12.83C Vancouver
ADS

Aug 2, 2022 10:13 PM - The Canadian Press

ਕੈਲੋਨਾ 'ਚ ਇੰਪੇਅਰਡ ਡਰਾਈਵਿੰਗ ਦੇ ਮਾਮਲੇ 'ਚ ਗੱਡੀ ਰੋਕੀ, ਜਾਂਚ ਦੌਰਾਨ ਮਿਲੇ ਡਰੱਗਸ ਤੇ ਲੋਡਿਡ ਹਥਿਆਰ

Share On
investigation-into-possible-impaired-driver-in-kelowna-turns-into-significant-seizure-of-drugs-and-weapons
Kelowna RCMP say an investigation is underway after a call for a possible impaired driver in Kelowna turned into a significant seizure of drugs and weapons. (Photo - Kelowna RCMP/Twitter)

ਕੈਲੋਨਾ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਇਲਾਕੇ 'ਚ ਇੱਕ ਇੰਪੇਅਰਡ ਡਰਾਈਵਰ ਸੰਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਦੌਰਾਨ ਵੱਡੀ ਗਿਣਤੀ 'ਚ ਡਰੱਗਸ ਅਤੇ ਹਥਿਆਰ ਬਰਾਮਦ ਹੋਏ ਹਨ।

ਪੁਲਿਸ ਨੇ ਦੱਸਿਆ ਕਿ ਮਾਮਲਾ ਐਤਵਾਰ ਦਾ ਹੈ।

ਪੁਲਿਸ ਅਨੁਸਾਰ 2 ਲੋਕ ਮਰਸਡੀਜ਼ ਬੈਨਜ ਗੱਡੀ 'ਚ ਸਵਾਰ ਸਨ।

ਦੋਵਾਂ ਨੇ ਗੱਡੀ ਪਾਰਕੇਡ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸੇ ਸਮੇਂ ਪੁਲਿਸ ਮੌਕੇ 'ਤੇ ਪਹੁੰਚ ਗਈ।

ਆਰ.ਸੀ.ਐਮ.ਪੀ. ਦੇ ਬਿਆਨ 'ਚ ਦੱਸਿਆ ਗਿਆ ਕਿ ਦੋਵਾਂ ਆਦਮੀਆਂ ਲਈ ਮੈਂਡੇਟੋਰੀ ਫਾਇਰਆਰਮ ਪ੍ਰੋਹਿਬਸ਼ਨ ਦੀਆਂ ਸ਼ਰਤਾਂ ਜਾਰੀ ਸਨ ਅਤੇ ਦੋਵਾਂ ਵਿੱਚੋਂ ਇੱਕ ਨੇ ਗੱਡੀ ਦੇ ਟਰੰਕ 'ਚ ਦਾਖਿਲ ਹੋ ਕੇ ਪੁਲਿਸ ਤੋਂ ਲੁਕਣ ਦੀ ਕੋਸ਼ਿਸ਼ ਕੀਤੀ।

ਜਦ ਉਸ ਦੀ ਭਾਲ ਹੋਈ ਤਾਂ ਉਹ ਕਈ ਭਰੀਆਂ ਹੋਈਆਂ ਬੰਦੂਕਾਂ ਦੇ ਬਰਾਬਰ ਪਿਆ ਸੀ।

ਪੁਲਿਸ ਨੇ ਦੱਸਿਆ ਕਿ ਵਾਹਨ ਵਿੱਚੋਂ ਚੋਰੀ ਦੀ ਪ੍ਰਾਪਰਟੀ ਤੋਂ ਇਲਾਵਾ ਕਰੈਕ ਕੋਕੇਨ ਜਿਹੇ ਡਰੱਗਸ ਬਰਾਮਦ ਹੋਏ।

ਪੁਲਿਸ ਨੇ ਦੱਸਿਆ ਕਿ ਗੱਡੀ ਵਿੱਚ ਏ.ਆਰ. 15 ਸਟਾਈਲ ਦੀ ਰਾਈਫਲ, ਭਰੀ ਹੋਈ 30 ਰਾਊਂਡ ਦੀ ਹਾਈ ਕਪੈਸਿਟੀ ਮੈਗਜੀਨ, ਲੋਡ ਕੀਤੀ ਹੋਈ ਪੰਪ ਐਕਸ਼ਨ ਸ਼ੌਟਗੰਨ, 2 ਸੈਮੀ-ਔਟੋਮੈਟਿਕ ਰਾਈਫਲਸ ਅਤੇ ਕਈ ਰੈਪਲਿਕਾ ਬੰਦੂਕਾਂ ਮਿਲੀਆਂ।

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link