Jan 20, 2021 6:31 PM -

ਜੋ ਬਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ।
ਯੂ.ਐਸ. ਕੈਪੀਟਲ 'ਚ ਸਹੁੰ ਚੁੱਕ ਸਮਾਗਮ ਹੋਏ।
ਯੂ.ਐਸ. ਸੁਪ੍ਰੀਮ ਕੋਰਟ ਜਸਟਿਸ, ਜੌਨ ਰੌਬਰਟਸ ਨੇ ਬਾਈਡਨ ਨੂੰ ਸਹੁੰ ਚੁਕਾਈ।
ਬਾਈਡਨ ਨੇ ਕਿਹਾ ਕਿ ਪੈਂਡੈਮਿਕ ਨਾਲ ਜੂਝ ਰਹੇ ਅਤੇ 2 ਹਫ਼ਤੇ ਪਹਿਲਾਂ ਕੈਪੀਟਲ 'ਚ ਹਿੰਸਾ ਵੇਖਣ ਵਾਲੇ ਅਮਰੀਕਾ 'ਚ 'ਲੋਕਤੰਤਰ ਦੀ ਜਿੱਤ' ਹੋਈ ਹੈ।
ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਸ਼ਬਦਾਂ 'ਚ ਬਾਈਡਨ ਨੇ ਕਿਹਾ, "ਇਹ ਦਿਨ ਇਤਿਹਾਸਿਕ ਅਤੇ ਨਵੀਂ ਉਮੀਦ ਭਰਿਆ ਹੈ।"
ਉਨ੍ਹਾਂ ਕਿਹਾ ਕਿ ਦੇਸ਼ ਇੱਕ ਵਾਰ ਫਿਰ ਜਾਣ ਗਿਆ ਹੈ ਕਿ ਲੋਕਤੰਤਰ ਬੇਹੱਦ ਅਹਿਮ ਹੈ।
ਬਾਈਡਨ ਨੇ ਕਿਹਾ, ਸਭ ਨਾਲ ਇਨਸਾਫ ਦੇ ਸੁਫ਼ਨੇ ਨੂੰ ਹੁਣ ਹੋਰ ਉਡੀਕ ਕਰਨੀ ਨਹੀਂ ਪਵੇਗੀ।
ਬਾਈਡਨ ਨੇ ਇਸ ਮੌਕੇ ਦੇਸ਼ ਦੀਆਂ ਦੋਨਾਂ ਪਾਰਟੀਆਂ ਦੇ ਪਹਿਲਾਂ ਦੇ ਰਾਸ਼ਟਰਪਤੀਆਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਮੌਜੂਦ ਰਹਿਣ ਵਾਲੇ ਲੋਕਾਂ 'ਚ ਸਾਬਕਾ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਵੀ ਮੌਜੂਦ ਸਨ।




