22.09C Vancouver
ADS

Jan 21, 2026 1:26 PM - Connect Newsroom - Ramandeep Kaur with files from The Canadian Press

ਜਾਪਾਨ: ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ

Share On
japanese-court-hands-life-sentence-to-man-who-assassinated-former-prime-minister-shinzo-abe
Police officers stand guard near the site where former Japanese prime minister Shinzo Abe was shot during a campaign event in Nara in July 2022. (Photo: The Canadian Press)

ਜਪਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਨਾਰਾ ਜ਼ਿਲ੍ਹਾ ਅਦਾਲਤ ਨੇ ਇਸ ਹੱਤਿਆ ਦੇ ਦੋਸ਼ੀ 45 ਸਾਲਾ ਤੇਤਸੁਆ ਯਾਮਾਗਾਮੀ ਨੂੰ ਉਮਰ ਭਰ ਲਈ ਜੇਲ੍ਹ ਭੇਜਣ ਦਾ ਹੁਕਮ ਦਿੱਤਾ।

ਤੇਤਸੁਆ ਯਾਮਾਗਾਮੀ ਨੇ ਜੁਲਾਈ 2022 ਵਿੱਚ ਪੱਛਮੀ ਸ਼ਹਿਰ ਨਾਰਾ ਵਿੱਚ ਇੱਕ ਚੋਣ ਮੁਹਿੰਮ ਦੇ ਭਾਸ਼ਣ ਦੌਰਾਨ ਸ਼ਿੰਜੋ ਆਬੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਸੀ।

ਅਦਾਲਤ ਨੇ ਸਰਕਾਰੀ ਵਕੀਲਾਂ ਦੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਤੇਤਸੁਆ ਯਾਮਾਗਾਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸ਼ਿੰਜੋ ਆਬੇ ਦੀ ਹੱਤਿਆ ਨੇ ਜਾਪਾਨ ਸਮੇਤ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਸੀ ਅਤੇ ਦੇਸ਼ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਸਨ।

Latest news

peel-police-announce-17-arrests-in-alleged-extortion-network-targeting-punjabi-business-owners
Punjabi

ਪੀਲ ਪੁਲਿਸ ਨੇ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕਥਿਤ ਜਬਰੀ ਵਸੂਲੀ ਦੇ ਨੈੱਟਵਰਕ 'ਚ ਕੀਤੀਆਂ 17 ਗ੍ਰਿਫ਼ਤਾਰੀਆਂ

ਓਨਟਾਰੀਓ ਦੀ ਪੀਲ ਪੁਲਿਸ ਨੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀ ਮਾਲਕ ਨੂੰ ਟਾਰਗੇਟ ਕਰਨ ਵਾਲੇ ਇੱਕ ਵੱਡੇ ਐਕਸਟੋਸ਼ਨ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 17 ਸ਼ੱਕੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਐਲਾਨ ਕੀਤਾ ਹੈ। ਪੀਲ ਪੁਲਿਸ ਮੁਤਾਬਕ, ਇਹ ਜਾਂਚ ਇੱਕ ਜੁਆਇੰਟ ਇਨਵੈਸਟੀਗੇਸ਼ਨ ਦਾ ਹਿੱਸਾ ਸੀ, ਜਿਸ ਵਿਚ ਸਰੀ ਪੁਲਿਸ ਸਰਵਿਸ, CBSA ਅਤੇ ਐਫ.ਬੀ.ਆਈ. ਵੀ ਸ਼ਾਮਲ ਸਨ।
surrey-home-targeted-in-second-shooting-in-six-weeks-police-investigating-possible-extortion-link
Punjabi

ਸਰੀ ਦੇ ਘਰ ’ਤੇ ਛੇ ਹਫ਼ਤਿਆਂ ਵਿੱਚ ਦੂਜੀ ਵਾਰ ਫਾਇਰਿੰਗ, ਐਕਸਟੋਸ਼ਨ ਨਾਲ ਸਬੰਧ ਹੋਣ ਦਾ ਸ਼ੱਕ

ਸਰੀ ਦੇ 94 ਐਵੇਨਿਊ ਅਤੇ 127 ਸਟ੍ਰੀਟ ਦੇ ਨਜ਼ਦੀਕ ਸਥਿਤ ਇੱਕ ਘਰ 'ਤੇ ਇੱਕ ਵਾਰ ਫਿਰ ਗੋਲੀਆਂ ਚਲਾਏ ਜਾਣ ਦੀ ਵਾਰਦਾਤ ਹੋਈ ਹੈ। ਸਰੀ ਪੁਲਿਸ ਸਰਵਿਸਸ ਮੁਤਾਬਕ, ਘਟਨਾ ਐਤਵਾਰ ਤੜਕਸਾਰ ਕਰੀਬ 1:40 ਵਜੇ ਵਾਪਰੀ। ਸ਼ੂਟਿੰਗ ਸਮੇਂ ਘਰ ਵਿਚ ਲੋਕ ਮੌਜੂਦ ਸਨ ਪਰ ਇਸ ਹਮਲੇ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਤੋਂ ਬਚਾਅ ਰਿਹਾ।
dog-owner-showed-wanton-disregard-in-fatal-edmonton-dog-attack-judge-says
Punjabi

ਐਡਮਿੰਟਨ 'ਚ ਕੁੱਤਿਆਂ ਦੇ ਹਮਲੇ 'ਚ ਮਾਰੇ ਗਏ ਬੱਚੇ ਦੇ ਮਾਮਲੇ ਵਿੱਚ ਔਰਤ 'ਤੇ ਲੱਗੇ ਅਪਰਾਧਿਕ ਅਣਗਹਿਲੀ ਦੇ ਦੋਸ਼

ਐਡਮਿੰਟਨ ਵਿਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ ਬੱਚੇ ਦੇ ਮਾਮਲੇ ਵਿਚ ਅਦਾਲਤ ਨੇ ਜਾਨਵਰਾਂ ਦੀ ਮਾਲਕਣ ਨੂੰ ਅਪਰਾਧਿਕ ਲਾਪਰਵਾਹੀ ਦੀ ਦੋਸ਼ੀ ਕਰਾਰ ਦਿੱਤਾ ਹੈ। ਅਪ੍ਰੈਲ 2024 ਵਿੱਚ, ਕ੍ਰਿਸਟਲ ਮੈਕਡੋਨਲਡ ਦੇ ਦੋ ਕੁੱਤਿਆਂ ਨੇ 11 ਸਾਲਾ ਕਾਚੇ ਗ੍ਰਿਸਟ 'ਤੇ ਜਾਨਲੇਵਾ ਹਮਲਾ ਕੀਤਾ ਸੀ। ਇਹ ਹਾਦਸਾ ਮੈਕਡੋਨਲਡ ਦੇ ਐਡਮਿੰਟਨ ਸਥਿਤ ਘਰ ਵਿੱਚ ਵਾਪਰਿਆ ਸੀ, ਜਿੱਥੇ ਬੱਚਾ ਆਪਣੇ ਪਿਤਾ ਨੂੰ ਮਿਲਣ ਆਇਆ ਹੋਇਆ ਸੀ।
langley-rcmp-investigating-fatal-single-vehicle-crash-on-48-avenue
Punjabi

ਲੈਂਗਲੀ ਵਿਚ ਵਾਪਰਿਆ ਹਾਦਸਾ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਵਿਚ ਐਤਵਾਰ ਤੜਕੇ ਇੱਕ ਪਿਕਅੱਪ ਟਰੱਕ ਬੇਕਾਬੂ ਹੋ ਕੇ ਇੱਕ ਘਰ ਦੇ ਵਿਹੜੇ ਵਿਚ ਬਣੇ ਸ਼ੈੱਡ ਅਤੇ ਦਰੱਖਤ ਨਾਲ ਜਾ ਟਕਰਾਇਆ। ਇਸ ਟੱਕਰ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੈਂਗਲੀ ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਕੱਲ੍ਹ ਸਵੇਰੇ ਲਗਭਗ ਦੋ ਵਜੇ ਵਾਪਰੀ, ਜਦੋਂ ਪੁਲਿਸ ਨੂੰ 48th ਐਵੇਨਿਊ ਦੇ 20200 ਬਲੌਕ ਵਿੱਚ ਇੱਕ ਵਾਹਨ ਦੇ ਦੁਰਘਟਨਾਗ੍ਰਸਤ ਹੋਣ ਦੀ ਇਤਲਾਹ ਮਿਲੀ।
punjab-civic-elections-tuesday-to-cover-103-urban-local-bodies-across-state
Punjabi

ਪੰਜਾਬ ਦੀਆਂ 103 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਭਲਕੇ ਹੋਣਗੀਆਂ ਨਗਰ ਨਿਗਮ ਚੋਣਾਂ

ਪੰਜਾਬ ਵਿੱਚ ਮੰਗਲਵਾਰ ਨੂੰ 8 ਨਗਰ ਨਿਗਮ 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੀਆਂ ਕੁੱਲ 103 ਸੀਟਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸ ਵਿੱਚ 35,45,567 ਵੋਟਰ ਇਸ ਵੋਟਿੰਗ ਵਿੱਚ ਹਿੱਸਾ ਲੈਣਗੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਵਾਰ ਚੋਣਾਂ ਵਿੱਚ ਕੁੱਲ 7555 ਉਮੀਦਵਾਰ ਮੈਦਾਨ ਵਿੱਚ ਉਮੀਦਵਾਰ ਵਜੋਂ ਖੜ੍ਹੇ ਹਨ, ਜਿਨ੍ਹਾਂ ਵਿੱਚੋਂ 1613 ਨਗਰ ਨਿਗਮ, 5142 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ 800 ਉਮੀਦਵਾਰ ਚੋਣ ਮੈਦਾਨ ਵਿੱਚ ਹੋਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link