15.76C Vancouver
ADS

Aug 18, 2022 9:29 PM - Connect News

ਬੀ.ਸੀ. ਲਿਬਰਲਸ ਨੇ ਸਰੀ 'ਚ ਦੂਜੇ ਹਸਪਤਾਲ ਲਈ ਦੋਹਰਾਈ ਵਚਨਬੱਧਤਾ, ਸੂਬਾ ਸਰਕਾਰ 'ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Share On
kevin-falcon-and-bc-liberals-reaffirm-commitment-to-second-surrey-hospital
BC Liberal Leader Kevin Falcon and Elenore Sturko, BC Liberal candidate for Surrey South, are reaffirming their party’s support for a second hospital in Surrey to meet the increasing needs of the fastest-growing city in British Columbia. (Photo - BC Liberal caucus)

ਬੀ.ਸੀ. ਲਿਬਰਲ ਪਾਰਟੀ ਲੀਡਰ ਕੈਵਿਨ ਫੈਲਕਨ ਅਤੇ ਸਾਊਥ ਸਰੀ ਤੋਂ ਪਾਰਟੀ ਦੀ ਉਪਚੋਣ ਦੀ ਉਮੀਦਵਾਰ ਐਲੀਨੋਰ ਸਟੂਰਕੋ ਨੇ ਇੱਕ ਵਾਰ ਫਿਰ ਤੋਂ ਪਾਰਟੀ ਦੀ ਸਰੀ ਦੇ ਦੂਜੇ ਹਸਪਤਾਲ ਲਈ ਸਹਿਯੋਗ ਪ੍ਰਦਾਨ ਕਰਨ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਸਭ ਤੋਂ ਤੇਜੀ ਨਾਲ ਵਧ-ਫੁੱਲ ਰਹੇ ਸ਼ਹਿਰ ਲਈ ਵਧਦੀਆਂ ਲੋੜਾਂ ਅਨੁਸਾਰ ਇਹ ਹਸਪਤਾਲ ਜਰੂਰੀ ਹੈ।

ਕੈਵਿਨ ਫੈਲਕਨ ਨੇ ਕਿਹਾ ਕਿ ਐਨ.ਡੀ.ਪੀ. ਨੇ ਸਰੀ ਦੇ ਵੋਟਰਾਂ ਨੂੰ ਵਾਅਦਾ ਕੀਤਾ ਸੀ ਕਿ ਇੱਕ ਪੂਰੀ ਸਰਵਿਸ ਵਾਲਾ ਹਸਪਤਾਲ ਲਿਆਂਦਾ ਜਾਵੇਗਾ ਪਰ ਇਹ ਪਾਰਟੀ ਕਲੋਵਰਡੇਲ ਇਲਾਕੇ 'ਚ ਸਿਰਫ ਇੱਕ ਅਰਜੈਂਟ ਕੇਅਰ ਸੈਂਟਰ ਪ੍ਰਦਾਨ ਕਰ ਰਹੀ ਹੈ ਜਿਸ 'ਚ 168 ਬੈਡ ਹਨ ਅਤੇ ਇਸ 'ਚ ਆਈ.ਸੀ.ਯੂ. ਅਤੇ ਮੈਟਰਨਿਟੀ ਵਾਰਡ ਦੀ ਸੁਵਿਧਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਸ਼ਹਿਰ ਦੀਆਂ ਲੋੜਾਂ ਲਈ ਕਾਫੀ ਨਹੀਂ ਹੈ।

ਕੈਵਿਨ ਫੈਲਕਨ ਨੇ ਕਿਹਾ ਕਿ ਬੀ.ਸੀ. ਲਿਬਰਲ ਸਰਕਾਰ ਸ਼ਹਿਰ ਨੂੰ ਫੁੱਲ ਸਰਵਿਸ ਹਸਪਤਾਲ ਪ੍ਰਦਾਨ ਕਰੇਗੀ।

ਉੱਧਰ ਐਲੀਨੋਰ ਸਟੂਰਕੋ ਨੇ ਕਿਹਾ ਕਿ ਸੂਬੇ ਦਾ ਹੈਲਥ ਕੇਅਰ ਸਿਸਟਮ ਚਰਮਰਾ ਗਿਆ ਹੈ ਅਤੇ ਐਂਬੂਲੈਂਸ 'ਚ ਦੇਰੀ, ਐਮਰਜੈਂਸੀ ਰੂਮ ਬੰਦ ਹੋਣ ਜਾਂ ਵਾਕ ਇਨ ਕਲੀਨਿਕਸ ਦੇ ਬੰਦ ਹੋਣ ਜਿਹੇ ਮਾਮਲਿਆਂ ਕਾਰਨ ਵੀ ਮੌਤਾਂ ਹੋ ਰਹੀਆਂ ਹਨ।

ਉਨ੍ਹਾਂ ਸਿਹਤ ਮੰਤਰੀ ਐਡਰੀਅਨ ਡਿਕਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਕਲੋਵਰਡੇਲ ਇਲਾਕੇ ਦੇ ਅਰਜੈਂਟ ਕੇਅਰ ਸੈਂਟਰ ਦਾ ਵਾਅਦਾ ਦੋਹਰਾ ਰਹੇ ਹਨ ਪਰ ਹੈਲਥਕੇਅਰ ਸੰਕਟ ਵਿਚਾਲੇ ਲੋਕ ਉਨ੍ਹਾਂ ਤੋਂ ਪ੍ਰੈਸ ਕਾਨਫਰੰਸ ਨਹੀਂ ਬਲਕਿ ਐਕਸ਼ਨ ਦੀ ਆਸ ਰੱਖਦੇ ਹਨ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link