19.03C Vancouver
ADS

May 6, 2020 2:04 AM -

ਭਾਰਤ: ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਟਾਸਕ ਫੋਰਸ ਬੈਠਕ ਦੀ ਪ੍ਰਧਾਨਗੀ, ਵੈਕਸੀਨ ਬਣਾਉਣ 'ਤੇ ਜ਼ੋਰਾਂ ਨਾਲ ਚੱਲ ਰਿਹਾ ਕੰਮ

Share On
india-pm-modi-chairs-meeting-of-task-force-on-coronavirus-vaccine-drug-discovery-over-30-vaccines-in-different-stages-of-development
Prime Minister Narendra Modi on Tuesday chaired a meeting of the task force on coronavirus vaccine development, drug discovery, diagnosis and testing and took a detailed review of the current status of India's efforts in these areas. Photo-ANI

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਟਾਸਕ ਫੋਰਸ ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ।

ਇਹ ਟਾਸਕ ਫੋਰਸ ਕੋਰੋਨਾ ਵਾਇਰਸ ਸੰਬੰਧੀ ਵੈਕਸੀਨ ਬਣਾਉਣ, ਡਰੱਗ ਤਿਆਰ ਕਰਨ, ਡਾਇਗਨੌਸਿਸ ਅਤੇ ਟੈਸਟਿੰਗ ਕਰਨ 'ਤੇ ਕੰਮ ਕਰ ਰਹੀ ਹੈ।

ਬੈਠਕ 'ਚ ਇਨ੍ਹਾਂ ਸਾਰੇ ਮਾਮਲਿਆਂ 'ਚ ਭਾਰਤ ਦੀ ਮੌਜੂਦਾ ਸਥਿਤੀ 'ਤੇ ਗੱਲਬਾਤ ਕੀਤੀ ਗਈ।

ਇਸਦੇ ਰੀਵਿਊ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ, ਇੰਡਸਟਰੀ ਅਤੇ ਅਕਾਦਮਿਕ ਖੇਤਰਾਂ ਦਾ ਇਕੱਠੇ ਕੰਮ ਕਰਨਾ ਅਦਭੁਤ ਹੈ।

ਇੱਕ ਅਧਿਕਾਰਿਕ ਨਿਊਜ ਰਿਲੀਜ਼ 'ਚ ਦੱਸਿਆ ਗਿਆ ਕਿ ਅਜੇਹੀ ਕੋਆਰਡੀਨੇਸ਼ਨ ਅਤੇ ਰਫਤਾਰ ਨੇ ਕੰਮ ਕਰਨ ਦੇ ਆਮ ਤਰੀਕੇ ਦਾ ਹਿੱਸਾ ਬਣਾਉਣ ਦੀ ਲੋੜ ਹੈ।

ਇਸਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਕੋਰੋਨਾ ਸੰਬੰਧੀ ਇਲਾਜ ਲਈ ਭਾਰਤ ਦੀਆਂ 30 ਵੱਖੋ-ਵੱਖਰੀਆਂ ਵੈਕਸੀਨਸ ਟੈਸਟਿੰਗ ਦੇ ਅਲੱਗ-ਅਲੱਗ ਪੜ੍ਹਾਅ 'ਚ ਹਨ।

ਇਸਦੇ ਵਿੱਚ ਕੁਝ ਨੂੰ ਟ੍ਰਾਇਲ ਸਟੇਜ 'ਤੇ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸੰਕਟ ਦੀ ਘੜੀ 'ਚ ਜਿਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ, ਇਸਨੂੰ ਹਰ ਵੇਲੇ ਇਸੇ ਪ੍ਰਕਾਰ ਜਾਰੀ ਰੱਖਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੀਕਿਰਿਆ 'ਚ ਕੰਪਿਊਟਰ ਸਾਇੰਸ, ਕੈਮਿਸਟਰੀ ਅਤੇ ਬਾਇਓਟੈਕਨੌਲੋਜੀ ਨੂੰ ਇਕੱਠੇ ਲਿਆ ਕੇ ਕੰਮ ਕਰਨ ਜਿਹੇ ਤਰੀਕੇ 'ਤੇ ਨਿਰਭਰ ਇੱਕ ਹੈਕਾਥਨ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਇਹ ਹੈਕਾਥਨ ਕੰਪਿਊਟਰ ਸਾਇੰਸ ਨੂੰ ਸਿੰਥਸਿਸ ਨਾਲ ਜੋੜਨ ਅਤੇ ਇਸਦੀ ਲੈਬੋਰੇਟਰੀ 'ਚ ਜਾਂਚ ਸੰਬੰਧੀ ਹੋਣਾ ਚਾਹੀਦਾ ਹੈ।

ਮੋਦੀ ਨੇ ਸੁਝਾਅ ਦਿੱਤਾ ਕਿ ਇਸਦੇ ਜੇਤੂ ਨੂੰ ਸਟਾਰਟ-ਅਪ ਅੱਗੇ ਦੀ ਡਵੈਲਪਮੈਂਟ ਅਤੇ ਸਕੇਲਿੰਗ ਲਈ ਵਰਤ ਸਕਦੇ ਹਨ।

ਡਰੱਗ ਵਿਕਸਿਤ ਕਰਨ ਸੰਬੰਧੀ 3 ਤਰੀਕੇ ਦੀ ਐਪਰੋਚ 'ਤੇ ਕੰਮ ਕੀਤਾ ਜਾ ਰਿਹਾ ਹੈ।

ਪਹਿਲੇ ਚਰਣ 'ਚ ਪਹਿਲਾਂ ਤੋਂ ਉਪਲਬਧ ਡਰੱਗਸ ਦੀ ਰੀਪਰਪਜ਼ਿੰਗ ਕੀਤੀ ਜਾ ਰਹੀ ਹੈ।

ਇਸ 'ਚ ਘਟੋ-ਘੱਟ 4 ਡਰੱਗਸ 'ਤੇ ਕੰਮ ਕੀਤਾ ਜਾ ਰਿਹਾ ਹੈ।

ਦੂਜੇ ਪੜ੍ਹਾਅ 'ਚ ਨਵੇਂ ਪ੍ਰਕਾਰ ਦੀਆਂ ਡਰੱਗਸ ਨੂੰ ਲੈਬ 'ਚ ਟੈਸਟ ਕੀਤਾ ਜਾ ਰਿਹਾ ਹੈ।

ਤੀਜੇ ਪੜ੍ਹਾਅ ਤਹਿਤ ਬੂਟਿਆਂ ਦੇ ਨਿਚੋੜ (ਪਲਾਂਟ ਐਕਸਟ੍ਰੈਕਟਸ) ਅਤੇ ਹੋਰ ਪਦਾਰਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸਦਾ ਆਮ ਐਂਟੀ-ਵਾਇਰਲ ਪ੍ਰਾਪਰਟੀ ਦੇ ਤੌਰ 'ਤੇ ਕਿਸ ਪ੍ਰਕਾਰ ਦਾ ਅਸਰ ਪੈਂਦਾ ਹੈ।

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link