Dec 13, 2024 5:13 PM - Connect Newsroom

ਇਜ਼ਰਾਇਲੀ ਫੌਜ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕਰਨ ਦੀ ਫਿਰਾਕ ਵਿਚ ਹੈ। ਫੌਜ ਦਾ ਮੰਨਣਾ ਹੈ ਕਿ ਲੇਬਨਾਨ ਵਿਚ ਹਿਜ਼ਬੁੱਲਾ ਦੇ ਕਮਜ਼ੋਰ ਹੋਣ ਅਤੇ ਸੀਰੀਆ ਵਿਚ ਅਸਦ ਸਰਕਾਰ ਦੇ ਪਤਣ ਤੋਂ ਬਾਅਦ ਈਰਾਨ ਅਲੱਗ-ਥਲੱਗ ਹੋ ਗਿਆ ਹੈ, ਅਜਿਹੀ ਸਥਿਤੀ ਵਿਚ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾ ਸਕਦਾ ਹੈ, ਨਾਲ ਹੀ ਪ੍ਰਮਾਣੂ ਬੰਬ ਵੀ ਬਣਾ ਸਕਦਾ ਹੈ।
ਇਸ ਲਈ ਇਜ਼ਰਾਇਲ ਸਹੀ ਸਮੇਂ ਦੇਖ ਕੇ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਪਲੈਨਿੰਗ ਵਿਚ ਹੈ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਸੀਰੀਆ ਵਿਚ ਵੀ ਹਮਲੇ ਕਰ ਰਹੀ ਹੈ।
ਇਜ਼ਰਾਈਲ ਸੀਰੀਆ ਦੇ ਫੌਜੀ ਅਤੇ ਹਥਿਆਰਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਇਲੀ ਹਮਲਿਆਂ ਵਿਚ ਹੁਣ ਤੱਕ ਸੀਰੀਆ ਦਾ 85 ਫੀਸਦੀ ਤੋਂ ਵੱਧ ਹਵਾਈ ਰੱਖਿਆ ਸਿਸਟਮ ਤਬਾਹ ਹੋ ਚੁੱਕਾ ਹੈ। ਦੂਜੇ ਪਾਸੇ ਗਾਜ਼ਾ ਪੱਟੀ ਵਿਚ ਵੀ ਇਜ਼ਰਾਇਲੀ ਹਮਲੇ ਜਾਰੀ ਹਨ।




