16.5C Vancouver
ADS

Aug 26, 2022 12:35 AM - Connect News

ਡੱਗ ਮੈਕੱਲਮ ਦੇ ਸਰੀ 'ਚ 60,000 ਦੀ ਕਪੈਸਟੀ ਵਾਲੇ ਸਟੇਡੀਅਮ 'ਤੇ ਜਿਨੀ ਸਿਮਸ ਤੇ ਗੋਰਡੀ ਹੌਗ ਨੇ ਚੁੱਕੇ ਸਵਾਲ; ਸਿਮਸ ਨੇ ਕਿਹਾ ਇੰਨੇ ਪੈਸੇ 'ਚ ਤਾਂ ਕਈ ਇੰਫ੍ਰਾਸਟਰਕਚਰ ਖੜੇ ਹੋ ਜਾਣ

Share On
jinny-sims-criticises-doug-mccallum-on-new-stdium-issue-gordie-hogg-calls-it-white-elephant
Just three of the thousands of reasons Surrey does not need a 60,000 seat stadium from Jinny Sims, Surrey Forward Mayoral candidate. (Photo - Jinny Sims/Twitter)

ਇੱਕ ਪਾਸੇ ਮੇਅਰ ਮੈਕੱਲਮ ਅਤੇ ਉਨ੍ਹਾਂ ਦੀ ਟੀਮ 60,000 ਦੀ ਕਪੈਸਿਟੀ ਵਾਲੇ ਸਟੇਡੀਅਮ ਦਾ ਪ੍ਰਚਾਰ ਕਰਦੇ ਨਹੀਂ ਥੱਕ ਰਹੇ ਪਰ ਦੂਜੇ ਪਾਸੇ ਸਰੀ ਫੌਰਵਰਡ ਦੀ ਮੇਅਰਲ ਦੌੜ ਦੀ ਦਾਵੇਦਾਰ ਜਿਨੀ ਸਿਮਸ ਨੇ ਇਸ 'ਤੇ ਸਵਾਲ ਚੁੱਕੇ ਹਨ।

ਜਿਨੀ ਸਿਮਸ ਨੇ ਕਿਹਾ ਕਿ ਸਰੀ ਦੇ ਟੈਕਸਪੇਅਰ ਡੱਗ ਮੈਕੱਲਮ ਦੇ ਇਸ ਪ੍ਰੈਕਟਿਕੈਲਿਟੀ ਤੋਂ ਬਾਹਰ ਦੇ ਸੁਫਨੇ ਲਈ ਪੈਸਾ ਨਹੀਂ ਭਰ ਸਕਦੇ।

ਉਨ੍ਹਾਂ ਕਿਹਾ ਕਿ ਸਰੀ ਨਿਵਾਸੀ ਤਾਂ ਪਹਿਲਾਂ ਹੀ ਸਰੀ ਪੁਲਿਸ ਸਰਵਿਸ ਲਈ $1,000 ਦੀ ਭਰਪਾਈ ਕਰ ਰਹੇ ਹਨ।

ਉਨ੍ਹਾਂ ਪੁੱਛਿਆ ਆਖਿਰ ਇਸ ਸਟੇਡੀਅਮ 'ਚ ਖੇਡੇਗਾ ਕੌਣ, ਬੀ.ਸੀ. ਲਾਇਨਸ ਖੇਡਣਗੇ ਜਾਂ ਵਾਈਟਕੈਪਸ ਖੇਡਣਗੇ?

ਉਨ੍ਹਾਂ ਕਿਹਾ ਕਿ ਜੇਕਰ ਵੇਖੇ ਜਾ ਰਹੇ ਸੁਫਨੇ ਪੂਰੇ ਵੀ ਹੋ ਜਾਣ ਤਾਂ 60,000 ਸੀਟਾਂ ਕਿਵੇਂ ਭਰੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਰੀ ਦੇ ਬੱਚਿਆਂ ਅਤੇ ਵੱਡਿਆਂ ਲਈ ਫੈਸਿਲਿਟੀਸ ਦੀ ਲੋੜ ਹੈ ਪਰ ਜਿੰਨੀ ਲਾਗਤ 'ਚ ਇਹ ਸਟੇਡੀਅਮ ਬਣੇਗਾ, ਉਸ 'ਚ ਕਿੰਨੇ ਹੌਕੀ ਰਿੰਕ ਜਾਂ ਕ੍ਰਿਕਟ, ਪਿਕਲਬਾਲ, ਹੌਕੀ, ਬੇਸਬਾਲ, ਫੁੱਟਬਾਲ, ਸੌਕਰ ਜਾਂ ਹੋਰ ਖੇਡਾਂ ਅਤੇ ਆਰਟਸ ਸੰਬੰਧੀ ਇੰਫ੍ਰਾਸਟਰਕਚਰ ਤਿਆਰ ਹੋ ਸਕਦਾ ਹੈ।

ਉੱਧਰ ਸਰੀ ਫਰਸਟ ਦੇ ਮੇਅਰਲ ਉਮੀਦਵਾਰ ਗੋਰਡੀ ਹੌਗ ਨੇ ਮੈਕੱਲਮ ਦੇ ਇਸ ਪ੍ਰੋਜੈਕਟ ਨੂੰ ਚਿੱਟਾ ਹਾਥੀ ਦੱਸਿਆ।

Latest news

fort-st-john-rcmp-investigate-second-targeted-drive-by-shooting-in-recent-weeks
Punjabi

ਫੋਰਟ ਸੇਂਟ ਜੌਨ ਵਿੱਚ ਦੂਜੀ ਟਾਰਗੇਟਿਡ ਡਰਾਈਵ-ਬਾਇ ਸ਼ੂਟਿੰਗ, ਕਿਸੇ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ

ਬੀ.ਸੀ. ਦੇ ਫੋਰਟ ਸੇਂਟ ਜੌਨ ਵਿਚ ਟਾਰਗੇਟਿਡ ਡਰਾਈਵ-ਬਾਇ ਸ਼ੂਟਿੰਗ ਯਾਨੀ ਚੱਲਦੀ ਗੱਡੀ ਵਿਚੋਂ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸ਼ਹਿਰ ਵਿਚ ਪਿਛਲੇ ਕੁਝ ਹਫ਼ਤਿਆਂ ਵਿਚ ਅਜਿਹੀ ਦੂਜੀ ਘਟਨਾ ਹੈ। ਪੁਲਿਸ ਅਨੁਸਾਰ, ਅੱਜ ਵੱਡੇ ਤੜਕੇ ਲਗਭਗ 1:37 ਵਜੇ ਸ਼ਹਿਰ ਦੇ ਡਾਊਨਟਾਊਨ ਨੇੜੇ 108 ਐਵੇਨਿਊ ਦੇ 9800 ਬਲਾਕ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ।
federal-government-restores-full-health-coverage-for-refugees-and-asylum-claimants
Punjabi

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਫੈਡਰਲ ਹੈਲਥ ਕਵਰੇਜ ਮੁੜ ਕੀਤੀ ਬਹਾਲ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਸ਼ਰਨਾਰਥੀ ਅਤੇ ਸ਼ਰਣ ਮੰਗਣ ਵਾਲਿਆਂ ਲਈ ਹੈਲਥ ਕੇਅਰ ਸਰਵਿਸਿਜ਼ ਵਿਚ ਕੀਤੀਆਂ ਗਈਆਂ ਕਟੌਤੀਆਂ ਨੂੰ ਵਾਪਸ ਲੈਂਦੇ ਹੋਏ ਪੂਰੀ ਕਵਰੇਜ ਨੂੰ ਮੁੜ ਬਹਾਲ ਕਰ ਦਿੱਤਾ ਹੈ। ⁠ਸਰਕਾਰ ਨੇ ਇਸੇ ਸਾਲ 1 ਮਈ ਨੂੰ ਅੰਤਰਿਮ ਫੈਡਰਲ ਹੈਲਥ ਪ੍ਰੋਗਰਾਮ ਅਧੀਨ ਨਵੇਂ ਨਿਯਮ ਲਾਗੂ ਕੀਤੇ ਸਨ।
rcmp-warn-western-canada-trucking-businesses-about-credit-card-fraud-scheme
Punjabi

ਆਰਸੀਐਮਪੀ ਨੇ ਪੱਛਮੀ ਕੈਨੇਡਾ ਦੇ ਟਰੱਕਿੰਗ ਕਾਰੋਬਾਰਾਂ ਨੂੰ ਕ੍ਰੈਡਿਟ ਕਾਰਡ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਦਿੱਤੀ ਚੇਤਾਵਨੀ

ਕੈਨੇਡਾ ਵਿਚ ਟਰੱਕਿੰਗ ਅਤੇ ਆਵਾਜਾਈ ਕਾਰੋਬਾਰ ਨੂੰ ਕ੍ਰੈਡਿਟ ਕਾਰਡ ਰਾਹੀਂ ਇੱਕ ਵੱਡੇ ਫਰਾਡ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਖਾਸ ਕਰ ਇਹ ਚਿਤਾਵਨੀ ਪੱਛਮੀ ਕੈਨੇਡਾ ਲਈ ਦਿੱਤੀ ਗਈ ਹੈ, ਇਸ ਨੈੱਟਵਰਕ ਦਾ ਖੁਲਾਸਾ ਸਸਕੈਚਵਨ ਆਰਸੀਐਮਪੀ ਨੇ ਕੀਤਾ ਹੈ, ਜਿਸ ਮੁਤਾਬਕ, ਧੋਖੇਬਾਜ਼ ਫੋਨ 'ਤੇ ਸੰਪਰਕ ਕਰਕੇ ਟਰੱਕ ਦੇ ਟਾਇਰ, ਇੰਜਣ ਤੇਲ ਅਤੇ ਟ੍ਰੇਲਰ ਦੇ ਪੁਰਜ਼ੇ ਵਰਗੀਆਂ ਚੀਜ਼ਾਂ ਖਰੀਦਣ ਲਈ ਫਰਜ਼ੀ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਹੇ ਹਨ।
rustad-criticizes-b-c-premiers-public-response-as-wildfire-evacuations-continue
Punjabi

ਜੰਗਲੀ ਅੱਗ ਦੇ ਸੰਕਟ ਦੌਰਾਨ ਰਸਟੈਡ ਨੇ ਪ੍ਰੀਮੀਅਰ ਈਬੀ ਦੀ ਜਨਤਕ ਮੌਜੂਦਗੀ 'ਤੇ ਚੁੱਕੇ ਸਵਾਲ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਦਿੱਤੇ ਗਏ ਹੁਕਮਾਂ ਵਿਚਕਾਰ ਪ੍ਰੀਮੀਅਰ ਡੇਵਿਡ ਈਬੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰਸਟੈਡ ਨੇ ਕਿਹਾ ਕਿ ਜਦੋਂ ਸੂਬੇ ਦੇ ਹਜ਼ਾਰਾਂ ਨਾਗਰਿਕ ਮੁਸ਼ਕਲ ਸਥਿਤੀ ਵਿਚ ਹਨ ਅਤੇ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਸੁਰੱਖਿਅਤ ਬਚੇ ਹਨ ਜਾਂ ਨਹੀਂ, ਅਜਿਹੇ ਸਮੇਂ ਵਿਚ ਪ੍ਰੀਮੀਅਰ ਦਾ ਜਨਤਕ ਤੌਰ 'ਤੇ ਸਾਹਮਣੇ ਨਾ ਆਉਣਾ ਬਿਲਕੁਲ ਗਲਤ ਹੈ।
modi-netanyahu-discuss-west-asia-developments-in-phone-call
Punjabi

ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਫੋਨ 'ਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਚਰਚਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਅਤੇ ਹਾਲੀਆ ਹਾਲਾਤ ਉੱਤੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਇਜ਼ਰਾਇਲੀ ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ ਵਿੱਚ ਹੋ ਰਹੀ ਗੱਲਬਾਤ ਦੀ ਸਮੀਖਿਆ ਵੀ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link