11.9C Vancouver
ADS

Aug 25, 2021 7:32 PM -

ਚੋਣ ਪ੍ਰਚਾਰ ਦੌਰਾਨ ਸਰੀ ਪਹੁੰਚੇ ਟਰੂਡੋ; ਓ'ਟੂਲ ਤੇ ਜਗਮੀਤ ਸਿੰਘ ਔਂਟੈਰੀਓ 'ਚ ਕਰ ਰਹੇ ਚੋਣ ਪ੍ਰਚਾਰ

Share On
justin-trudeau-reaches-surrey-during-election-campaign-otoole-and-jagmeet-singh-campaigning-in-ontario
Liberal Leader Justin Trudeau talks to family and friends as he leaves a campaign stop at a long term care home in Victoria, B.C., Thursday, Aug. 19, 2021. THE CANADIAN PRESS/Sean Kilpatrick

ਕੈਨੇਡਾ 'ਚ ਚੋਣ ਪ੍ਰਚਾਰ ਜ਼ੋਰਾਂ ਨਾਲ ਜਾਰੀ ਹੈ।

ਅੱਜ ਕੰਜ਼ਰਵੇਟਿਵ ਲੀਡਰ ਐਰਿਨ ਓ'ਟੂਲ ਨੇ ਚੋਣ ਪ੍ਰਚਾਰ ਦੌਰਾਨ ਔਂਟੈਰੀਓ ਦੇ ਬਰੈਂਟਫੋਰਡ ਪਹੁੰਚ ਕੀਤੀ।

ਉਨ੍ਹਾਂ ਵਾਅਦਾ ਕੀਤਾ ਕਿ ਕੰਜ਼ਰਵੇਟਿਵ ਸਰਕਾਰ ਸੂਬਿਆਂ ਦੇ ਨਾਲ ਮਿਲ ਕੇ ਕੰਮ ਕਰੇਗੀ ਅਤੇ ਮਾਨਸਿਕ ਸਿਹਤ ਸੰਬੰਧੀ ਇਨੀਸ਼ੀਏਟਿਵਸ ਵਿੱਚ ਨਿਵੇਸ਼ ਕਰੇਗੀ।

ਉਨ੍ਹਾਂ ਕਿਹਾ ਕਿ ਮੈਂਟਲ ਹੈਲਥ ਸੰਕਟ ਕੋਵਿਡ-19 ਪੈਂਡੈਮਿਕ ਵਿਚਾਲੇ ਇੱਕ ਐਪੀਡੈਮਿਕ ਦੇ ਵਾਂਗ ਜਾਰੀ ਹੈ।

ਉੱਧਰ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਵਾਅਦਾ ਕੀਤਾ ਕਿ ਵੱਡੇ ਬੈਂਕਸ ਅਤੇ ਇੰਸ਼ੋਰੈਂਸ ਕੰਪਨੀਆਂ ਲਈ ਕਾਰਪੋਰੇਟ ਇੰਕਮ ਟੈਕਸ 'ਚ ਵਾਧਾ ਕੀਤਾ ਜਾਵੇਗਾ, ਅਤੇ ਇਸ ਨਾਲ ਲੋਕਾਂ ਨੂੰ ਫੰਡ ਪ੍ਰਦਾਨ ਕਰਨ 'ਚ ਮਦਦ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕ ਪੈਂਡੈਮਿਕ ਵਿਚਾਲੇ ਸੰਘਰਸ਼ ਵਿੱਚੋਂ ਲੰਘ ਰਹੇ ਹਨ ਅਤੇ ਉਨ੍ਹਾਂ ਨੂੰ ਵਾਪਿਸ ਲੀਹ 'ਤੇ ਆਉਣ ਲਈ ਮਦਦ ਕੀਤੀ ਜਾਵੇਗੀ।

ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਅੱਜ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਕਿ ਜੇਕਰ ਉਹ ਸਰਕਾਰ 'ਚ ਆਉਂਦੇ ਹਨ ਤਾਂ ਵੱਡੀਆਂ ਟੈਲੀਕਾਮ ਕੰਪਨੀਆਂ ਨੂੰ ਨਿਸ਼ਾਨੇ 'ਤੇ ਲਿਆ ਜਾਵੇਗਾ ਅਤੇ ਸੈਲਫੋਨ ਤੇ ਇੰਟਰਨੈਟ ਦੇ ਬਿੱਲ ਘਟਾਉਣ 'ਤੇ ਕੰਮ ਕੀਤਾ ਜਾਵੇਗਾ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link