17.62C Vancouver
ADS

Jul 19, 2021 10:29 AM -

ਵਰਲਡ ਸਿੱਖ ਫੋਰਮ ਨੇ ਕੀਤੀ ਮੁਲਕ ਵਿਰੋਧੀ ਭਾਵਨਾਵਾਂ ਭੜਕਾਉਣ ਲਈ ਪਾਬੰਦੀਸ਼ੁਦਾ ਸਿੱਖ ਜਥੇਬੰਦੀ ਦੇ ਕਨਵੀਨਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ

Share On
indian-world-forum-demands-case-against-convener-of-banned-sikh-body-for-fuelling-anti-national-feelings
Indian World Forum demands case against convener of banned Sikh body for fuelling anti-national feelings

ਮਾਹੌਲ ਵਿਗਾੜਨ ਦੇ ਮਾਮਲੇ ਵਿੱਚ ਅਮਰੀਕਾ 'ਚ ਰਹਿੰਦੇ ਪਾਬੰਦੀਸ਼ੁਦਾ ਜਥੇਬੰਦੀ ਸਿਖਸ ਫਾਰ ਜਸਟਿਸ ਦੇ ਆਪੂੰ ਬਣੇ ਕਨਵੀਨਰ, ਗੁਰਪਤਵੰਤ ਸਿੰਘ ਪੰਨੂੰ 'ਤੇ, ਇੰਡੀਅਨ ਵਰਲਡ ਫੋਰਮ ਵੱਲੋਂ ਭਾਰਤੀਆਂ ਵਿੱਚ ਮੁਲਕ ਵਿਰੋਧੀ ਭਾਵਨਾਵਾਂ ਭਰਣ ਅਤੇ ਉਨ੍ਹਾਂ ਨੂੰ ਵੱਖਵਾਦੀ ਤੇ ਵਿਗਾੜ ਵਾਲੀਆਂ ਕਾਰਵਾਈਆਂ ਕਰਨ ਲਈ ਭੜਕਾਉਣ ਲਈ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਇੱਕ ਅਧਿਕਾਰਿਤ ਬਿਆਨ ਵਿੱਚ ਇੰਡੀਅਨ ਵਰਲਡ ਫੋਰਮ ਵੱਲੋਂ ਆਖਿਆ ਗਿਆ ਹੈ ਕਿ ਪੰਨੂ ਨੇ 1:52 ਮਿੰਟਾਂ ਦੀ ਇੱਕ ਵੀਡੀਓ ਪਾਈ ਗਈ ਹੈ, ਜਿਸ ਵਿੱਚ ਉਸ ਵੱਲੋਂ ਸਿੱਖਾਂ ਨੂੰ 22 ਜੁਲਾਈ ਨੂੰ, ਕੌਮੀ ਰਾਜਧਾਨੀ ਵਿੱਚ ਕਿਰਪਾਨਾਂ ਅਤੇ ਖ਼ਾਲਿਸਤਾਨੀ ਝੰਡੇ ਲੈਕੇ, ਮੁਲਕ ਵਿਰੋਧੀ ਨਾਹਰੇ ਲਾਉਣ ਲਈ ਆਖਿਆ ਗਿਆ ਹੈ।

ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਭੇਜੇ ਇੱਕ ਸੁਨੇਹੇ ਵਿੱਚ ਫੋਰਮ ਨੇ ਮੰਗ ਕੀਤੀ ਹੈ ਕਿ ਪੰਨੂੰ ਅਤੇ ਉਸਦੇ ਵਿਦੇਸ਼ਾਂ 'ਚ ਵੱਸਦੇ ਸਮਰਥਕਾਂ ਦੇ ਵਿਦੇਸ਼ੀ ਧਰਤੀ ਤੋਂ ਭਾਰਤ ਵਿਰੋਧੀ ਕਾਰਵਾਈਆਂ ਕਰਨ 'ਤੇ ਕਰੈਕਡਾਊਨ ਜਾਰੀ ਕਰਨ ਲਈ ਇੰਟਰਪੋਲ ਦੀ ਮਦਦ ਲਈ ਜਾਵੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਨੂੰ ਵੱਲੋਂ ਖ਼ਾਲਿਸਤਾਨ ਨੂੰ ਉਤਸ਼ਾਹਿਤ ਕਰਨ ਲਈ ਬੁਰੀ ਤਰਾਂ ਨਾਕਾਮ ਮੁਹਿੰਮ "ਰੈਫਰੈਂਡਮ 2020 " ਵਿੱਢੀ ਗਈ ਸੀ, ਜਿਸਨੂੰ ਮੁਲਕ 'ਚ ਰਹਿੰਦੇ ਸਿੱਖਾਂ ਵੱਲੋਂ ਵੀ ਸਮਰਥਨ ਨਹੀਂ ਮਿਲਿਆ ਸੀ।

ਫੋਰਮ ਦੇ ਦੱਸੇ ਮੁਤਾਬਕ, ਪੰਨੂੰ ਕੈਨੇਡਾ, ਯੂਕੇ ਅਤੇ ਯੂਐੱਸ ਵਿਚਲੇ ਆਪਣੇ ਸਮਰਥਕਾਂ ਨਾਲ ਆਈਐੱਸਆਈ ਪਾਕਿਸਤਾਨ ਅਤੇ ਹੋਰਾਂ ਨਾਲ ਮਿਲ ਕੇ, ਪੰਜਾਬ ਦੇ ਹਾਲਾਤ ਵਿਗਾੜਨ ਲਈ, ਕਾਨੂੰਨ ਅਤੇ ਪ੍ਰਬੰਧ ਵਿਗਾੜਨ ਲਈ ਅਤੇ ਸ਼ਰਾਰਤੀ ਨੌਜਵਾਨਾਂ ਨੂੰ ਕੁਰਾਹੇ ਪਾ ਰਿਹਾ ਹੈ।

ਇੰਡੀਅਨ ਵਰਲਡ ਫੋਰਮ ਵੱਲੋਂ ਇਹ ਆਖਦਿਆਂ ਕਿ ਸਿੱਖ, ਮੁਲਕ ਦੀ ਪ੍ਰਭੁਤਾ ਅਤੇ ਅਖੰਡਤਾ ਦੇ ਨਾਲ ਅਤੇ ਕੌਮੀ ਫੋਰਸ ਦੇ ਨਾਲ ਖੜੇ ਹਨ, ਪੰਨੂੰ ਖ਼ਿਲਾਫ਼ ਛੇਤੀ ਤੋਂ ਛੇਤੀ ਸਖ਼ਤ ਦੰਡਕਾਰੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

Latest news

skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
calgary-transit-workers-to-rally-ahead-of-court-hearing-in-driver-assault-case
Punjabi

ਕੈਲਗਰੀ ਟ੍ਰਾਂਜ਼ਿਟ ਕਰਮਚਾਰੀ ਬੱਸ ਡਰਾਈਵਰ ਹਮਲਾ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਰਨਗੇ ਰੈਲੀ

ਕੈਲਗਰੀ ਟ੍ਰਾਂਜ਼ਿਟ ਦੇ ਕਰਮਚਾਰੀ ਪਿਛਲੇ ਸਾਲ ਡਰਾਈਵਰ ਹਮਲੇ ਦੀ ਸੁਣਵਾਈ ਦੇ ਮਾਮਲੇ ਵਿਚ ਅੱਜ ਮਿਊਂਸੀਪਲ ਪਲਾਜ਼ਾ ਦੇ ਬਾਹਰ ਰੈਲੀ ਕਰਨ ਜਾ ਰਹੇ ਹਨ। ਏਟੀਯੂ ਲੋਕਲ 583 ਦੇ ਮੈਂਬਰ ਦੁਪਹਿਰ 12 ਵਜੇ ਰੈਲੀ ਕਰਨ ਮਗਰੋਂ ਦੁਪਹਿਰ 1:30 ਵਜੇ ਸੁਣਵਾਈ ਲਈ ਕੈਲਗਰੀ ਕੋਰਟ ਸੈਂਟਰ ਵੱਲ ਜਾਣਗੇ।
alberta-residents-to-receive-100-relief-payment-within-two-weeks-of-application-smith-says
Punjabi

ਐਲਬਰਟਾ ਵਾਸੀਆਂ ਨੂੰ ਅਰਜ਼ੀ ਦੇਣ ਤੋਂ ਦੋ ਹਫ਼ਤਿਆਂ ਅੰਦਰ ਮਿਲੇਗੀ 100 ਡਾਲਰ ਦੀ ਰਾਹਤ ਰਾਸ਼ੀ

ਐਲਬਰਟਾ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ 100 ਡਾਲਰ ਦੀ ਵਿੱਤੀ ਸਹਾਇਤਾ ਅਪਲਾਈ ਕਰਨ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪੈਟਰੋਲ ਪੰਪਾਂ 'ਤੇ ਗੈਸੋਲੀਨ ਟੈਕਸ ਘਟਾਉਣ ਦੀ ਬਜਾਏ ਇਹ ਸਹਾਇਤਾ ਰਾਸ਼ੀ ਸਿੱਧੀ ਲੋਕਾਂ ਨੂੰ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link