Feb 9, 2022 1:30 AM - The Canadian Press

ਕਿਊਬੈਕ ਦੇ ਲਿਬਰਲ ਐਮ.ਪੀ. ਨੇ ਪਾਰਟੀ ਨੂੰ ਵੈਕਸੀਨ ਮੈਂਡੇਟ ਪ੍ਰਤੀ ਢਿੱਲ ਵਰਤਣ ਦੇ ਬਿਆਨ ਦੇਣ ਤੋਂ ਬਾਅਦ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮਾਮਲਾ ਕਿਊਬੈਕ ਦੇ ਲਿਬਰਲ ਐਮ.ਪੀ. ਜੋਏਲ ਲਾਈਟਬਾਊਂਡ ਨਾਲ ਸੰਬੰਧਤ ਹੈ।
ਉਨ੍ਹਾਂ ਆਪਣੇ ਕਿਊਬੈਕ ਕੌਕਸ ਚੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਹਾਲਾਂਕਿ ਹਾਲਾਂਕਿ ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਉਹ ਲਿਬਰਲ ਕੌਕਸ ਦੇ ਮੈਂਬਰ ਬਣੇ ਰਹਿਣਗੇ।
ਯਾਦ ਰਹੇ ਜੋਏਲ ਲਾਈਟਬਾਊਂਡ ਨੇ ਅੱਜ ਬਿਆਨ ਦਿੱਤੇ ਸਨ ਕਿ ਵੈਕਸੀਨ ਮੈਂਡੇਟ ਪ੍ਰਤੀ ਢਿੱਲ ਵਰਤਣ ਸੰਬੰਧੀ ਸੋਚ ਰੱਖਣ ਵਾਲੇ ਉਹ ਇਕੱਲੇ ਐਮ.ਪੀ. ਨਹੀਂ ਹਨ।
ਉਨ੍ਹਾਂ ਕਿਹਾ ਸੀ ਕਿ ਲਿਬਰਲ ਪਾਰਟੀ ਨੂੰ ਪੈਂਡੈਮਿਕ ਦਾ ਹਵਾਲਾ ਦੇ ਕੇ ਦੇਸ਼ ਨੂੰ ਵੰਢਣਾ ਬੰਦ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਨੂੰ ਦੇਸ਼ਵਾਸੀਆਂ ਨੂੰ ਕੋਈ ਰਸਤਾ ਵਿਖਾਉਣਾ ਚਾਹੀਦਾ ਹੈ ਕਿ ਪਬੰਦੀਆਂ 'ਚ ਢਿੱਲ ਕਦੋਂ ਤੇ ਕਿਵੇਂ ਦਿੱਤੀ ਜਾਣੀ ਸ਼ੁਰੂ ਹੋਵੇਗੀ।




