24.1C Vancouver
ADS

Jun 15, 2020 4:51 PM -

ਪਾਰਲੀਮੈਂਟ ਵਿੱਚ ਵੋਟਿੰਗ ਤੋਂ ਪਹਿਲਾਂ ਲਿਬਰਲ ਪਾਰਟੀ ਨੇ ਕੀਤਾ ਸੀ.ਈ.ਆਰ.ਬੀ. ਦੇ ਵਿਸਤਾਰ ਦਾ ਐਲਾਨ

Share On
liberals-looking-to-extend-covid-19-benefits-ahead-of-parliamentary-showdown
Prime Minister Justin Trudeau is seen during a news conference at Rideau Cottage in Ottawa on Monday June 15, 2020. THE CANADIAN PRESS/Adrian Wyld

ਲਿਬਰਲ ਪਾਰਟੀ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਸ਼ੁਰੂ ਕੀਤੀਆਂ ਗਈਆਂ ਰਾਹਤ ਯੋਜਨਾਵਾਂ ਵਿੱਚੋਂ ਇੱਕ ਮਹੱਤਵਪੂਰਨ ਯੋਜਨਾ ਨੂੰ ਪਹਿਲਾਂ ਨਾਲੋਂ ਵੱਧ ਸਮੇਂ ਲਈ ਜਾਰੀ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਹਫ਼ਤੇ ਦੇ ਆਉਣ ਵਾਲੇ ਦਿਨਾਂ ਵਿੱਚ ਵੇਰਵਾ ਜਾਰੀ ਕਰਨਗੇ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨਿਫ਼ਿਟ (ਸੀ.ਈ.ਆਰ.ਬੀ) ਨੂੰ ਕਿਸ ਤਰ੍ਹਾਂ ਉਨ੍ਹਾਂ ਲੋਕਾਂ ਲਈ ਜਾਰੀ ਰੱਖਿਆ ਜਾ ਸਕਦਾ ਹੈ ਜੋ ਅਜੇ ਵੀ ਕੰਮ 'ਤੇ ਵਾਪਸ ਜਾਉਣ ਵਿੱਚ ਅਸਮਰੱਥ ਹਨ।

ਇਸ ਯੋਜਨਾ ਤਹਿਤ 16 ਹਫਤਿਆਂ ਲਈ $2000 ਮਹੀਨਾਵਾਰ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ। ਲੱਖਾਂ ਕੈਨੇਡਾ ਵਾਸੀਆਂ ਨੇ ਇਸ ਯੋਜਨਾ ਦਾ ਲਾਭ ਲਿਆ ਅਤੇ ਹੁਣ ਉਹਨਾਂ ਦੇ 16 ਹਫ਼ਤੇ ਖਤਮ ਹੋਣ ਵਾਲੇ ਹਨ, ਪਰ ਅਜੇ ਵੀ ਉਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ।

ਐਨ.ਡੀ.ਪੀ. ਨੇ ਅੱਜ ਸਵੇਰ ਇਹ ਸਾਫ਼ ਕੀਤਾ ਹੈ ਕਿ ਬੁੱਧਵਾਰ ਨੂੰ ਪਾਰਲੀਮੈਂਟ ਵਿੱਚ ਸਰਕਾਰੀ ਖਰਚੇ ਨਾਲ ਸੰਬੰਧਿਤ ਮਹੱਤਵਪੂਰਨ ਬਿੱਲ ਦੇ ਮਾਮਲੇ 'ਤੇ ਉਹ ਸਰਕਾਰ ਨੂੰ ਸਮਰਥਨ ਤਾਂ ਹੀ ਦੇਣਗੇ ਜੇਕਰ ਸਰਕਾਰ ਸੀ.ਈ.ਆਰ.ਬੀ. ਦਾ ਵਿਸਤਾਰ ਕਰਨ ਲਈ ਰਾਜ਼ੀ ਹੋਵੇ।

$87 ਬਿਲੀਅਨ ਖਰਚੇ ਦੇ ਇਸ ਬਿੱਲ 'ਤੇ ਪਾਰਲੀਮੈਂਟ ਵਿੱਚ ਹੋਣ ਵਾਲੀ ਵੋਟਿੰਗ ਇੱਕ ਤਰੀਕੇ ਦਾ ਵਿਸ਼ਵਾਸ ਮਤਾ ਹੀ ਹੈ, ਕਿਉਂਕਿ ਜੇਕਰ ਸਰਕਾਰ ਨੂੰ ਲੋੜੀਂਦਾ ਸਮਰਥਨ ਨਾ ਮਿਲਿਆ, ਤਾਂ ਸਰਕਾਰ ਡਿੱਗ ਵੀ ਸਕਦੀ ਹੈ।

ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਨੇ ਅੱਜ ਕਿਹਾ ਕਿ ਜੇਕਰ ਸਰਕਾਰ ਬਾਕੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰੇ ਤਾਂ ਸੰਭਾਵਿਤ ਬੇਭਰੋਸਗੀ ਦਾ ਮਤਾ ਟਾਲਿਆ ਜਾ ਸਕਦਾ ਹੈ।

Latest news

vancouver-police-searching-for-missing-man-with-liver-disease
Punjabi

ਲਾਪਤਾ ਹੋਏ ਗੁਰਮਿੰਦਰ ਧਾਲੀਵਾਲ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਲਾਪਤਾ ਹੋਏ ਪੰਜਾਬੀ ਮੂਲ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
federal-government-allocates-up-to-145m-for-world-cup-security-in-toronto-vancouver
Punjabi

ਟੋਰਾਂਟੋ ਅਤੇ ਵੈਨਕੂਵਰ ਵਿੱਚ ਵਰਲਡ ਕੱਪ ਸੁਰੱਖਿਆ ਲਈ ਫੈਡਰਲ ਸਰਕਾਰ ਵੱਲੋਂ $145 ਮਿਲੀਅਨ ਤੱਕ ਦੀ ਫੰਡਿੰਗ

ਵੈਨਕੂਵਰ ਅਤੇ ਟੋਰਾਂਟੋ ਵਿਚ ਹੋਣ ਵਾਲੇ ਆਗਾਮੀ ਵਰਲਡ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਫੈਡਰਲ ਸਰਕਾਰ ਨੇ $146 ਮਿਲੀਅਨ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਇਸ ਵਾਰ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ। ਇਸ ਟੂਰਨਾਮੈਂਟ ਦੇ 13 ਮੁਕਾਬਲੇ ਇਸੇ ਸਾਲ ਜੂਨ ਅਤੇ ਜੁਲਾਈ ਵਿਚ ਟੋਰਾਂਟੋ ਅਤੇ ਵੈਨਕੂਵਰ ਵਿਚ ਖੇਡੇ ਜਾਣੇ ਹਨ।
punjab-cabinet-approves-may-1-special-vidhan-sabha-session-focused-on-labour-issues
Punjabi

1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਸਬੰਧੀ ਦਿੱਤੀ ਗਈ ਪ੍ਰਵਾਨਗੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਹੋਈ ਬੈਠਕ ਵਿੱਚ 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਸਬੰਧੀ ਪ੍ਰਵਾਨਗੀ ਦਿੱਤੀ ਗਈ ਹੈ। ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦੇ ਇਸ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਮਨਰੇਗਾ ਸਕੀਮ ਨੂੰ ਬਦਲ ਕੇ ‘ਜੀ ਰਾਮ ਜੀ ਸਕੀਮ’ ਨੂੰ ਲਾਗੂ ਕਰਨ ਨਾਲ ਮਜ਼ਦੂਰ ਵਰਗ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਜਾਵੇਗੀ।
israeli-strikes-in-gaza-kill-five-in-24-hours-arrests-reported-in-west-bank
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਦੌਰਾਨ 24 ਘੰਟਿਆਂ ਵਿੱਚ ਪੰਜ ਮੌਤਾਂ

ਗਾਜ਼ਾ ਪੱਟੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਜ਼ਰਾਈਲੀ ਹਮਲਿਆਂ ‘ਚ ਲਗਭਗ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੱਤ ਹੋਰ ਜ਼ਖ਼ਮੀ ਹੋਏ ਹਨ। ਫਲਸਤੀਨੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਅਕਤੂਬਰ ਤੋਂ ਲਾਗੂ ਜੰਗਬੰਦੀ ਦੌਰਾਨ ਹੁਣ ਤੱਕ 823 ਲੋਕ ਮਾਰੇ ਜਾ ਚੁੱਕੇ ਹਨ ਅਤੇ 2,308 ਜ਼ਖ਼ਮੀ ਹੋਏ ਹਨ।
one-dead-one-injured-in-targeted-shooting-in-surreys-newton-area
Punjabi

ਸਰੀ ਦੇ ਨਿਊਟਨ ਇਲਾਕੇ ਵਿੱਚ ਗੋਲੀਬਾਰੀ ਇੱਕ ਦੀ ਮੌਤ, ਇੱਕ ਜ਼ਖਮੀ

ਸਰੀ ਦੇ ਨਿਊਟਨ ਇਲਾਕੇ ਵਿਚ ਮੰਗਲਵਾਰ ਸ਼ਾਮ ਨੂੰ 148 ਸਟ੍ਰੀਟ ਦੇ 6800-ਬਲਾਕ ਵਿਚ ਇੱਕ ਡਰਾਈਵੇਅ ਵਿਚ ਖੜੀ ਗੱਡੀ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਨੂੰ ਹਲਕੀਆਂ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link