Aug 11, 2021 7:49 AM -

ਭਾਰਤ ਨੇ ਰੱਖਿਆ ਖੋਜ ਅਤੇ ਵਿਕਾਸ ਜਥੇਬੰਦੀ (ਡੀਆਰਡੀਓ) ਵੱਲੋਂ ਬਣਾਈ ਸਵਦੇਸ਼ੀ ਤਕਨੀਕੀ ਕਰੂਜ਼ ਮਿਜ਼ਾਈਲ ਦਾ ਅੱਜ ਓਡੀਸ਼ਾ ਦੇ ਬਾਲਾਸੋਰ ਜ਼ਿਲੇ ਦੇ ਤਟ 'ਤੇ ਸਫ਼ਲ ਪ੍ਰੀਖਣ ਕੀਤਾ ਗਿਆ।
ਸੂਤਰਾਂ ਮੁਤਾਬਕ, ਮਿਜ਼ਜ਼ੀਲ ਸਵਦੇਸ਼ੀ ਕਰੂਜ਼ ਇੰਜਣ ਨਾਲ ਤਕਰੀਬਨ 150 ਕਿਮੀ. ਤੱਕ ਉੱਡੀ।
"ਨੇੜੇ ਭਵਿੱਖ ਵਿੱਚ ਹੋਰ ਵੀ ਕਈ ਪ੍ਰੀਖਣ ਕੀਤੇ ਜਾਣਗੇ,"ਸੂਤਰਾਂ ਨੇ ਆਖਿਆ।
ਪਹਿਲਾਂ, 23 ਜੁਲਾਈ ਨੂੰ ਭਾਰਤ ਨੇ ਸਵਦੇਸ਼ੀ ਨਵੀਂ ਪੀੜ੍ਹੀ ਦੀ ਅਕਾਸ਼ ਮਿਜ਼ਾਈਲ (ਅਕਾਸ਼-ਐੱਨਜੀ) ਦਾ ਸਫ਼ਲ ਪ੍ਰੀਖਣ ਕੀਤਾ ਸੀ, ਜੋ ਕਿ ਬਾਲਾਸੋਰ ਵਿਚਲੀ ਹਵਾਈ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਸਤਹਿ ਸੀ।
ਦੱਸਣਯੋਗ ਹੈ ਕਿ ਦੋ ਦਿਨਾਂ ਵਿੱਚ ਇਹ 30 ਕਿਮੀ. ਤੱਕ ਮਾਰ ਕਰਨ ਵਾਲੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਦਾ ਦੂਜਾ ਫ਼ਾਇਰਿੰਗ ਪ੍ਰੀਖਣ ਸੀ।