Sep 29, 2025 6:17 PM - The Canadian Press
ਕੈਨੇਡੀਅਨ ਜੌਬ ਮੰਤਰੀ ਪੈਟੀ ਹਾਜਦੂ ਨੇ ਕੈਨੇਡਾ ਪੋਸਟ ਨੂੰ ਹੜਤਾਲ 'ਤੇ ਚੱਲ ਰਹੇ ਪੋਸਟਲ ਵਰਕਰਾਂ ਦੀ ਯੂਨੀਅਨ ਸਾਹਮਣੇ ਜਲਦ ਇੱਕ ਔਫਰ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਵਲੋਂ ਕੰਪਨੀ ਦੀ ਮਾਲੀ ਹਾਲਤ ਸੁਧਾਰ ਲਈ ਚੁੱਕੇ ਗਏ ਕਦਮਾਂ ਦੇ ਵਿਰੋਧ ਵਿਚ ਵੀਰਵਾਰ ਨੂੰ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਹੜਤਾਲ 'ਤੇ ਚਲੀ ਗਈ ਸੀ।
ਕਾਰਨੀ ਸਰਕਾਰ ਦੇ ਬਦਲਾਵਾਂ ਵਿਚ ਘਰਾਂ ਲਈ ਡੋਰ-ਟੂ-ਡੋਰ ਡਲਿਵਰੀ ਖਤਮ ਕਰਨਾ ਅਤੇ ਸੰਭਾਵੀ ਤੌਰ 'ਤੇ ਕੁਝ ਪੇਂਡੂ ਪੋਸਟ ਔਫੀਸਰ ਨੂੰ ਬੰਦ ਕਰਨਾ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸੁਧਾਰ ਕੈਨੇਡਾ ਪੋਸਟ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਜ਼ਰੂਰੀ ਹਨ। ਯੂਨੀਅਨ ਨੇ ਇਸ ਕਦਮ ਨੂੰ ਵਰਕਰਜ਼ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਅਤੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਹਾਜਦੂ ਨੇ ਸੋਮਵਾਰ ਨੂੰ ਇੱਕ ਇੰਟਰਵਿਊ ਵਿਚ ਕਿਹਾ ਕਿ ਕੈਨੇਡਾ ਪੋਸਟ ਨੂੰ ਆਪਣਾ ਨਵਾਂ ਪ੍ਰਸਤਾਵ ਜਲਦੀ ਪੇਸ਼ ਕਰਨਾ ਚਾਹੀਦਾ ਹੈ ਅਤੇ ਯੂਨੀਅਨ ਨੂੰ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਹੜਤਾਲ ਨੂੰ ਖਤਮ ਕਰਨ ਲਈ ਫੈਡਰਲ ਸਰਕਾਰ ਦੀ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਹੈ ਪਰ ਜ਼ੋਰ ਦਿੱਤਾ ਕਿ ਮਾਮਲੇ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਦੋਵਾਂ ਧਿਰਾਂ ਦੀ ਹੈ।