15.83C Vancouver
ADS

Sep 28, 2021 7:35 PM -

ਸਰਕੂਲੇਟ ਜੋ ਰਹੀ ਝੂਠੀ ਚਿੱਠੀ ਦੀ ਲਿਬਰਲ ਐਮ.ਐਲ.ਏ. ਨੇ ਕੀਤੀ ਨਿੰਦਿਆ, ਕਿਹਾ ਮਾਮਲੇ ਤੋਂ ਹੈਰਾਨ

Share On
liberal-mla-criticizes-fake-letter-circulating-under-his-name
Someone pretending to be the Liberal MLA for Peace River North has been circulating a fake letter advising people not to get vaccinated against COVID-19. (Photo - Dan Davies/Twitter)

ਬੀ.ਸੀ. ਦੇ ਪੀਸ ਰਿਵਰ ਨੌਰਥ ਦੇ ਇਲਾਕੇ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਕਥਿਤ ਤੌਰ 'ਤੇ ਕੋਈ ਵਿਅਕਤੀ ਖੁਦ ਨੂੰ ਲਿਬਰਲ ਐਮ.ਐਲ.ਏ. ਦੱਸ ਕੇ ਇੱਕ ਝੂਠੀ ਚਿੱਠੀ ਸਰਕੂਲੇਟ ਕਰ ਰਿਹਾ ਸੀ।

ਇਸ ਚਿੱਠੀ 'ਚ ਲੋਕਾਂ ਨੂੰ ਵੈਕਸੀਨ ਨਾ ਹਾਸਿਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਸੀ।

ਇਲਾਕੇ ਦੇ ਅਸਲ ਐਮ.ਐਲ.ਏ. ਡੈਨ ਡੇਵੀਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਇੱਕ ਲੋਕਲ ਡਾਕਟਰ ਨੇ ਜਾਣਕਾਰੀ ਦਿੱਤੀ ਅਤੇ ਪਤਾ ਲੱਗਣ 'ਤੇ ਉਹ ਦੰਗ ਰਹਿ ਗਏ ਸਨ।

ਡਾਕਟਰ ਦਾ ਕਹਿਣਾ ਸੀ ਕਿ ਇਹ ਚਿੱਠੀ ਉਸ ਤਕ ਵੀ ਪਹੁੰਚੀ ਸੀ।

ਡੈਨ ਡੇਵੀਸ ਨੇ ਕਿਹਾ ਕਿ ਵੈਕਸੀਨ ਪ੍ਰਤੀ ਹਿਚਕਿਚਾਹਟ ਪਹਿਲਾਂ ਹੀ ਇੱਕ ਸਮੱਸਿਆ ਬਣੀ ਹੋਈ ਹੈ।

ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਨੂੰ ਵੀ ਵਧੇਰੇ ਅਨਵੈਕਸੀਨੇਟਿਡ ਲੋਕਾਂ ਕਾਰਨ ਹਸਪਤਾਲਾਂ 'ਚ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡੇਵੀਸ ਨੇ ਇਸ ਚਿੱਠੀ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਬੇਵਕੂਫੀ ਭਰੀ ਹਰਕਤ ਦੱਸਿਆ।

ਉਨ੍ਹਾਂ ਕਿਹਾ ਕਿ ਉਹ ਆਪਣੇ ਦੋਸਤਾਂ ਅਤੇ ਇਲਾਕੇ ਦੇ ਲੋਕਾਂ ਨੂੰ ਵੈਕਸੀਨ ਹਾਸਿਲ ਕਰਨ ਲਈ ਉਤਸ਼ਾਹਿਤ ਕਰਦੇ ਰਹੇ ਹਨ।

Latest news

saskatchewan-sees-40-drop-in-u-s-alcohol-and-wine-sales
Punjabi

ਸਸਕੈਚਵਨ ਵਿੱਚ ਅਮਰੀਕੀ ਸ਼ਰਾਬ ਤੇ ਵਾਈਨ ਦੀ ਵਿਕਰੀ 40% ਘਟੀ

ਸਸਕੈਚਵਨ ਨੇ ਅਮਰੀਕੀ ਸ਼ਰਾਬ ਅਤੇ ਵਾਈਨ ਦੀ ਵਿਕਰੀ ਵਿਚ 2025-26 ਦੌਰਾਨ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਜਿਸ ਵਿਚ ਸਭ ਤੋਂ ਵੱਡੀ ਮਾਰ ਕੈਲੀਫੋਰਨੀਆ ਦੀਆਂ wines ਨੂੰ ਪਈ ਹੈ। ਇਹ ਗਿਰਾਵਟ ਉਦੋਂ ਦੇਖਣ ਨੂੰ ਮਿਲੀ ਹੈ ਜਦੋਂ ਸੂਬਾ ਸਰਕਾਰ ਨੇ ਸਾਲ ਪਹਿਲਾਂ ਟੈਰਿਫ ਵਿਵਾਦ ਦੇ ਬਾਵਜੂਦ ਅਮਰੀਕੀ ਸ਼ਰਾਬ ਨੂੰ ਸਟੋਰਾਂ 'ਤੇ ਵਾਪਸ ਲਿਆਉਣ ਦਾ ਫੈਸਲਾ ਕੀਤਾ ਸੀ ਪਰ ਗਾਹਕਾਂ ਨੇ ਖੁਦ ਹੀ ਅਮਰੀਕੀ ਬ੍ਰਾਂਡ ਤੋਂ ਦੂਰੀ ਬਣਾ ਲਈ।
b-c-finance-minister-brenda-bailey-reveals-early-stage-cancer-diagnosis
Punjabi

ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਕੀਤਾ ਖੁਲਾਸਾ

ਬੀ. ਸੀ. ਦੀ ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂਆਤੀ ਪੜਾਅ ਦਾ ਕੈਂਸਰ ਹੈ, ਜਿਸ ਦਾ ਇਲਾਜ ਸੰਭਵ ਹੈ। ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਬੇਲੀ ਨੇ ਜਾਣਕਾਰੀ ਦਿੱਤੀ ਕਿ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ ਸੀ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਜਤਾਈ ਗਈ ਹੈ।
groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link