12.68C Vancouver
ADS

Jun 3, 2021 5:29 PM -

ਰਿਕਾਰਡ ਹਾਸਿਲ ਕਰਨ 'ਚ ਤਾਲਮੇਲ ਦੇ ਕਮੀ ਕਾਰਨ ਦਫ਼ਨ ਕੀਤੇ ਮਿਲੇ 215 ਬੱਚਿਆਂ ਦੇ ਅਵਸ਼ੇਸ਼ਾਂ ਦੀ ਪਛਾਣ ਕਰਨਾ ਮੁਸ਼ਕਿਲ: ਮੈਰੀ ਐਲਨ ਟਰਪਲ ਲਾਫੌਂਡ

Share On
lack-of-co-operation-in-accessing-records-limits-the-ability-to-identify-the-remains-of-215-children-mary-ellen-turpel-lafond
Mary Ellen-Turpel Lafond says churches and the federal government have fought for more than 20 years against making such school records available. (Photo - University of British Columbia/Twitter)

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਹਿਸਟਰੀ ਅਤੇ ਡਾਇਲੌਗ ਸੈਂਟਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਰਿਕਾਰਡ ਅਤੇ ਹੋਰ ਡਾਟਾ ਨੂੰ ਹਾਸਿਲ ਕਰਨ 'ਚ ਤਾਲਮੇਲ ਦੇ ਕਮੀ ਕਾਰਨ ਦਫਨ ਕੀਤੇ ਮਿਲੇ 215 ਬੱਚਿਆਂ ਦੇ ਅਵਸ਼ੇਸ਼ਾਂ ਦੀ ਪਛਾਣ ਕਰਨਾ ਮੁਸ਼ਕਿਲ ਹੈ।

ਮੇਰੀ ਐਲਨ ਟਰਪਲ ਲਾਫੌਂਡ ਦਾ ਕਹਿਣਾ ਹੈ ਕਿ ਚਰਚਾਂ ਅਤੇ ਫੈਡਰਲ ਸਰਕਾਰ ਨੇ ਕਰੀਬ 20 ਸਾਲ ਤੋਂ ਅਜਿਹੇ ਸਕੂਲ ਰਿਕਾਰਡ ਹਾਸਿਲ ਕਰਨ 'ਚ ਅੜਿੱਕੇ ਪੇਸ਼ ਕੀਤੇ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਅਵਸ਼ੇਸ਼ਾਂ ਦੀ ਪਛਾਣ 'ਚ ਮਦਦ ਕੀਤੀ ਜਾਵੇ।

ਇੱਕ ਫੌਰੈਂਸਿਕ ਹਿਊਮਨ ਆਈਡੈਂਟੀਫਿਕੇਸ਼ਨ ਮਾਹਿਰ ਦਾ ਕਹਿਣਾ ਹੈ ਕਿ ਟੈਕੁਮਲੂਪਸ-ਸੁਵੈਟਮਕ ਫਰਸਟ ਨੇਸ਼ਨ ਸਾਹਮਣੇ ਇੱਕ ਮਹਿੰਗੀ ਪ੍ਰੀਕਿਰਿਆ ਖੜੀ ਹੈ ਜਿਸ ਨਾਲ ਇਹਨਾਂ ਅਵਸ਼ੇਸ਼ਾਂ ਦੀ ਪਛਾਣ ਹੋ ਸਕੇ।

ਚੋਟੀ ਦੇ ਕੈਥੋਲਿਕ ਚਰਚ ਅਧਿਕਾਰੀ ਨੇ ਮੰਗੀ ਮੁਆਫੀ

ਵੈਨਕੂਵਰ 'ਚ ਇੱਕ ਚੋਟੀ ਦੇ ਕੈਥੋਲਿਕ ਚਰਚ ਅਧਿਕਾਰੀ ਨੇ ਸੋਸ਼ਲ ਮੀਡੀਆ 'ਤੇ ਡੂੰਘੀ ਮੁਆਫ਼ੀ ਅਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।

ਇਹ ਸ਼ੋਕ 215 ਬੱਚਿਆਂ ਦੇ ਅਵਸ਼ੇਸ਼ ਮਿਲਣ ਦੇ ਮਾਮਲੇ 'ਚ ਕੀਤਾ ਗਿਆ ਹੈ।

ਆਰਚਬਿਸ਼ਪ ਜੇ. ਮਾਇਕਲ ਮਿਲਰ (Archbishop J. Michael Miller) ਨੇ ਕੱਲ ਟਵੀਟ ਕੀਤਾ ਅਤੇ ਕਿਹਾ ਕਿ ਇਸ 'ਚ ਕੋਈ ਸਵਾਲ ਹੀ ਨਹੀਂ ਹੈ ਕਿ ਜੋ ਹੋਇਆ ਉਹ ਗਲਤ ਸੀ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮੁਆਫੀ ਦੇ ਸ਼ਬਦਾਂ ਦੇ ਨਾਲ ਸਖਤ ਐਕਸ਼ਨ ਵਿਖਣਾ ਵੀ ਜਰੂਰੀ ਹੈ।

Latest news

carney-signals-controlled-increase-in-immigration
Punjabi

ਪੀ.ਐਮ.ਕਾਰਨੀ ਨੇ ਇਮੀਗ੍ਰੇਸ਼ਨ ਵਿੱਚ ਨਿਯੰਤਰਿਤ ਵਾਧੇ ਦੇ ਦਿੱਤੇ ਸੰਕੇਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਯੰਤਰਿਤ ਤਰੀਕੇ ਨਾਲ ਇਮੀਗ੍ਰੇਸ਼ਨ ਵਿਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਵਲੋਂ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਇੱਕ ਹੋਰ ਪਾਰਟ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਵਿਚ ਆ ਚੁੱਕਾ ਹੈ ਅਤੇ ਹੁਣ ਅਗਲਾ ਸਵਾਲ ਦੇਸ਼ ਦੀ ਆਬਾਦੀ ਵਿਚ ਇੱਕ ਨਿਯੰਤਰਿਤ ਵਾਧਾ ਸ਼ੁਰੂ ਕਰਨ ਦਾ ਹੈ।
calgary-chamber-warns-of-economic-fallout-from-alberta-split
Punjabi

ਐਲਬਰਟਾ ਦੇ ਵੱਖ ਹੋਣ ਨਾਲ ਆਰਥਿਕ ਨੁਕਸਾਨ ਦਾ ਖ਼ਦਸ਼ਾ, ਕੈਲਗਰੀ ਚੈਂਬਰ ਦੀ ਚੇਤਾਵਨੀ

ਕੈਲਗਰੀ ਚੈਂਬਰ ਆਫ਼ ਕਾਮਰਸ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਜੇਕਰ ਐਲਬਰਟਾ ਕੈਨੇਡਾ ਤੋਂ ਵੱਖ ਹੋ ਜਾਂਦਾ ਹੈ ਅਤੇ ਵਪਾਰਕ ਲਾਗਤਾਂ ਵਧਦੀਆਂ ਹਨ, ਤਾਂ ਕੈਲਗਰੀ ਵਿੱਚ 44,000 ਤੋਂ 69,000 ਦੇ ਕਰੀਬ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।ਯੂਨੀਵਰਸਿਟੀ ਆਫ਼ ਕੈਲਗਰੀ ਦੇ ਅਰਥ ਸ਼ਾਸਤਰੀ Trevor Tombe ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਕੈਨੇਡਾ ਛੱਡਣ ਦੇ ਵਪਾਰ, ਨਿਵੇਸ਼, ਕਰਮਚਾਰੀਆਂ ਅਤੇ ਸਰਕਾਰੀ ਵਿੱਤ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ ਹੈ। ਕੈਲਗਰੀ ਵਿੱਚ 3,60,000 ਤੋਂ ਵੱਧ ਨੌਕਰੀਆਂ ਦੂਜੇ ਸੂਬਿਆਂ ਜਾਂ ਦੇਸ਼ਾਂ ਨੂੰ ਐਕਸਪੋਰਟ ਉੱਤੇ ਨਿਰਭਰ ਹਨ। ਇਹ ਸਬੰਧ ਸਿਰਫ਼ ਤੇਲ ਅਤੇ ਗੈਸ ਤੱਕ ਸੀਮਤ ਨਹੀਂ ਸਗੋਂ ਪ੍ਰੋਫ਼ੈਸ਼ਨਲ ਸੇਵਾਵਾਂ, ਮੈਨੂਫੈਕਚਰਿੰਗ, ਟਰਾਂਸਪੋਰਟ ਅਤੇ ਟੂਰਿਜ਼ਮ ਵਿੱਚ ਵੀ ਫੈਲੇ ਹੋਏ ਹਨ। ਜੇਕਰ ਵਪਾਰਕ ਲਾਗਤਾਂ 5 ਫ਼ੀਸਦੀ ਵਧਦੀਆਂ ਹਨ ਤਾਂ ਕੈਲਗਰੀ ਵਿੱਚ ਲਗਭਗ 44,000 ਨੌਕਰੀਆਂ ਘੱਟ ਹੋ ਸਕਦੀਆਂ ਹਨ, ਅਤੇ 8 ਫ਼ੀਸਦੀ ਦੇ ਵਾਧੇ ਨਾਲ ਇਹ ਅੰਕੜਾ 69,000 ਤੱਕ ਪਹੁੰਚ ਸਕਦਾ ਹੈ।ਚੈਂਬਰ ਦੀ ਪ੍ਰਧਾਨ ਅਤੇ ਸੀ.ਈ.ਓ. ਡੇਬੋਰਾ ਯੇਡਲਿਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਕਾਰੋਬਾਰੀ ਭਾਈਚਾਰੇ ਵਿੱਚ ਚੱਲ ਰਹੀਆਂ ਚਿੰਤਾਵਾਂ ਨੂੰ ਅਸਲ ਅੰਕੜਿਆਂ ਸਾਹਮਣੇ ਰੱਖਦੀ ਹੈ।ਵੱਖ ਹੋਣ ਤੋਂ ਬਾਅਦ ਅਲਬਰਟਾ ਦੀ ਵਿੱਤੀ ਸਥਿਤੀ ਆਰਥਿਕ ਗੜਬੜੀ ਅਤੇ ਫੈਡਰਲ ਜ਼ਿੰਮੇਵਾਰੀਆਂ ਸੰਭਾਲਣ ਦੇ ਖਰਚੇ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ ਸਾਲਾਨਾ ਲਗਭਗ $9 ਬਿਲੀਅਨ ਦਾ ਘਾਟਾ ਪੈ ਸਕਦਾ ਹੈ।
rcmp-charges-16-in-major-quebec-cocaine-trafficking-investigation
Punjabi

ਆਰ.ਸੀ.ਐਮ.ਪੀ. ਦੀ ਵੱਡੀ ਕਾਰਵਾਈ, ਕੋਕੀਨ ਤਸਕਰੀ ਮਾਮਲੇ ’ਚ 16 ਵਿਅਕਤੀਆਂ’ਤੇ ਲੱਗੇ ਚਾਰਜ

ਕਿਊਬੈਕ ਵਿਚ ਆਰ.ਸੀ.ਐਮ.ਪੀ. ਨੇ ਕੋਕੀਨ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 16 ਵਿਅਕਤੀਆਂ ਖਿਲਾਫ਼ ਚਾਰਜਿਜ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਪ੍ਰੋਜੈਕਟ ਕ੍ਰੋਮ ਨਾਮਕ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ, ਜੋ ਸਾਲ 2022 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿਚ ਕੈਨੇਡਾ ਰੈਵੇਨਿਊ ਏਜੰਸੀ ਨੇ ਵੀ ਅਹਿਮ ਸਹਿਯੋਗ ਦਿੱਤਾ।
langley-shooting-leaves-one-person-injured-police-investigating
Punjabi

ਲੈਂਗਲੀ 'ਚ ਵਾਪਰੀ ਟਾਰਗੇਟਿਡ ਸ਼ੂਟਿੰਗ ਦੀ ਘਟਨਾ, ਇੱਕ ਵਿਅਕਤੀ ਜ਼ਖਮੀ

ਲੈਂਗਲੀ ਵਿਚ ਸ਼ੂਟਿੰਗ ਦੀ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਵੱਡੇ ਤੜਕੇ ਬਰੂਕਸਵੁੱਡ ਇਲਾਕੇ ਦੀ 205 ਸਟ੍ਰੀਟ ਦੇ 3000 ਬਲੌਕ ਵਿਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੈਂਗਲੀ ਆਰ.ਸੀ.ਐਮ.ਪੀ.ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ।
b-c-conservatives-accuse-eby-of-breaking-1-000-grocery-rebate-promise
Punjabi

$1,000 ਦੀ ਗ੍ਰੋਸਰੀ ਰਿਬੇਟ ਦਾ ਵਾਅਦਾ ਪੂਰਾ ਨਾ ਕਰਨ ’ਤੇ ਘਿਰੇ ਡੇਵਿਡ ਈਬੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬੇ ਵਿਚ ਚੱਲ ਰਹੀ ਕੰਪੇਨ ਦੌਰਾਨ ਬੀ.ਸੀ.ਐਨ.ਡੀ.ਪੀ. ਅਤੇ ਇਸ ਦੇ ਲੀਡਰ ਡੇਵਿਡ ਈਬੀ 'ਤੇ ਚੋਣ ਵਾਅਦਾ ਖਿਲਾਫ਼ੀ ਅਤੇ ਨਾਕਾਮ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਬੀ.ਸੀ. ਕੰਜ਼ਰਵੇਟਿਵ ਮੁਤਾਬਕ, ਠੀਕ ਦੋ ਸਾਲ ਪਹਿਲਾਂ ਬੀ. ਸੀ.ਐਨ.ਡੀ.ਪੀ. ਨੇ ਬ੍ਰਿਟਿਸ਼ ਕੋਲੰਬੀਆ ਦੇ ਹਰ ਪਰਿਵਾਰ ਨੂੰ $1,000 ਦੀ ਗ੍ਰੋਸਰੀ ਰਿਬੇਟ ਦੇਣ ਦਾ ਚੋਣ ਵਾਅਦਾ ਕੀਤਾ ਸੀ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਈਬੀ ਇਸ ਵਾਅਦੇ ਤੋਂ ਮੁੱਕਰ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link