22.17C Vancouver
ADS

Jul 30, 2021 8:52 AM -

ਭਾਰਤ ਵਿੱਚ ਕੋਵਿਡ-19 ਦੇ 44,230 ਨਵੇਂ ਮਾਮਲੇ ਮਿਲੇ, ਬੀਤੇ 24 ਘੰਟਿਆਂ ਵਿੱਚ 555 ਮੌਤਾਂ

Share On
india-reports-44-230-new-19-cases-555-deaths-in-last-24-hours
India reports 44,230 new-19 cases, 555 deaths in last 24 hours

ਅੱਜ ਸ਼ੁੱਕਰਵਾਰ ਨੂੰ, ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ, ਕੋਵਿਡ-19 ਦੇ 44,230 ਨਵੇਂ ਮਾਮਲੇ ਮਿਲੇ ਹਨ, ਜਿਸ ਨਾਲ ਰੋਜ਼ਾਨਾ ਦਾ ਮਰੀਜ਼ਾਂ ਦੇ ਵਧਣ ਦੀ ਦਰ 2.44 ਫ਼ੀਸਦ ਹੋ ਗਈ ਹੈ।

ਇਨ੍ਹਾਂ ਨਵੇਂ ਮਾਮਲਿਆਂ ਨਾਲ, ਇਸ ਵੇਲੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 4,05,155 ਹੋ ਗਈ ਹੈ, ਜੋ ਕੁਲ ਮਾਮਲਿਆਂ ਦਾ 1.28 ਫ਼ੀਸਦ ਹੈ।

ਇਸਦੇ ਨਾਲ ਹੀ ਮੁਲਕ ਵਿੱਚ ਕੋਵਿਡ-19 ਦੇ ਕੁਲ ਮਾਮਲੇ 3,15,72,344 ਤੱਕ ਪੁੱਜ ਗਏ ਹਨ।

ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 42,360 ਰਹੀ, ਜਿਸ ਨਾਲ ਤੰਦਰੁਸਤ ਹੋਣ ਵਾਲੇ ਕੁਲ ਮਾਮਲੇ 3,07,43,972 ਹੋ ਚੁੱਕੇ ਹਨ।

ਹੁਣ ਤੰਦਰੁਸਤ ਹੋਣ ਵਾਲੇ ਮਾਮਲਿਆਂ ਦੀ ਦਰ 97.38 ਫ਼ੀਸਦ ਹੈ।

ਇਸਦੇ ਨਾਲ ਹੀ ਮੌਤਾਂ ਦੀ ਗਿਣਤੀ 4,23,217 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 555 , ਬੀਤੇ 24 ਘੰਟਿਆਂ ਵਿੱਚ ਹੋਈਆਂ ਹਨ।

ਸਿਹਤ ਮਹਿਕਮੇ ਨੇ ਅੱਗੇ ਜਾਣਕਾਰੀ ਦਿੱਤੀ ਹੈ ਕਿ ਹਫ਼ਤਾਵਾਰੀ ਮਾਮਲੇ 5 ਫ਼ੀਸਦ ਤੋਂ ਵੀ ਘੱਟ ਰਹੇ ਅਤੇ ਅੱਜ ਇਹ ਦਰ 2.43 ਫ਼ੀਸਦ ਹੈ।

ਇਸਦੇ ਨਾਲ ਹੀ, ਮੁਲਕ ਵਿੱਚ ਪ੍ਰੀਖਣ ਵੀ ਵਧੇ ਹਨ ਅਤੇ ਕੁਲ 46.46 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

ਮਹਿਕਮੇ ਨੇ ਦੱਸਿਆ ਕਿ ਹੁਣ ਤੱਕ ਕੋਵਿਡ-19 ਟੀਕੇ ਦੀਆਂ 45,60,33,754 ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ।

Latest news

canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link