Dec 28, 2023 5:01 PM - The Canadian Press

ਕੈਨੇਡੀਅਨ ਨਾਗਰਿਕ ਜੂਡੀਹ ਵਾਈਨਸਟੀਨ ਹੈਗਾਈ ਜੋ ਹਮਾਸ-ਇਜ਼ਰਾਇਲ ਜੰਗ ਦੌਰਾਨ ਲਾਪਤਾ ਮੰਨੀ ਜਾਂਦੀ ਸੀ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਹੈਗਾਈ ਦੇ ਪਰਿਵਾਰ ਨੇ ਕਿਹਾ ਕਿ ਉਸ ਦੀ ਮੌਤ 7 ਅਕਤੂਬਰ ਨੂੰ ਹੋ ਗਈ ਸੀ, ਜਿਸ ਦਿਨ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ।
ਹੈਗਾਈ ਮੌਜੂਦਾ ਸਮੇਂ ਇਕਲੌਤੀ ਕੈਨੇਡੀਅਨ ਨਾਗਰਿਕ ਸੀ ਜੋ ਗਾਜ਼ਾ ਵਿੱਚ ਹਮਾਸ ਦੀ ਕੈਦ ਵਿੱਚ ਜਿੰਦਾ ਮੰਨੀ ਜਾ ਰਹੀ ਸੀ। ਪਰਿਵਾਰ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਅੱਤਵਾਦੀਆਂ ਨੇ ਗਾਜ਼ਾ ਸਰਹੱਦ ਨੇੜੇ ਗੋਲੀ ਮਾਰ ਦਿੱਤੀ ਸੀ।
ਵਾਈਨਸਟੀਨ ਹੈਗਾਈ ਦੋ ਧੀਆਂ ਅਤੇ ਦੋ ਪੁੱਤਰਾਂ ਦੀ ਮਾਂ ਅਤੇ ਸੱਤ ਬੱਚਿਆਂ ਦੀ ਦਾਦੀ ਸੀ। ਪਰਿਵਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਅਜੇ ਵੀ ਬਰਾਮਦ ਨਹੀਂ ਹੋਈਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਲਾਸ਼ਾਂ ਹਮਾਸ ਦੇ ਕਬਜ਼ੇ ਵਿੱਚ ਹਨ।
ਵਾਈਨਸਟੀਨ ਹੈਗਾਈ ਦਾ ਜਨਮ ਨਿਊਯਾਰਕ ਰਾਜ ਵਿੱਚ ਹੋਇਆ ਸੀ ਪਰ ਉਹ ਤਿੰਨ ਸਾਲ ਦੀ ਉਮਰ ਵਿੱਚ ਟੋਰਾਂਟੋ ਚਲੀ ਗਈ ਸੀ ਅਤੇ 20 ਸਾਲ ਬਾਅਦ ਆਪਣੇ ਪਤੀ ਨਾਲ ਰਹਿਣ ਲਈ ਇਜ਼ਰਾਈਲ ਚਲੀ ਗਈ ਸੀ।




