ ਸਰਕਾਰ ਦੇ ਬਿਆਨ ਮੁਤਾਬਕ, ਇਸ ਸਮਝੌਤੇ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਫਿਜੀ ਦੇ ਖੇਤੀਬਾੜੀ, ਜਲਮਾਰਗ ਅਤੇ ਵਾਤਾਵਰਣ ਮੰਤਰੀ ਡਾ. ਮਹੇਂਦਰ ਰੈਡੀ ਨੇ ਇੱਕ ਵਰਚੁਅਲ ਬੈਠਕ ਦੌਰਾਨ ਦਸਤਖ਼ਤ ਕੀਤੇ।

ਇਸਨੂੰ ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਅਤੇ ਫਿਜੀ ਦੇ ਖੇਤੀਬਾੜੀ ਮਹਿਕਮੇ ਵੱਲੋਂ ਦੋਵਾਂ ਪਾਸਿਓਂ ਚਲਾਇਆ ਜਾਵੇਗਾ।

ਤੋਮਰ ਨੇ ਜ਼ੋਰ ਦਿੰਦਿਆਂ ਆਖਿਆ, ਕਿ ਇਸ ਸਮਝੌਤੇ 'ਤੇ ਦਸਤਖ਼ਤ ਹੋਣ ਨਾਲ ਦੋਵਾਂ ਮੁਲਕਾਂ ਦਰਮਿਆਨ ਬਹੁ-ਪੱਖੀ ਸਹਿਯੋਗ ਹੋਰ ਵੀ ਮਜ਼ਬੂਤ ਹੋਣਗੇ, ਜੋ ਕਿ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।

ਬੈਠਕ ਦੌਰਾਨ ਉਹਨਾਂ ਆਖਿਆ, ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁਰੂ ਤੋਂ ਹੀ ਖੇਤੀਬਾੜੀ ਅਤੇ ਪਿੰਡਾਂ ਦੇ ਵਿਕਾਸ ਨੂੰ ਤਵੱਜੋ ਦਿੱਤੀ ਹੈ।

ਉਨ੍ਹਾਂ ਭਾਰਤ ਅਤੇ ਫਿਜੀ ਵਿਚਾਲੇ ਸੁਹਿਰਦ ਅਤੇ ਦੋਸਤੀ ਵਾਲੇ ਸਬੰਧਾਂ ਨੂੰ ਆਪਸੀ ਸਤਿਕਾਰ, ਸਹਿਯੋਗ ਅਤੇ ਮਜ਼ਬੂਤ ਸਭਿਆਚਾਰਕ ਤੇ ਲੋਕਾਂ ਦੇ ਇੱਕ-ਦੂਜੇ ਨਾਲ ਜੁੜੇ ਤਾਰਾਂ 'ਤੇ ਅਧਾਰਿਤ ਹੋਣ ਬਾਰੇ ਆਖਿਆ: "ਪ੍ਰਧਾਨ ਮੰਤਰੀ ਮੋਦੀ ਦੀ ਫਿਜੀ ਦੀ ਫੇਰੀ ਅਤੇ ਇੰਡੀਆ ਪੈਸੀਫਿਕ ਟਾਪੂਆਂ ਦੇ ਸਹਿਯੋਗ ਲਈ ਪਹਿਲੇ ਫੋਰਮ ਨੇ ਭਾਰਤ ਦੀ ਫਿਜੀ ਅਤੇ ਪੈਸੀਫਿਕ ਖੇਤਰ ਨਾਲ ਸਾਂਝ ਨੂੰ ਹੋਰ ਪ੍ਰੇਰਨਾ ਦਿੱਤੀ ਹੈ।"

ਦੋਵਾਂ ਮੁਲਕਾਂ ਵਿਚਾਲੇ ਸਹਿਯੋਗ 'ਤੇ ਉਹਨਾਂ ਆਖਿਆ:"ਖਾਣਾ ਅਤੇ ਖੇਤੀਬਾੜੀ ਮੌਸਮ ਦੀ ਤਬਦੀਲੀ ਨਾਲ ਨੇੜਿਓਂ ਜੁੜੇ ਹਨ। ਇਸ ਸੰਦਰਭ ਵਿੱਚ ਦੋਵੇਂ ਹੀ ਮੁਲਕ ਗਲੋਬਲ ਚੁਣੌਤੀਆਂ ਨਾਲ ਨਜਿੱਠ ਰਹੇ ਹਨ। ਕੋਵਿਡ ਮਹਾਮਾਰੀ ਦੇ ਬਾਵਜੂਦ, ਅਸੀਂ ਫਿਜੀ ਦੀ ਬੇਨਤੀ 'ਤੇ ਚੱਕਰਵਾਤ ਯਾਸਾ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਮੁੜ ਵਸੇਬੇ ਲਈ, ਭਾਰਤ ਸਰਕਾਰ ਵੱਲੋਂ ਗ੍ਰਾਂਟ ਦੇ ਤੌਰ 'ਤੇ ਫਲਾਂ ਅਤੇ ਸਬਜ਼ੀਆਂ ਦੇ 14 ਕਿਸਮਾਂ ਦੇ 7 ਟਨ ਬੀਜ ਵੰਡਣ ਯੋਗ ਹੋਏ ਹਾਂ।"

ਫਿਜੀ ਦੇ ਮੰਤਰੀ ਡਾ. ਰੈਡੀ ਨੇ ਐੱਮਓਯੂ 'ਤੇ ਦਸਤਖ਼ਤ ਕਰਨ ਦੀ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਦੋਵੇਂ ਮੁਲਕ ਆਪਣੇ ਇਸ ਰਿਸ਼ਤੇ ਨੂੰ ਅੱਗੇ ਵੀ ਇਸੇ ਜੋਸ਼ ਨਾਲ ਬਣਾਕੇ ਰੱਖਣਗੇ।

ਦੱਸਣਯੋਗ ਹੈ ਕਿ ਐੱਮਓਯੂ ਡੇਅਰੀ ਉਦਯੋਗ ਵਿਕਾਸ, ਚੌਲ ਉਦਯੋਗ ਵਿਕਾਸ, ਜੜ ਵਾਲੀਆਂ ਫਸਲਾਂ ਦੀ ਵਿਭਿੰਨਤਾ, ਪਾਣੀ ਦੇ ਸੋਮਿਆਂ ਦਾ ਪ੍ਰਬੰਧ, ਨਾਰੀਅਲ ਉਦਯੋਗ ਵਿਕਾਸ, ਭੋਜਨ ਪ੍ਰੋਸੈਸਿੰਗ ਉਦਯੋਗ ਵਿਕਾਸ, ਖੇਤੀਬਾੜੀ ਮਸ਼ੀਨੀਕਰਨ, ਬਾਗ਼ਬਾਨੀ ਉਦਯੋਗ ਵਿਕਾਸ, ਖੇਤੀਬਾੜੀ ਖੋਜ, ਪਸ਼ੂ ਪਾਲਣ, ਕੀਤਾ ਅਤੇ ਬਿਮਾਰੀ, ਕਾਸ਼ਤ, ਮੁੱਲ ਜੋੜ ਅਤੇ ਮੰਡੀਕਰਣ, ਵਾਢੀ ਤੋਂ ਬਾਅਦ ਅਤੇ ਮਿਲਿੰਗ, ਪ੍ਰਜਨਣ ਅਤੇ ਖੇਤੀਬਾੜੀ ਆਦਿ ਖੇਤਰ ਵਿੱਚ ਸਹਿਯੋਗ ਦੇਵੇਗਾ।

ਇਸ ਸਮਝੌਤੇ ਦੇ ਤਹਿਤ , ਇਸ ਦੀਆਂ ਵਿਧੀਆਂ ਤੇ ਵਿਓਂਤ ਅਤੇ ਇਸਦੇ ਟੀਚੇ ਹਾਸਲ ਕਰਨ ਲਈ ਸਹਿਯੋਗ ਦੇ ਪ੍ਰੋਗਰਾਮ ਤੈਅ ਕਰਨ ਲਈ ਇੱਕ ਸਾਂਝਾ ਵਰਕਿੰਗ ਗਰੁੱਪ ਬਣਾਇਆ ਜਾਵੇਗਾ।

ਇਹ ਵਰਕਿੰਗ ਗਰੁੱਪ ਹਰ ਦੋ ਸਾਲਾਂ ਬਾਅਦ ਵਾਰੀ-ਵਾਰੀ ਭਾਰਤ ਅਤੇ ਫਿਜੀ ਵਿੱਚ ਆਪਣੀਆਂ ਬੈਠਕਾਂ ਕਰੇਗਾ।

ਇਹ ਸਮਝੌਤਾ, ਦਸਤਖ਼ਤ ਕਰਨ ਤੋਂ ਲੈਕੇ ਪੰਜ ਸਾਲਾਂ ਲਈ ਵੈਧ ਹੋਵੇਗਾ ਅਤੇ ਇਸਦੀ ਮਿਆਦ ਵਿੱਚ ਕੋਈ ਵੀ ਤਬਦੀਲੀ ਦੋਵਾਂ ਧਿਰਾਂ ਵੱਲੋਂ ਲਿਖਤੀ ਤੌਰ 'ਤੇ ਸਹਿਮਤ ਹੋਕੇ ਕੀਤੀ ਜਾਵੇਗੀ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link