13.69C Vancouver
ADS

Apr 28, 2020 3:39 PM -

ਹੜ੍ਹਾਂ ਨਾਲ ਹੋਏ ਨੁਕਸਾਨ ਦਾ ਨਿਰੀਖਣ ਕਰਨ ਲਈ ਪ੍ਰੀਮੀਅਰ ਜੇਸਨ ਕੈਨੀ ਫੋਰਟ ਮੈਕਮਰੀ ਪਹੁੰਚੇ

Share On
kenney-offers-support-to-fort-mcmurray-as-floods-chase-people-from-downtown
Flood water advances toward the Ptarmigan trailer court in the Waterways neighbourhood in Fort McMurray, Alta. on Sunday, April 26, 2020. THE CANADIAN PRESS/Greg Halinda

ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਮੁਤਾਬਕ ਹੜ੍ਹਾਂ ਕਾਰਣ ਹੋਏ ਨੁਕਸਾਨ ਦਾ ਨਿਰੀਖਣ ਕਰਨ ਲਈ ਉਹ ਫੋਰਟ ਮੈਕਮਰੀ ਗਏ ਸਨ।

ਐਨਵਾਇਰਮੈਂਟ ਮਨਿਸਟਰ ਜੇਸਨ ਨਿਕਸਨ ਨਾਲ ਉਨ੍ਹਾਂ ਇਹ ਦੌਰਾ ਸੋਮਵਾਰ ਦੁਪਹਿਰ ਕੀਤਾ।

ਅਥਾਬਾਸਕਾ ਅਤੇ ਕਲੀਅਰ ਵਾਟਰ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਣ ਸ਼ਹਿਰ ਦੇ ਸਾਰੇ ਡਾਊਨਟਾਊਨ ਇਲਾਕੇ ਨੂੰ ਖਾਲੀ ਕਰਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਨੌਰਦਰਨ ਲਾਈਟਜ਼ ਰੀਜਨਲ ਹੈਲਥ ਸੈਂਟਰ ਅਤੇ ਗਰੇਲਿੰਗ ਟੈਰਸ ਇਲਾਕਾ ਖਾਲੀ ਨਹੀਂ ਕੀਤਾ ਗਿਆ।

ਦੋ ਇਵੈਕਉਏਸ਼ਨ ਸੈਂਟਰਾਂ ਵਿੱਚ 5,000 ਵਿਅਕਤੀ ਰਜਿਸਟਰ ਕਰ ਚੁੱਕੇ ਹਨ ਅਤੇ ਹੋਰ ਲੋਕਾਂ ਦੇ ਰਜਿਸਟਰ ਕਰਣ ਦਾ ਅੰਦਾਜ਼ਾ ਹੈ ਕਿਓਂਕਿ ਜਿਹੜੇ ਇਲਾਕੇ ਨੂੰ ਖਾਲੀ ਕਰਨ ਦਾ ਨਿਰਦੇਸ਼ ਉਸ ਵਿੱਚ ਤਕਰੀਬਨ 12,000 ਲੋਕਾਂ ਦੀ ਆਬਾਦੀ ਹੈ।

ਸ਼ਹਿਰ ਵਿੱਚ ਪਿਛਲੇ ਮਹੀਨੇ ਕੋਵਿਡ -19 ਕਾਰਣ ਸਟੇਟ ਆਫ਼ ਲੋਕਲ ਐਮਰਜੈਂਸੀ ਜਾਰੀ ਕੀਤੀ ਗਈ ਸੀ ਅਤੇ ਹੁਣ ਹੜ੍ਹਾਂ ਕਾਰਣ ਦੂਜੀ ਸਟੇਟ ਲੋਕਲ ਐਮਰਜੈਂਸੀ ਲਾਈ ਗਈ ਹੈ।


Latest news

charges-approved-after-alleged-sexual-assault-in-downtown-vancouver
Punjabi

ਵੈਨਕੂਵਰ 'ਚ ਮਹਿਲਾ ਨਾਲ ਜਿਨਸੀ ਹਮਲੇ ਦੇ ਮਾਮਲੇ ਵਿੱਚ ਸ਼ੱਕੀ ਵਿਰੁੱਧ ਕੀਤਾ ਗਿਆ ਮਾਮਲਾ ਦਰਜ

ਵੈਨਕੂਵਰ ਦੇ ਡਾਊਨਟਾਊਨ ਵਿਚ ਇੱਕ ਮਹਿਲਾ ਨਾਲ ਜਿਨਸੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਕ, 25 ਮਾਰਚ ਦੀ ਸ਼ਾਮ 7:20 ਵਜੇ ਪੁਲਿਸ ਨੂੰ ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਮਹਿਲਾ ਨੇ ਸੰਪਰਕ ਕਰਕੇ ਸ਼ਿਕਾਇਤ ਕੀਤੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਹੈ।
bolsonaro-moved-to-house-arrest-after-hospital-discharge-in-brazil
Punjabi

ਬ੍ਰਾਜ਼ੀਲ ਦੇ ਬੋਲਸੋਨਾਰੋ ਨੂੰ ਸਿਹਤ ਠੀਕ ਨਾ ਹੋਣ ਕਾਰਨ ਘਰ ਵਿੱਚ ਸਜ਼ਾ ਕੱਟਣ ਦੀ ਮਿਲੀ ਇਜਾਜ਼ਤ

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਉਹ ਆਪਣੀ 27 ਸਾਲ ਦੀ ਸਜ਼ਾ ਘਰ ਵਿੱਚ ਰਹਿ ਕੇ ਕੱਟਣਗੇ।ਸੁਪਰੀਮ ਫੈਡਰਲ ਕੋਰਟ ਦੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਏ ਫੈਸਲੇ ਮੁਤਾਬਕ, ਖ਼ਰਾਬ ਸਿਹਤ ਦੇ ਮੱਦੇਨਜ਼ਰ ਬੋਲਸੋਨਾਰੋ ਨੂੰ ਘਰ ਵਿੱਚ ਸਜ਼ਾ ਕੱਟਣ ਦੀ ਇਜਾਜ਼ਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਇਸ ਫੈਸਲੇ ਦੀ 90 ਦਿਨਾਂ ਵਿੱਚ ਸਮੀਖਿਆ ਕੀਤੀ ਜਾਵੇਗੀ।
punjab-and-haryana-high-court-orders-fresh-cross-examination-in-majithia-defamation-case
Punjabi

ਮਜੀਠੀਆ ਮਾਣਹਾਨੀ ਕੇਸ ਵਿੱਚ ਹਾਈਕੋਰਟ ਦੇ ਹੁਕਮ, ਮੁੜ ਹੋਵੇਗੀ ਕਰੌਸ ਐਗਜ਼ਾਮੀਨੇਸ਼ਨ

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਵਿਰੁੱਧ ਦਰਜ ਮਾਣਹਾਨੀ ਦੇ ਕੇਸ ਵਿਚ ਹਾਈਕੋਰਟ ਤੋਂ ਝਟਕਾ ਲੱਗਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਸੰਜੇ ਸਿੰਘ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਮਜੀਠੀਆ ਦੇ ਮਾਣਹਾਨੀ ਕੇਸ ਦਾ ਦੁਬਾਰਾ ਕਰੌਸ ਐਗਜ਼ਾਮੀਨੇਸ਼ਨ ਕਰਨ ਦੇ ਹੁਕਮ ਦਿੱਤੇ ਹਨ।
abbotsford-police-issue-public-safety-notice-ahead-of-offenders-release
Punjabi

ਐਬਟਸਫੋਰਡ ਪੁਲਿਸ ਨੇ ਕੈਦੀ ਦੀ ਰਿਹਾਈ ਤੋਂ ਪਹਿਲਾਂ ਜਨਤਕ ਸੁਰੱਖਿਆ ਸੂਚਨਾ ਜਾਰੀ

ਐਬਟਸਫੋਰਡ ਪੁਲਿਸ ਨੇ ਇੱਕ ਹਾਈ ਰਿਸਕ ਸੈਕਸ ਓਫੈਂਡਰ ਦੀ ਰਿਹਾਈ ਨੂੰ ਲੈ ਕੇ ਆਮ ਜਨਤਾ ਲਈ ਪਬਲਿਕ ਸੇਫਟੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੁਲਿਸ ਨੇ ਕਿਹਾ ਕਿ 46 ਸਾਲਾ ਸਟੀਫਨ ਬ੍ਰੈਡਲੀ ਈਵਿੰਗ, ਜੋ ਕਿ ਗੰਭੀਰ ਜਿਨਸੀ ਅਪਰਾਧਾਂ ਦਾ ਦੋਸ਼ੀ ਹੈ 30 ਮਾਰਚ ਨੂੰ ਵਿਲੀਅਮ ਹੈੱਡ ਇੰਸਟੀਚਿਊਸ਼ਨ ਤੋਂ ਰਿਹਾਅ ਹੋ ਕੇ ਸ਼ਹਿਰ ਵਿਚ ਰਹਿਣ ਜਾ ਰਿਹਾ ਹੈ।
alberta-man-sentenced-to-17-years-in-u-s-prison-in-florida-child-exploitation-sting
Punjabi

ਐਲਬਰਟਾ ਦੇ ਵਿਅਕਤੀ ਨੂੰ ਅਮਰੀਕਾ ਵਿਚ ਨਾਬਾਲਗ ਬੱਚਿਆਂ ਨੂੰ ਝਾਂਸੇ ਵਿਚ ਦੇਣ ਦੇ ਦੋਸ਼ ਵਿੱਚ 17 ਸਾਲ ਦੀ ਸਜ਼ਾ

ਐਲਬਰਟਾ ਦੇ ਇਕ ਵਿਅਕਤੀ ਨੂੰ ਅਮਰੀਕਾ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸਟਿੰਗ ਆਪ੍ਰੇਸ਼ਨ ਵਿੱਚ ਫਸਣ ਤੋਂ ਬਾਅਦ ਫਲੋਰੀਡਾ ਦੀ ਅਦਾਲਤ ਨੇ 17 ਸਾਲ ਦੀ ਸਜ਼ਾ ਸੁਣਾਈ ਹੈ। ਰੈੱਡ ਡੀਅਰ ਦੇ ਰਹਿਣ ਵਾਲੇ 31 ਸਾਲਾ ਜੇਮਸ ਹੇਲਮਲੈਂਡ ਨਾਬਾਲਗ ਬੱਚੀ ਨੂੰ ਝਾਂਸੇ ਵਿਚ ਲੈਣ ਅਤੇ ਬਾਲ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਰੱਖਣ ਅਤੇ ਵੰਡਣ ਦਾ ਦੋਸ਼ੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link