Feb 7, 2022 11:33 PM - The Canadian Press

ਔਂਟੈਰੀਓ 'ਚ ਇੱਕ ਕੋਰਟ ਨੇ ਟਰੱਕਰਸ ਸੰਬੰਧੀ ਹੌਂਕਿੰਗ ਦੇ ਮਸਲੇ 'ਤੇ ਸੁਣਵਾਈ ਦੌਰਾਨ ਫੈਸਲਾ ਸੁਣਾਇਆ ਕਿ ਡਾਊਨਟਾਊਨ ਇਲਾਕੇ 'ਚ ਹੌਰਨ ਵਜਾਉਣ 'ਤੇ 10 ਦਿਨ ਦੀ ਇਨਜੰਕਸ਼ਨ ਲਗਾਈ ਜਾ ਰਹੀ ਹੈ।
ਇਸ ਇਲਾਕੇ 'ਚ ਟਰੱਕਰਸ ਦੇ ਪ੍ਰਦਰਸ਼ਨ ਵਿਚਾਲੇ ਲਗਾਤਾਰ ਹੌਰਨ ਵਜਾਏ ਜਾਣ ਕਾਰਨ ਲੋਕਾਂ ਵੱਲੋਂ ਪ੍ਰੇਸ਼ਾਨੀ ਹੋਣ ਦੀ ਗੱਲ ਆਖੀ ਗਈ ਸੀ।
ਸੁਪੀਰੀਅਰ ਕੋਰਟ ਜਸਟਿਸ ਹਿਉਗ ਮੈਕਲੀਨ ਦਾ ਕਹਿਣਾ ਹੈ ਕਿ ਇਨਜੰਕਸ਼ਨ ਟੈਂਪਰੇਰੀ ਹੈ ਕਿਉਂਕਿ ਉਹ ਫਿਲਹਾਲ ਹੋਰ ਸਬੂਤ ਵੇਖਣਾ ਚਾਹੁੰਦੇ ਹਨ।
ਹਾਲਾਂਕਿ ਉਨ੍ਹਾਂ ਕਿਹਾ ਕਿ ਜਿਹੜੇ ਪ੍ਰਮਾਣ ਪੇਸ਼ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਹੌਂਕਿੰਗ 'ਤੇ ਹਾਲ ਦੀ ਘੜੀ ਇਨਜੰਕਸ਼ਨ ਲਗਾਉਣਾ ਵਾਜਿਬ ਹੈ।
ਕਥਿਤ ਤੌਰ 'ਤੇ ਪ੍ਰਦਰਸ਼ਨਾਂ 'ਚ ਸ਼ਾਮਿਲ ਕੋਲ ਲੋਕ ਟਰੇਨ ਹੌਰਨਸ ਵੀ ਵਜਾ ਰਹੇ ਹਨ।
ਦੱਸਿਆ ਗਿਆ ਕਿ ਇਹ ਸਵਾਲ ਉਸ ਵੇਲੇ ਨਹੀਂ ਚੁੱਕੇ ਗਏ ਜਦ ਕੋਈ ਕਾਰਾਂ ਜਿਹੇ ਵਾਹਨਾਂ ਦੇ ਛੋਟੇ ਹੌਰਨ ਵੱਜ ਰਹੇ ਹੋਣ ਬਲਕਿ ਵੱਡੇ ਅਤੇ ਪ੍ਰੇਸ਼ਾਨ ਕਰਨ ਵਾਲੇ ਹੌਰਨ ਲਗਾਤਾਰ ਵੱਜਣ ਕਾਰਨ ਇਹ ਸਵਾਲ ਚੁੱਕੇ ਜਾ ਰਹੇ ਹਨ।
ਪ੍ਰਦਰਸ਼ਨਕਾਰੀਆਂ ਦਾ ਪੱਖ ਰੱਖ ਰਹੇ ਵਕੀਲ ਦਾ ਕਹਿਣਾ ਸੀ ਕਿ ਪ੍ਰਦਰਸ਼ਨਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।




