12.59C Vancouver
ADS

Apr 22, 2021 3:28 PM -

ਬੀ.ਸੀ. ਦੀ ਵਿਦਿਆਰਥਣ ਦਾ ਚਾਕੂ ਨਾਲ ਕਤਲ ਕਰਣ ਦੇ ਮਾਮਲੇ ਵਿੱਚ ਅਦਾਲਤ ਵਿੱਚ ਅਪਰਾਧਕ ਜ਼ਿੰਮੇਵਾਰੀ ਸੰਬੰਧੀ ਸੁਣਵਾਈ

Share On
judge-to-rule-on-criminal-responsibility-of-man-who-stabbed-two-b-c-students
Letisha Reimer is shown in a photo, part of a memorial to her outside Abbotsford Senior Secondary School in Abbotsford, B.C., Monday, Nov.7, 2016. THE CANADIAN PRESS/Geordon Omand

ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਦੇ ਜੱਜ ਤੋਂ ਅੱਜ ਇਸ ਬਾਰੇ ਆਪਣਾ ਫ਼ੈਸਲਾ ਸੁਣਾਏ ਜਾਣ ਦੀ ਉਮੀਦ ਹੈ ਕਿ ਇੱਕ ਵਿਅਕਤੀ ਜਿਸ ਨੇ ਹਾਈ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਚਾਕੂ ਮਾਰਿਆ ਉਹ ਇੱਕ ਮਾਨਸਿਕ ਰੋਗ ਕਾਰਨ ਅਪਰਾਧਕ ਤੌਰ ਤੇ ਜ਼ਿੰਮੇਵਾਰ ਹੈ ਜਾਂ ਨਹੀਂ।

ਗੈਬਰੀਅਲ ਕਲਾਈਨ ਨੂੰ ਪਿਛਲੇ ਸਾਲ 13 ਸਾਲਾ ਲਤਿਸ਼ਾ ਰਾਇਮਰ ਦੇ ਕਤਲ ਅਤੇ ਉਸ ਦੀ ਦੋਸਤ ’ਤੇ ਹਮਲੇ ਦੇ ਦੋਸ਼ਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਇਹ ਵਾਰਦਾਤ 2016 ਵਿੱਚ ਐਬੋਟਸਫੋਰਡ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਾਪਰੀ ਸੀ।

ਕਲਾਈਨ ਸਕਿਤਜ਼ੋਫ੍ਰੇਨੀਆ ਤੋਂ ਪੀੜਤ ਹੈ ਅਤੇ ਉਸਨੇ ਅਪਰਾਧਕ ਜ਼ਿੰਮੇਵਾਰੀ ’ਤੇ ਸੁਣਵਾਈ ਲਈ ਅਰਜ਼ੀ ਦਿੱਤੀ ਸੀ।

ਉਸ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਉਸ ਨੂੰ ਅਪਰਾਧਕ ਤੌਰ ’ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਉਸ ਕੋਲ ਇਹ ਸਮਝਣ ਦੀ ਸਮਰੱਥਾ ਨਹੀਂ ਸੀ ਕਿ ਉਹ ਕੁਝ ਗ਼ਲਤ ਕਰ ਰਿਹਾ ਹੈ।

ਜੇ ਜੱਜ ਇਸ ਦਲੀਲ ਨੂੰ ਖਾਰਜ ਕਰ ਦਿੰਦੇ ਹਨ ਤਾਂ ਕੇਸ ਸਜ਼ਾ ਸੁਣਵਾਈ ਵੱਲ ਵਧੇਗਾ।

ਜੇ ਜੱਜ ਕਲਾਈਨ ਨੂੰ ਅਪਰਾਧਕ ਤੌਰ ’ਤੇ ਜ਼ਿੰਮੇਵਾਰ ਨਹੀਂ ਸਮਝਦੀ ਤਾਂ ਉਸ ਦਾ ਵਕੀਲ ਕੈਦ ਦੇ ਅਗਲੇ ਕਦਮਾਂ ਬਾਰੇ ਕੇਸ ਨੂੰ ਬੀ.ਸੀ. ਰੀਵਿਊ ਬੋਰਡ ਸਾਹਮਣੇ ਪੇਸ਼ ਕਰਨ ਦੀ ਮੰਗ ਕਰੇਗਾ।

Latest news

carney-signals-controlled-increase-in-immigration
Punjabi

ਪੀ.ਐਮ.ਕਾਰਨੀ ਨੇ ਇਮੀਗ੍ਰੇਸ਼ਨ ਵਿੱਚ ਨਿਯੰਤਰਿਤ ਵਾਧੇ ਦੇ ਦਿੱਤੇ ਸੰਕੇਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਯੰਤਰਿਤ ਤਰੀਕੇ ਨਾਲ ਇਮੀਗ੍ਰੇਸ਼ਨ ਵਿਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਵਲੋਂ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਇੱਕ ਹੋਰ ਪਾਰਟ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਵਿਚ ਆ ਚੁੱਕਾ ਹੈ ਅਤੇ ਹੁਣ ਅਗਲਾ ਸਵਾਲ ਦੇਸ਼ ਦੀ ਆਬਾਦੀ ਵਿਚ ਇੱਕ ਨਿਯੰਤਰਿਤ ਵਾਧਾ ਸ਼ੁਰੂ ਕਰਨ ਦਾ ਹੈ।
calgary-chamber-warns-of-economic-fallout-from-alberta-split
Punjabi

ਐਲਬਰਟਾ ਦੇ ਵੱਖ ਹੋਣ ਨਾਲ ਆਰਥਿਕ ਨੁਕਸਾਨ ਦਾ ਖ਼ਦਸ਼ਾ, ਕੈਲਗਰੀ ਚੈਂਬਰ ਦੀ ਚੇਤਾਵਨੀ

ਕੈਲਗਰੀ ਚੈਂਬਰ ਆਫ਼ ਕਾਮਰਸ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਜੇਕਰ ਐਲਬਰਟਾ ਕੈਨੇਡਾ ਤੋਂ ਵੱਖ ਹੋ ਜਾਂਦਾ ਹੈ ਅਤੇ ਵਪਾਰਕ ਲਾਗਤਾਂ ਵਧਦੀਆਂ ਹਨ, ਤਾਂ ਕੈਲਗਰੀ ਵਿੱਚ 44,000 ਤੋਂ 69,000 ਦੇ ਕਰੀਬ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।ਯੂਨੀਵਰਸਿਟੀ ਆਫ਼ ਕੈਲਗਰੀ ਦੇ ਅਰਥ ਸ਼ਾਸਤਰੀ Trevor Tombe ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਕੈਨੇਡਾ ਛੱਡਣ ਦੇ ਵਪਾਰ, ਨਿਵੇਸ਼, ਕਰਮਚਾਰੀਆਂ ਅਤੇ ਸਰਕਾਰੀ ਵਿੱਤ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ ਹੈ। ਕੈਲਗਰੀ ਵਿੱਚ 3,60,000 ਤੋਂ ਵੱਧ ਨੌਕਰੀਆਂ ਦੂਜੇ ਸੂਬਿਆਂ ਜਾਂ ਦੇਸ਼ਾਂ ਨੂੰ ਐਕਸਪੋਰਟ ਉੱਤੇ ਨਿਰਭਰ ਹਨ। ਇਹ ਸਬੰਧ ਸਿਰਫ਼ ਤੇਲ ਅਤੇ ਗੈਸ ਤੱਕ ਸੀਮਤ ਨਹੀਂ ਸਗੋਂ ਪ੍ਰੋਫ਼ੈਸ਼ਨਲ ਸੇਵਾਵਾਂ, ਮੈਨੂਫੈਕਚਰਿੰਗ, ਟਰਾਂਸਪੋਰਟ ਅਤੇ ਟੂਰਿਜ਼ਮ ਵਿੱਚ ਵੀ ਫੈਲੇ ਹੋਏ ਹਨ। ਜੇਕਰ ਵਪਾਰਕ ਲਾਗਤਾਂ 5 ਫ਼ੀਸਦੀ ਵਧਦੀਆਂ ਹਨ ਤਾਂ ਕੈਲਗਰੀ ਵਿੱਚ ਲਗਭਗ 44,000 ਨੌਕਰੀਆਂ ਘੱਟ ਹੋ ਸਕਦੀਆਂ ਹਨ, ਅਤੇ 8 ਫ਼ੀਸਦੀ ਦੇ ਵਾਧੇ ਨਾਲ ਇਹ ਅੰਕੜਾ 69,000 ਤੱਕ ਪਹੁੰਚ ਸਕਦਾ ਹੈ।ਚੈਂਬਰ ਦੀ ਪ੍ਰਧਾਨ ਅਤੇ ਸੀ.ਈ.ਓ. ਡੇਬੋਰਾ ਯੇਡਲਿਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਕਾਰੋਬਾਰੀ ਭਾਈਚਾਰੇ ਵਿੱਚ ਚੱਲ ਰਹੀਆਂ ਚਿੰਤਾਵਾਂ ਨੂੰ ਅਸਲ ਅੰਕੜਿਆਂ ਸਾਹਮਣੇ ਰੱਖਦੀ ਹੈ।ਵੱਖ ਹੋਣ ਤੋਂ ਬਾਅਦ ਅਲਬਰਟਾ ਦੀ ਵਿੱਤੀ ਸਥਿਤੀ ਆਰਥਿਕ ਗੜਬੜੀ ਅਤੇ ਫੈਡਰਲ ਜ਼ਿੰਮੇਵਾਰੀਆਂ ਸੰਭਾਲਣ ਦੇ ਖਰਚੇ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ ਸਾਲਾਨਾ ਲਗਭਗ $9 ਬਿਲੀਅਨ ਦਾ ਘਾਟਾ ਪੈ ਸਕਦਾ ਹੈ।
rcmp-charges-16-in-major-quebec-cocaine-trafficking-investigation
Punjabi

ਆਰ.ਸੀ.ਐਮ.ਪੀ. ਦੀ ਵੱਡੀ ਕਾਰਵਾਈ, ਕੋਕੀਨ ਤਸਕਰੀ ਮਾਮਲੇ ’ਚ 16 ਵਿਅਕਤੀਆਂ’ਤੇ ਲੱਗੇ ਚਾਰਜ

ਕਿਊਬੈਕ ਵਿਚ ਆਰ.ਸੀ.ਐਮ.ਪੀ. ਨੇ ਕੋਕੀਨ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 16 ਵਿਅਕਤੀਆਂ ਖਿਲਾਫ਼ ਚਾਰਜਿਜ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਪ੍ਰੋਜੈਕਟ ਕ੍ਰੋਮ ਨਾਮਕ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ, ਜੋ ਸਾਲ 2022 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿਚ ਕੈਨੇਡਾ ਰੈਵੇਨਿਊ ਏਜੰਸੀ ਨੇ ਵੀ ਅਹਿਮ ਸਹਿਯੋਗ ਦਿੱਤਾ।
langley-shooting-leaves-one-person-injured-police-investigating
Punjabi

ਲੈਂਗਲੀ 'ਚ ਵਾਪਰੀ ਟਾਰਗੇਟਿਡ ਸ਼ੂਟਿੰਗ ਦੀ ਘਟਨਾ, ਇੱਕ ਵਿਅਕਤੀ ਜ਼ਖਮੀ

ਲੈਂਗਲੀ ਵਿਚ ਸ਼ੂਟਿੰਗ ਦੀ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਵੱਡੇ ਤੜਕੇ ਬਰੂਕਸਵੁੱਡ ਇਲਾਕੇ ਦੀ 205 ਸਟ੍ਰੀਟ ਦੇ 3000 ਬਲੌਕ ਵਿਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੈਂਗਲੀ ਆਰ.ਸੀ.ਐਮ.ਪੀ.ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ।
b-c-conservatives-accuse-eby-of-breaking-1-000-grocery-rebate-promise
Punjabi

$1,000 ਦੀ ਗ੍ਰੋਸਰੀ ਰਿਬੇਟ ਦਾ ਵਾਅਦਾ ਪੂਰਾ ਨਾ ਕਰਨ ’ਤੇ ਘਿਰੇ ਡੇਵਿਡ ਈਬੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬੇ ਵਿਚ ਚੱਲ ਰਹੀ ਕੰਪੇਨ ਦੌਰਾਨ ਬੀ.ਸੀ.ਐਨ.ਡੀ.ਪੀ. ਅਤੇ ਇਸ ਦੇ ਲੀਡਰ ਡੇਵਿਡ ਈਬੀ 'ਤੇ ਚੋਣ ਵਾਅਦਾ ਖਿਲਾਫ਼ੀ ਅਤੇ ਨਾਕਾਮ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਬੀ.ਸੀ. ਕੰਜ਼ਰਵੇਟਿਵ ਮੁਤਾਬਕ, ਠੀਕ ਦੋ ਸਾਲ ਪਹਿਲਾਂ ਬੀ. ਸੀ.ਐਨ.ਡੀ.ਪੀ. ਨੇ ਬ੍ਰਿਟਿਸ਼ ਕੋਲੰਬੀਆ ਦੇ ਹਰ ਪਰਿਵਾਰ ਨੂੰ $1,000 ਦੀ ਗ੍ਰੋਸਰੀ ਰਿਬੇਟ ਦੇਣ ਦਾ ਚੋਣ ਵਾਅਦਾ ਕੀਤਾ ਸੀ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਈਬੀ ਇਸ ਵਾਅਦੇ ਤੋਂ ਮੁੱਕਰ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link