Feb 11, 2022 8:28 PM - Connect News

ਵਿਕਟੋਰੀਆ ਪੁਲਿਸ ਡਿਪਾਰਟਮੈਂਟ ਅਤੇ ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਆਫ ਬੀ.ਸੀ. ਦੀ ਸਾਂਝੀ ਇਨਵੈਸਟੀਗੇਸ਼ਨ ਤੋਂ ਬਾਅਦ ਹੁਣ 3 ਆਦਮੀਆਂ 'ਤੇ ਦੋਸ਼ ਤੈਅ ਕੀਤੇ ਗਏ ਹਨ।
ਜੂਨ 2020 'ਚ ਵਿਕਟੋਰੀਆ ਪੁਲਿਸ ਦੀ 'ਸਟ੍ਰਾਈਕ ਫੋਰਸ' ਯੂਨਿਟ ਨੇ ਵਿਕਟੋਰੀਆ 'ਚ ਫੈਂਟਾਨਿਲ ਸਪਲਾਈ ਕਰਦੇ ਇੱਕ ਸੰਗਠਿਤ ਅਪਰਾਧਿਕ ਗਰੁੱਪ ਦਾ ਪਤਾ ਲਗਾਇਆ ਸੀ।
ਇਸ ਦੇ ਤਾਰ ਲੋਅਰ ਮੇਨਲੈਂਡ ਨਾਲ ਜੁੜੇ ਸਨ।
ਇਸ ਤੋਂ ਬਾਅਦ 'ਪ੍ਰੋਜੈਕਟ ਜੁਲੀਅਟ' ਦੀ ਸ਼ੁਰੂਆਤ ਕੀਤੀ ਗਈ।
ਜਾਂਚ ਦੌਰਾਨ ਕੁੱਲ 9 ਸਰਚ ਵਰੰਟਾਂ ਨੂੰ ਅੰਜਾਮ ਦਿੱਤਾ ਗਿਆ।
ਇਸ 'ਚ 4 ਜਿਉਰਿਸਡਿਕਸ਼ਨਸ 'ਚ 6 ਘਰ ਅਤੇ 3 ਲਗਜ਼ਰੀ ਵਾਹਨਾਂ ਦੀ ਤਲਾਸ਼ੀ ਸ਼ਾਮਿਲ ਸੀ।
ਇਸ ਦੌਰਾਨ 20 ਬੰਦੂਕਾਂ ਬਰਾਮਦ ਹੋਈਆਂ।
ਇਸ ਤੋਂ ਇਲਾਵਾ ਫੈਂਟਾਨਿਲ, ਮੈਥਮਫਿਟਾਮੀਨ, ਕੋਕੇਨ ਅਤੇ ਐਕਸਟਸੀ ਦੀ ਵੱਡੀ ਖੇਪ ਬਰਾਮਦ ਹੋਈ।
ਜਾਣਕਾਰੀ ਦਿੱਤੀ ਗਈ ਕਿ $385,000 ਕੈਸ਼ ਬਰਾਮਦ ਹੋਇਆ।
3 ਲਗਜ਼ਰੀ ਵਾਹਨ ਵੀ ਜਬਤ ਕੀਤੇ ਗਏ।
8 ਫਰਵਰੀ ਨੂੰ ਮਾਮਲੇ 'ਚ ਪਬਲਿਕ ਪ੍ਰਾਸੀਕਿਊਸ਼ਨ ਆਫ ਕੈਨੇਡਾ ਨੇ 3 ਲੋਕਾਂ ਖਿਲਾਫ ਮਲਟੀਪਲ ਦੋਸ਼ ਤੈਅ ਕੀਤੇ ਹਨ।
ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਪਛਾਣ 34 ਸਾਲਾ ਬ੍ਰਾਇਨ ਜੇਮਸ ਬੈਲਾ, 34 ਸਾਲਾ ਸਰੀ ਨਿਵਾਸੀ ਵੂ ਬਾਓ ਨੂਗਿਨ ਅਤੇ 35 ਸਾਲਾ ਬਰੈਂਟ ਵਿਲੀਅਮ ਵੈਨ ਬਸਕਰਕ ਵਜੋਂ ਹੋਈ ਹੈ।




