17.55C Vancouver
ADS

Nov 2, 2023 7:18 PM - Connect News

ਈਡੀ ਅੱਗੇ ਪੇਸ਼ ਨਹੀਂ ਹੋਏ ਕੇਜਰੀਵਾਲ, ਕਿਹਾ ਨੋਟਿਸ ਵਾਪਸ ਲਵੇ ਏਜੰਸੀ

Share On
kejriwal-did-not-appear-before-ed-asked-agency-to-withdraw-notice
ED is gradually strengthening its grip on several AAP leaders regarding the Delhi liquor scam. (Photo: X/@ArvindKejriwal)

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਪੁੱਛਗਿੱਛ ਲਈ 2 ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਕੀਤਾ ਸੀ।

ਈਡੀ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਇਹ ਨੋਟਿਸ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ।

ਉਨ੍ਹਾਂ ਕਿਹਾ ਕਿ ਇਹ ਨੋਟਿਸ ਭਾਜਪਾ ਦੇ ਕਹਿਣ ਅਤੇ ਉਹ ਚਾਰ ਰਾਜਾਂ ਵਿੱਚ ਚੋਣ ਪ੍ਰਚਾਰ ਨਾ ਕਰ ਸਕਣ ਇਸ ਲਈ ਭੇਜਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਨੋਟਿਸ ਨੂੰ ਤੁਰੰਤ ਵਾਪਸ ਲਿਆ ਜਾਵੇ, ਹਾਲਾਂਕਿ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਏ।

ਜ਼ਿਕਰਯੋਗ ਹੈ ਕਿ 'ਆਪ' ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਨੀਤੀ ਘੁਟਾਲੇ 'ਚ ਫਰਵਰੀ ਤੋਂ ਜੇਲ 'ਚ ਬੰਦ ਹਨ।

ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਈਡੀ ਨੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ 'ਆਪ' ਦੇ ਕਈ ਨੇਤਾਵਾਂ 'ਤੇ ਈਡੀ ਹੌਲੀ-ਹੌਲੀ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ।

ਅੱਜ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ ਹੈ।

Latest news

apartment-fire-in-northeast-edmonton-causes-1-1m-in-damage-injures-resident-and-firefighter
Punjabi

ਐਡਮਿੰਟਨ: ਅਪਾਰਟਮੈਂਟ ਕੰਪਲੈਕਸ ਵਿਚ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ

ਐਡਮਿੰਟਨ ਦੇ ਨੌਰਥਈਸਟ ਇਲਾਕੇ ਦੇ ਅਪਾਰਟਮੈਂਟ ਕੰਪਲੈਕਸ ਵਿਚ ਲੱਗੀ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ ਹੋ ਗਈ। ਇਲਾਕੇ ਵਿਚ ਸਥਿਤ ਵਿੰਡਹੈਮ ਕਰਾਸਿੰਗ ਅਪਾਰਟਮੈਂਟਸ ਵਿਚ 20 ਅਪ੍ਰੈਲ ਨੂੰ ਅੱਗ ਲੱਗੀ ਸੀ।
ndp-leader-avi-lewis-will-not-run-in-quebec-byelection-after-boulerice-departure
Punjabi

ਬੋਲੇਰਿਸ ਦੇ ਜਾਣ ਤੋਂ ਬਾਅਦ ਐਨ.ਡੀ.ਪੀ ਨੇਤਾ ਐਵੀ ਲੇਵਿਸ ਕਿਊਬੈਕ ਜ਼ਿਮਨੀ-ਚੋਣ ਵਿੱਚ ਨਹੀਂ ਲੜਨਗੇ

ਕੈਨੇਡਾ ਦੀ ਫੈਡਰਲ ਐਨ.ਡੀ.ਪੀ. ਦੀਆਂ ਪਾਰਲੀਮੈਂਟ ਵਿਚ ਸੀਟਾਂ ਹੋਰ ਘੱਟ ਗਈਆਂ ਹਨ। ਪਾਰਟੀ ਦੇ ਲੰਮੇ ਸਮੇਂ ਤੋਂ ਐਮ.ਪੀ. ਅਲੈਗਜ਼ੈਂਡਰ ਬੋਲੇਰਿਸ ਨੇ ਫੈਡਰਲ ਰਾਜਨੀਤੀ ਛੱਡ ਕੇ ਕਿਊਬੈਕ ਦੀ ਸੂਬਾਈ ਰਾਜਨੀਤੀ ਵਿਚ ਜਾਣ ਦਾ ਐਲਾਨ ਕੀਤਾ ਹੈ। ਉਹ ਅਕਤੂਬਰ ਵਿਚ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ Québec solidaire ਪਾਰਟੀ ਵੱਲੋਂ ਚੋਣ ਲੜਨਗੇ। ਉਹ ਕਿਊਬੈਕ ਤੋਂ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਦੇ ਜਾਣ ਨਾਲ NDP ਕੋਲ ਸੰਸਦ ਵਿਚ ਹੁਣ ਸਿਰਫ਼ ਪੰਜ ਸੀਟਾਂ ਰਹਿ ਗਈਆਂ ਹਨ, ਜੋ ਕਿ ਪਾਰਟੀ ਲਈ ਇੱਕ ਵੱਡਾ ਝਟਕਾ ਹੈ।
edmonton-police-seek-public-help-to-locate-missing-19-year-old
Punjabi

ਐਡਮਿੰਟਨ ਪੁਲਿਸ ਨੇ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮੰਗੀ ਮਦਦ

ਐਡਮਿੰਟਨ ਪੁਲਿਸ ਨੇ ਇਕ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮਦਦ ਮੰਗੀ ਹੈ, ਜਿਸ ਦੀ ਪਛਾਣ ਪ੍ਰਯਾਗ ਦਲਭਟਵਾਲਾ ਵਜੋਂ ਦੱਸੀ ਗਈ ਹੈ। ਪੁਲਿਸ ਅਤੇ ਪਰਿਵਾਰ ਵੱਲੋਂ ਉਸ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।ਪ੍ਰਯਾਗ ਨੂੰ ਆਖਰੀ ਵਾਰ 23 ਅਪ੍ਰੈਲ ਨੂੰ ਸ਼ਾਮ ਕਰੀਬ 4 ਵਜੇ 99 St. ਅਤੇ 90 ਐਵੇਨਿਊ ਦੇ ਇਲਾਕੇ ਦੀ ਰਿਹਾਇਸ਼ 'ਤੇ ਦੇਖਿਆ ਗਿਆ ਸੀ।
more-than-10-kg-of-suspected-drugs-seized-in-kelowna-trafficking-investigation-two-men-arrested
Punjabi

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰ.ਸੀ.ਐਮ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖਿਲਾਫ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ 15 ਅਪ੍ਰੈਲ ਨੂੰ ਤਿੰਨ ਸਥਾਨਕ ਘਰਾਂ ਦੀ ਤਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ 7 ਕਿਲੋ ਸ਼ੱਕੀ ਕੋਕੀਨ, 2 ਕਿਲੋ ਤੋਂ ਵੱਧ ਫੈਂਟਾਨਿਲ ਅਤੇ 1 ਕਿਲੋ ਸਾਈਲੋਸਾਈਬਿਨ ਮਸ਼ਰੂਮ ਦੀ ਬਰਾਮਦਗੀ ਕੀਤੀ।
three-liberal-mps-take-seats-in-house-after-byelections-boosting-government-majority
Punjabi

ਜ਼ਿਮਨੀ ਚੋਣਾਂ ਤੋਂ ਬਾਅਦ ਤਿੰਨ ਲਿਬਰਲ ਸੰਸਦ ਮੈਂਬਰਾਂ ਨੇ ਹਾਊਸ ਔਫ ਕਾਮਨਜ਼ ਵਿੱਚ ਸੰਭਾਲੀਆਂ ਸੀਟਾਂ

ਕੈਨੇਡਾ ਵਿਚ ਹਾਲ ਹੀ ਵਿਚ ਜ਼ਿਮਨੀ ਚੋਣਾਂ ਜਿੱਤਣ ਵਾਲੀਆਂ ਤਿੰਨ ਲਿਬਰਲ ਉਮੀਦਵਾਰ ਨੇ ਅੱਜ ਤੋਂ ਹਾਊਸ ਔਫ ਕਾਮਨਜ਼ ਵਿਚ ਆਪਣੀਆਂ ਸੀਟਾਂ ਸੰਭਾਲ ਲਈਆਂ ਹਨ। ਡੌਲੀ ਬੇਗਮ, ਡੈਨੀਅਲ ਮਾਰਟਿਨ ਅਤੇ ਟੈਟੀਆਨਾ ਔਗਸਟੇ ਨੇ ਬੀਤੇ ਸ਼ਨੀਵਾਰ ਨੂੰ ਐਮ.ਪੀ. ਵਜੋਂ ਸਹੁੰ ਚੁੱਕੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link