14.08C Vancouver
ADS

Sep 29, 2021 8:51 AM -

ਕੇਜਰੀਵਾਲ ਧੋਖੇਬਾਜ਼ ਹੈ, ਦਿੱਲੀ ਦੇ ਸਿਰਫ਼ 5 ਫ਼ੀਸਦ ਲੋਕਾਂ ਨੂੰ ਹੀ ਦਿੱਤੀ ਹੈ ਮੁਫ਼ਤ ਬਿਜਲੀ: ਪੰਜਾਬ ਕਾਂਗਰਸ ਨੇਤਾ

Share On
kejriwal-is-fraud-given-free-electricity-to-only-5-pc-people-in-delhi-punjab-cong-leader
Kejriwal is fraud, given free electricity to only 5 pc people in Delhi: Punjab Cong leader

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਦੋ ਦਿਨਾਂ ਦੇ ਦੌਰੇ ਬਾਰੇ ਕਾਂਗਰਸ ਲੀਡਰ ਰਾਜ ਕੁਮਾਰ ਵੇਰਕਾ ਨੇ ਅੱਜ ਬੁੱਧਵਾਰ ਨੂੰ ਆਪ ਆਗੂ ਦੀ ਨਿਖੇਧੀ ਕਰਦਿਆਂ ਆਖਿਆ ਕਿ ਕੇਜਰੀਵਾਲ ਧੋਖੇਬਾਜ਼ ਹੈ, ਉਸਨੇ ਕੌਮੀ ਰਾਜਧਾਨੀ ਦੇ ਸਿਰਫ਼ 5 ਫ਼ੀਸਦ ਲੋਕਾਂ ਨੂੰ ਹੀ ਬਿਜਲੀ ਦੀਆਂ 200 ਯੂਨਿਟਾਂ ਮੁਫ਼ਤ ਦਿੱਤੀਆਂ ਹਨ।

ਸੂਬਾਈ ਕੈਬਨਿਟ ਦੀ ਚੰਡੀਗੜ੍ਹ ਵਿੱਚ ਦੂਜੀ ਬੈਠਕ ਤੋਂ ਪਹਿਲਾਂ ਉਨ੍ਹਾਂ ਆਖਿਆ,"ਕੇਜਰੀਵਾਲ ਇੱਕ ਧੋਖੇਬਾਜ਼ ਹੈ। ਉਹਨਾਂ ਨੇ ਦਿੱਲੀ ਦੀ ਵੱਸੋਂ ਦੇ ਸਿਰਫ਼ 5 ਫ਼ੀਸਦ ਲੋਕਾਂ ਨੂੰ ਹੀ ਬਿਜਲੀ ਦੀਆਂ 200 ਯੂਨਿਟਾਂ ਮੁਫ਼ਤ ਦਿੱਤੀਆਂ ਹਨ। ਇੱਥੇ ਅਸੀਂ ਲੋਕਾਂ ਦੀ ਭਲਾਈ ਲਈ ਚਰਚਾ ਕਰਨ ਲਈ ਇਕੱਠੇ ਹੋਏ ਹਾਂ।"

ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਅਤੇ ਪੰਜਾਬ ਕਾਂਗਰਸ ਵਿਚਲੀ ਗੜਬੜ ਨੂੰ ਲੈਕੇ ਉਹਨਾਂ ਆਖਿਆ,"ਮੈਂ ਸਿੱਧੂ ਜੀ ਨੂੰ ਕਾਂਗਰਸ ਦੇ ਨਾਲ ਹੀ ਰਹਿਣ ਅਤੇ ਸਾਡੇ ਨਾਲ ਹੀ ਕੰਮ ਕਰਨ ਦੀ ਸਲਾਹ ਦਿੰਦਾ ਹਾਂ। ਅਸੀਂ ਸਿੱਧੂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਮਾਮਲੇ ਦਾ ਹੱਲ ਕੱਢ ਲਾਵਾਂਗੇ।"

ਇਸੇ ਦਰਮਿਆਨ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਵੱਜੋਂ ਅਸਤੀਫ਼ਾ ਦੇਣ ਦੇ ਇੱਕ ਦਿਨ ਮਗਰੋਂ, ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਉਹ ਆਪਣੀ ਨੈਤਿਕ ਮੁੱਲਾਂ ਅਤੇ ਨੈਤਿਕ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰ ਸਕਦੇ ਅਤੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਉਹ ਸੂਬੇ ਦੀ ਸਾਰੀ ਪ੍ਰਣਾਲੀ ਵਿੱਚ ਦਾਗ਼ੀ ਨੇਤਾ ਅਤੇ ਅਫਸਰਾਂ ਨੂੰ ਮੁੜ ਨਹੀਂ ਚਾਹੁੰਦੇ।

ਸਿੱਧੂ ਦੇ ਪਾਰਟੀ ਦੇ ਸੂਬਾਈ ਮੁਖੀ ਦੇ ਅਹੁਦੇ ਤੋਂ ਅਸਤੀਫ਼ੇ ਨੇ ਪੰਜਾਬ ਕਾਂਗਰਸ ਵਿਚਲੀ ਮੁਸੀਬਤ ਨੂੰ ਹੋਰ ਗੰਭੀਰ ਕਰ ਦਿੱਤਾ ਹੈ ਅਤੇ ਪਾਰਟੀ ਵਿੱਚ ਚਰਚਾਵਾਂ ਤੇ ਵਿਚਾਰ-ਵਟਾਂਦਰਾ ਦੇ ਦੌਰ ਨੂੰ ਵੀ ਵਧਾ ਦਿੱਤਾ ਹੈ।

ਦੱਸਣਯੋਗ ਹੈ ਕਿ ਉਹਨਾਂ ਦੇ ਨੇੜਲੇ ਇੱਕ ਮੰਤਰੀ ਅਤੇ ਤਿੰਨ ਕਾਂਗਰਸ ਨੇਤਾ ਆਪਣੇ ਅਹੁਦਿਆਂ ਤੋਂ ਪਿੱਛੇ ਹਟ ਗਏ ਹਨ।

Latest news

vancouver-police-open-new-training-academy-40-recruits-begin-training
Punjabi

ਵੈਨਕੂਵਰ ਪੁਲਿਸ ਦੀ ਨਵੀਂ ਅਕੈਡਮੀ ਦਾ ਉਦਘਾਟਨ, 40 ਨਵੇਂ ਭਰਤੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

ਵੈਨਕੂਵਰ ਪੁਲਿਸ ਵਿਭਾਗ ਨੇ ਆਪਣੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਸ਼ੁਰੂ ਕਰਦਿਆਂ ਡਾਊਨਟਾਊਨ ਈਸਟਸਾਈਡ ਵਿਚ ਸਥਿਤ ਵੁੱਡਵਰਡ ਦੀ ਇਮਾਰਤ ਵਿਖੇ ਆਪਣੇ ਨਵੇਂ ਸਿਖਲਾਈ ਕੇਂਦਰ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਸਾਲ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵੈਨਕੂਵਰ ਪੁਲਿਸ ਕੋਲ ਭਰਤੀ ਹੋਣ ਵਾਲੇ ਨਵੇਂ ਮੁਲਾਜ਼ਮਾਂ ਲਈ ਆਪਣਾ ਖ਼ੁਦ ਦਾ ਸਿਖਲਾਈ ਸੈਂਟਰ ਉਪਲਬਧ ਹੋਇਆ ਹੈ।
senior-hamas-commander-killed-in-israeli-airstrike-on-gaza-military-says
Punjabi

ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲੇ ਦੌਰਾਨ ਹਮਾਸ ਦਾ ਸੀਨੀਅਰ ਕਮਾਂਡਰ ਹਲਾਕ

ਇਜ਼ਰਾਈਲ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਇੱਕ ਹਵਾਈ ਹਮਲੇ ਦੌਰਾਨ ਹਮਾਸ ਦੇ ਇੱਕ ਸੀਨੀਅਰ ਕਮਾਂਡਰ ਨੂੰ ਮਾਰ ਦਿੱਤਾ ਗਿਆ ਹੈ। ਇਹ ਹਮਲਾ ਵੀਰਵਾਰ ਨੂੰ ਕੀਤਾ ਗਿਆ ਸੀ। ਹਮਾਸ ਦੀ ਹਥਿਆਰਬੰਦ ਵਿੰਗ ਨੇ ਵੀ ਮੁਹੰਮਦ ਅਬਦੁਲ ਸਲਾਮ ਅਲ-ਯਜ਼ੂਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਮਾਸ ਮੁਤਾਬਕ, ਵੀਰਵਾਰ ਦੇ ਹਵਾਈ ਹਮਲੇ ਵਿੱਚ ਉਹ ਮਾਰਿਆ ਗਿਆ ਅਤੇ ਉਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹੋਏ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
justin-trudeau-enters-entertainment-industry-launches-new-production-company
Punjabi

ਜਸਟਿਨ ਟਰੂਡੋ ਦੀ ਮਨੋਰੰਜਨ ਜਗਤ ’ਚ ਐਂਟਰੀ, Katie Telford ਨਾਲ ਮਿਲ ਕੇ ਲਾਂਚ ਕੀਤੀ ਨਵੀਂ ਪ੍ਰੋਡਕਸ਼ਨ ਕੰਪਨੀ

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਲੰਮਾ ਸਮਾਂ ਚੀਫ਼ ਆਫ਼ ਸਟਾਫ਼ ਰਹੀ Katie Telford ਰਾਜਨੀਤੀ ਛੱਡ ਕੇ ਹੁਣ ਮਨੋਰੰਜਨ ਜਗਤ ਵਿਚ ਕਦਮ ਰੱਖ ਰਹੇ ਹਨ। ਉਨ੍ਹਾਂ ਨੇ ਅੱਜ ਟੋਰੌਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਆਪਣੀ ਨਵੀਂ ਮੀਡੀਆ ਅਤੇ ਪ੍ਰੋਡਕਸ਼ਨ ਕੰਪਨੀ Hope & Hard Work ਨੂੰ ਲੌਂਚ ਕਰਨ ਦਾ ਐਲਾਨ ਕੀਤਾ ਹੈ।
behbal-kalan-firing-case-sukhbir-badal-skips-sit-appearance-seeks-time-till-september-30
Punjabi

ਬਹਿਬਲ ਕਲਾਂ ਗੋਲੀਕਾਂਡ: SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, 30 ਸਤੰਬਰ ਤੱਕ ਦਾ ਮੰਗਿਆ ਸਮਾਂ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਅੱਗੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ, ਪਰ ਉਹ ਅੱਜ SIT ਅੱਗੇ ਪੇਸ਼ ਨਹੀਂ ਹੋਏ। ਹਾਲਾਂਕਿ, ਉਨ੍ਹਾਂ ਵੱਲੋਂ ਪਰਮਬੰਸ ਸਿੰਘ ਰੋਮਾਨਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਦੇ ਕਰੀਬ SIT ਅਧਿਕਾਰੀਆਂ ਨੂੰ ਮਿਲੇ।
9-11-25th-anniversary-canadian-leaders-honour-victims-remember-solidarity-with-u-s
Punjabi

9/11 25th anniversary: Canadian leaders honour victims, remember solidarity with U.S.

Canadian leaders, including Prime Minister Mark Carney and Conservative Leader Pierre Poilievre, paid tribute to the victims of the 9/11 terrorist attacks in the United States on the 25th anniversary of the tragedy. During the attacks, Canadians stood shoulder to shoulder with their American neighbours. Communities across Canada, including Halifax, Gander in Newfoundland and Vancouver, opened their doors to thousands of Americans whose flights were diverted to Canada in the immediate aftermath of the attacks. Canada-U.S. Trade Minister Dominic LeBlanc said the compassion and generosity shown b
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link