12.43C Vancouver
ADS

Jun 22, 2021 7:24 PM -

ਟੋਰੌਂਟੋ ਪੁਲਿਸ ਸਰਵਿਸ ਦੇ ਇਤਿਹਾਸ 'ਚ ਸਭ ਤੋਂ ਵੱਡਾ ਡਰੱਗ ਆਪ੍ਰੇਸ਼ਨ; 1,000 ਕਿਲੋਗ੍ਰਾਮ ਤੋਂ ਵੱਧ ਡਰੱਗਸ ਜ਼ਬਤ

Share On
largest-international-drug-takedown-in-toronto-police-services-history
The Toronto Police Service have announced the takedown of a major international drug-smuggling ring. (Photo - Toronto police)

ਟੋਰੌਂਟੋ ਪੁਲਿਸ ਨੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਸਮਗਲਿੰਗ ਰੈਕੇਟ ਦਾ ਭੰਡਾਫੋੜ ਕੀਤਾ ਹੈ ਜਿਸ ਦੇ ਤਾਰ ਬੀ.ਸੀ. 'ਚ ਸਰੀ ਨਾਲ ਵੀ ਜੁੜੇ ਹਨ।

ਇਸ ਦੌਰਾਨ 1,000kg ਤੋਂ ਵਧੇਰੀ ਮਾਤਰਾ 'ਚ ਕੋਕੇਨ, ਕ੍ਰਿਸਟਲ ਮੈਥ ਅਤੇ ਮੈਰੂਆਨਾ ਬਰਾਮਦ ਕੀਤਾ ਹੈ।

ਇਹ ਨਸ਼ੀਲੇ ਪਦਾਰਥ ਮੈਕਸੀਕੋ, ਕੈਲੀਫੋਰਨੀਆ ਅਤੇ ਕੈਨੇਡਾ ਵਿਚਾਲੇ ਟ੍ਰਾਂਸਪੋਰਟ ਕੀਤੇ ਜਾ ਰਹੇ ਸਨ।

ਮੋਡੀਫਾਈ ਕੀਤੇ ਟ੍ਰੈਕਟਰ ਟ੍ਰੇਲਰਾਂ 'ਤੇ ਇਹਨਾਂ ਨੂੰ ਟ੍ਰਾਂਸਪੋਰਟ ਕੀਤਾ ਜਾ ਰਿਹਾ ਸੀ।

ਇਸ ਪੂਰੇ ਮਿਸ਼ਨ ਨੂੰ 'ਪ੍ਰੋਜੈਕਟ ਬ੍ਰਿਸਾ' ਦਾ ਨਾਮ ਦਿੱਤਾ ਗਿਆ ਸੀ।

6 ਮਹੀਨੇ ਦੀ ਜਾਂਚ ਤੋਂ ਬਾਅਦ ਕੈਨੇਡਾ ਭਰ ਦੀਆਂ ਏਜੈਂਸੀਆਂ ਨੇ ਅਮਰੀਕਾ ਦੀਆਂ ਏਜੈਂਸੀਆਂ ਨਾਲ ਤਾਲਮੇਲ ਸਥਾਪਿਤ ਕੀਤਾ ਸੀ।

ਦੱਸਿਆ ਗਿਆ ਹੈ ਕਿ ਨਵੰਬਰ 2020 ਤੋਂ ਮਈ 2021 ਵਿਚਾਲੇ ਇਹ ਪਦਾਰਥ ਟਰਾਂਸਪੋਰਟ ਕਰਨ ਵਾਲੇ ਲੋਕਾਂ ਦੀ ਪਛਾਣ ਕੀਤੀ ਗਈ ਸੀ।

ਕਥਿਤ ਤੌਰ 'ਤੇ ਟਰੈਕਟਰ ਟ੍ਰੇਲਰਾਂ 'ਚ ਅਜਿਹੇ ਹਾਈਡਰੌਲੀਕ ਟਰੈਪ ਲਗਾਏ ਜਾਂਦੇ ਸਨ ਜਿੰਨਾ ਆਸਰੇ ਇੱਕੋ ਟ੍ਰਿਪ 'ਚ 100kg ਪਦਾਰਥ ਸਮਗਲ ਕੀਤੇ ਜਾਂਦੇ ਸਨ।

ਇਸ ਮਾਮਲੇ 'ਚ 20 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਜਿੰਨਾ 'ਤੇ ਕੁੱਲ 182 ਦੋਸ਼ ਲੱਗੇ ਹਨ।

ਇਸ ਪ੍ਰੋਜੈਕਟ ਦੌਰਾਨ ਇੱਕ ਅਜਿਹੇ ਵਿਅਕਤੀ ਦੀ ਪਛਾਣ ਹੋਈ ਜਿਸ ਨੂੰ ਟਰੈਪ ਮੇਕਰ ਕਿਹਾ ਜਾਂਦਾ ਸੀ ਜੋ ਕਿ ਟਰੱਕਾਂ 'ਚ ਲੂਕਾਏ ਹੋਏ ਕੰਪਰਟਮੈਂਟ ਬਣਾਉਂਦਾ ਸੀ।

ਇਸ ਦੀ ਪਛਾਣ ਸਰੀ ਦੇ 43 ਸਾਲਾ ਜੇਸਨ ਹਾਲ ਵਜੋਂ ਹੋਈ।

ਜਬਤ ਕੀਤੇ ਗਏ ਡਰੱਗਸ ਦੀ ਕੀਮਤ $61 ਮਿਲੀਅਨ ਦੀ ਦੱਸੀ ਗਈ ਹੈ।

ਗ੍ਰਿਫਤਾਰ ਕਲਿਟ ਗਏ ਬਾਕੀ ਦੇ 19 ਲੋਕਾਂ 'ਚ 37 ਸਾਲਾ ਗੁਰਬਕਸ਼ ਸਿੰਘ ਗਰੇਵਾਲ, 25 ਸਾਲਾ ਅਮਰਬੀਰ ਸਿੰਘ ਸੇਖੋਂ, 46 ਸਾਲਾ ਹਰਬਲਜੀਤ ਸਿੰਘ ਤੂਰ, 43 ਸਾਲਾ ਹਰਵਿੰਦਰ ਭੁੱਲਰ, 37 ਸਾਲਾ ਸਰਜੰਤ ਸਿੰਘ ਧਾਲੀਵਾਲ, 26 ਸਾਲਾ ਗੁਰਵੀਰ ਧਾਲੀਵਾਲ ਅਤੇ 26 ਸਾਲਾ ਗੁਰਮਨਪ੍ਰੀਤ ਗਰੇਵਾਲ ਵੀ ਸ਼ਾਮਿਲ ਹਨ।

ਹੋਰ ਵੇਰਵਿਆਂ ਲਈ ਟੋਰੌਂਟੋ ਪੁਲਿਸ ਦੀ ਪ੍ਰੈਸ ਰਿਲੀਜ਼ ਦਾ ਲਿੰਕ:

https://www.torontopolice.on.ca/newsreleases/50239

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link