Apr 8, 2021 1:53 AM -

ਕਿਮ ਕਾਰਦਾਸ਼ੀਅਨ ਵੈਸਟ ਦੇ ਰੈਜ਼ਿਊਮੇ 'ਚ ਇੱਕ ਹੋਰ ਉਪਲਬਧੀ ਜੁੜ ਗਈ ਹੈ।
ਰਿਐਲਿਟੀ ਸਟਾਰ ਤੋਂ ਵਪਾਰ ਦੀ ਦੁਨੀਆ 'ਚ ਕਾਮਯਾਬੀ ਖੱਟਣ ਵਾਲੀ ਕਿਮ, ਹੁਣ ਦੁਨੀਆ ਦੇ ਬਿਲੀਅਨਏਅਰਸ ਦੀ ਸੂਚੀ 'ਚ ਸ਼ਾਮਿਲ ਹੋ ਗਈ ਹੈ।
ਫੋਰਬਸ ਮੈਗਜ਼ੀਨ ਦੀ ਬਿਲੀਅਨਏਅਰਸ ਦੀ ਸੂਚੀ 'ਚ ਕਿਮ ਨੂੰ 2,357ਵੇਂ ਨੰਬਰ 'ਤੇ ਰੱਖਿਆ ਗਿਆ ਹੈ।
ਇਸ ਸੂਚੀ 'ਚ ਕੁੱਲ 2,755 ਲੋਕ ਸ਼ਾਮਿਲ ਹਨ।
ਕਿਮ ਦੀ ਕਾਮਯਾਬ ਮੇਕਆਪੇ (makeup) ਅਤੇ ਸ਼ੇਪਵੀਅਰ ਲਾਈਨਸ (shapewear lines) ਦੀ ਇੰਕਮ ਨੇ ਉਸ ਨੂੰ ਇਸ 10 ਅੰਕੜਿਆਂ ਦੇ ਮੀਲਪੱਥਰ ਦੇ ਪਾਰ ਪਹੁੰਚਾ ਦਿੱਤਾ ਹੈ।
ਬਿਲੀਅਨਏਅਰਸ ਦੀ ਇਸ ਸੂਚੀ 'ਚ ਐਮਜ਼ੌਨ ਦੇ ਜੈਫ ਬੇਜ਼ੋਸ 177 ਬਿਲੀਅਨ ਡਾਲਰ ਦੀ ਨੈਟ-ਵਰਥ ਨਾਲ ਚੋਟੀ 'ਤੇ ਹਨ।
ਭਾਰਤ 'ਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਫੋਰਬਸ ਦੀ 20 ਸਭ ਤੋਂ ਅਮੀਰ ਅਰਬਪਤੀਆਂ ਦੀ ਸਾਲ 2021 ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਹਨ।
ਇਸ ਦੇ ਨਾਲ ਹੀ ਅਡਾਨੀ ਕੰਪਨੀ ਦੇ ਚੇਅਰਮੈਨ ਗੌਤਮ ਅਡਾਨੀ, ਭਾਰਤ 'ਚ ਦੂਜੇ ਸਥਾਨ 'ਤੇ ਹਨ।
ਅੰਬਾਨੀ 84.5 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਭਾਰਤ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਹਨ, ਜਦਕਿ ਅਡਾਨੀ 50.5 ਬਿਲੀਅਨ ਡਾਲਰ ਦੇ ਨਾਲ ਦੂਜੇ ਨੰਬਰ 'ਤੇ ਹਨ।




